Kapurthala News : ਪੰਜਾਬੀ ਨੌਜਵਾਨ ਹਰਪ੍ਰੀਤ ਸਿੰਘ ਇਟਲੀ 'ਚ ਬਣਿਆ ਟਰਾਮ ਚਾਲਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਪੂਰਥਲਾ ਦੇ ਪਿੰਡ ਨਡਾਲਾ ਦਾ ਹਰਪ੍ਰੀਤ ਸਿੰਘ 2009 ਵਿੱਚ ਗਿਆ ਸੀ ਇਟਲੀ

Harpreet Singh Tram driver in Italy

Kapurthala News : ਇਟਲੀ, ਇੰਗਲੈਂਡ ਤੋਂ ਬਾਅਦ ਯੂਰਪ ਦਾ ਦੂਸਰਾ ਅਜਿਹਾ ਦੇਸ਼ ਹੈ। ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ।ਕੈਨਾਡਾ ਅਮਰੀਕਾ ਦੀ ਤਰਾਂ ਇਥੇ ਵੀ ਪੰਜਾਬੀਆ ਨੇ ਸਖ਼ਤ ਮਿਹਨਤਾਂ ਨਾਲ ਚੰਗਾ ਨਾਮਣਾ ਖੱਟਿਆ ਹੈ। 

ਹਾਲਾਕਿ ਭਾਸ਼ਾ ਵੱਖਰੀ ਹੋਣ ਕਰਕੇ ਕਦੇ ਕਿਹਾ ਜਾਂਦਾ ਸੀ ਕਿ ਵਿਦੇਸ਼ੀ ਇਟਲੀ ਵਿੱਚ ਸਿਰਫ਼ ਡੇਅਰੀ ਫਾਰਮ ਅਤੇ ਖੇਤੀਬਾੜੀ ਜਿਹੇ ਕੰਮਾਂ ਨਾਲ ਹੀ ਸੀਮਿਤ ਹਨ ਪਰ ਹੁਣ ਇਟਲੀ ਵਿੱਚ ਵੀ ਪੰਜਾਬੀ ਚੰਗੀਆਂ ਨੌਕਰੀਆਂ ਪ੍ਰਾਪਤ ਕਰ ਰਹੇ ਹਨ। 

ਇਸੇ ਤਰ੍ਹਾਂ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਨਡਾਲਾ ਨਾਲ ਸਬੰਧਿਤ 35 ਸਾਲਾ ਹਰਪ੍ਰੀਤ ਸਿੰਘ ਨੇ ਟਰਾਮ ਦੇ ਚਾਲਕ ਵੱਜੋਂ ਨੌਕਰੀ ਪ੍ਰਾਪਤ ਕੀਤੀ ਅਤੇ ਕਾਮਯਾਬੀ ਦਾ ਝੰਡਾ ਬੁਲੰਦ ਕੀਤਾ। ਹਰਪ੍ਰੀਤ ਸਿੰਘ ਜੋ ਕਿ 2009 ਵਿੱਚ ਇਟਲੀ ਪਹੁੰਚਿਆ ਸੀ ਅਤੇ ਜਿਸਨੇ ਗ੍ਰੇਜੁਏਸ਼ਨ ਦੀ ਪੜਾਈ ਪੰਜਾਬ ਤੋਂ ਕੀਤੀ ਸੀ। ਉਹ ਇਟਲੀ ਦੇ ਸ਼ਹਿਰ ਫਿਰੈਂਸੇ ਵਿਖੇ ਰਹਿੰਦਾ ਹੈ। 

ਉਸਨੇ ਕਾਰ ਅਤੇ ਬੱਸ ਦੇ ਲਾਇਸੈਂਸ ਉਪਰੰਤ ਟਰਾਮ ਚਲਾਉਣ ਦੀ ਟ੍ਰੇਨਿੰਗ ਪੂਰੀ ਕੀਤੀ। ਹੁਣ ਇਟਲੀ ਦੇ ਸ਼ਹਿਰ ਫਿਰੈਂਸੇ ਵਿਖੇ ਜੈਸਟ ਕੰਪਨੀ ਦੀ ਟਰਾਮ ਚਲਾ ਰਿਹਾ ਹੈ। ਉਹਨਾਂ ਇਟਲੀ ਵੱਸਦੇ ਪੰਜਾਬੀਆ ਨੂੰ ਵੀ ਅਪੀਲ ਕੀਤੀ ਕਿ ਕੰਮ ਦੇ ਨਾਲ ਨਾਲ ਪੜਾਈ ਅਤੇ ਰੁਜ਼ਗਾਰ ਲਈ ਕੋਰਸ ਕਰਦੇ ਰਹਿਣੇ ਚਾਹੀਦਾ ਹੈ ਤਾਂ ਹੀ ਚੰਗੀਆਂ ਨੌਕਰੀਆਂ ਪ੍ਰਾਪਤ ਹੋ ਸਕਦੀਆ ਹਨ।