ਉਦਘਾਟਨ ਦੇ ਦੋ ਸਾਲ ਬਾਅਦ ਵੀ ਸਰਕਾਰੀ ਸਕੂਲ ਨਹੀਂ ਹੋਏ ਅਪਗ੍ਰੇਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਦੇ ਸਾਬਕਾ ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵਲੋਂ ਲੁਧਿਆਣਾ ਦੇ ਚਾਰ ਸਰਕਾਰੀ ਸਕੂਲਾਂ ਨੂੰ ਅਪਗਰੇਡ ਕਰਨ ਦਾ ਉਦਘਾਟਨ ਦੋ ਸਾਲ ਪਹਿਲਾਂ............

Govt. High School Lohara

ਲੁਧਿਆਣਾ : ਪੰਜਾਬ ਸਰਕਾਰ ਦੇ ਸਾਬਕਾ ਸਿਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵਲੋਂ ਲੁਧਿਆਣਾ ਦੇ ਚਾਰ ਸਰਕਾਰੀ ਸਕੂਲਾਂ ਨੂੰ ਅਪਗਰੇਡ ਕਰਨ ਦਾ ਉਦਘਾਟਨ ਦੋ ਸਾਲ ਪਹਿਲਾਂ ਕੀਤਾ ਗਿਆ ਸੀ | ਜਾਣਕਾਰੀ ਮੁਤਾਬਕ ਲੋਹਾਰਾ ਸਰਕਾਰੀ ਹਾਈ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂਲ, ਗੈਹਸਪੂਰਾ ਦੇ ਮਿਡਲ ਸੈਕੰਡਰੀ ਨੂੰ ਹਾਈ ਸਕੂਲ ਕਰਨ ਦਾ ਸਾਬਕਾ ਸਿਖਿਆ ਮੰਤਰੀ ਵਲੋਂ ਲਗਭਗ ਦੋ ਸਾਲ ਪਹਿਲਾਂ ਉਦਘਾਟਨ ਕਰਨ ਦੇ ਬਾਵਜੂਦ ਇਨ੍ਹਾਂ ਵਿਚੋਂ ਕੋਈ ਵੀ ਸਕੂਲ ਅਪਗਰੇਡ ਨਹੀਂ ਹੋ ਸਕਿਆ ਹੈ ਜਦਕਿ ਸਾਬਕਾ ਸਿਖਿਆ ਮੰਤਰੀ ਨੇ ਐਲ਼ਾਨ ਕੀਤਾ ਸੀ ਕਿ ਇਹ ਸਕੂਲ ਜਲਦੀ ਹੀ ਅਪਗਰੇਡ ਕੀਤੇ ਜਾਣਗੇ |

ਇਨ੍ਹਾਂ ਸਕੂਲ਼ਾਂ ਦੇ ਉਦਘਾਟਨ ਦੌਰਾਨ ਸਾਬਕਾ ਕੈਬਨਿਟ ਮੰਤਰੀ ਹੀਰਾ ਸਿੰਘ ਗਾਬੜੀਆ ਅਤੇ ਇਲਾਕਾ ਪਾਰਸ਼ਦ ਮੌਜੂਦ ਸਨ | ਸੂਤਰਾਂ ਅਨੁਸਾਰ ਸਕੂਲਾਂ ਨੂੰ ਅਪਗਰੇਡ ਨਾ ਹੋਣ ਦਾ ਕਾਰਨ ਸਿਆਸੀ ਮਤਭੇਦ ਹੋਣ ਕਾਰਨ ਅਪਗਰੇਡ ਹੋਣ 'ਚ ਵਿਘਨ ਪੈ ਰਿਹਾ ਹੈ | ਇਨ੍ਹਾਂ ਸਕੂਲਾਂ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਬੱਚਿਆਂ ਨੂੰ ਦਸਵੀਂ ਅਤੇ ਬਾਰ੍ਹਵੀਂ ਕਰਨ ਲਈ ਦੂਰ ਬਣੇ ਸਰਕਾਰੀ ਸਕੂਲਾਂ ਵਿਚ ਜਾਣਾ ਪੈਂਦਾ ਹੈ ਜਿਸ ਕਾਰਨ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ |