ਸਰਹੱਦੀ ਝਗੜਾ : ਭਾਰਤ ਤੇ ਚੀਨ ਲਟਕਦੇ ਮੁੱਦਿਆਂ ਦੇ ਹੱਲ ਲਈ ਸਹਿਮਤ

ਏਜੰਸੀ

ਖ਼ਬਰਾਂ, ਪੰਜਾਬ

ਸਰਹੱਦੀ ਝਗੜਾ : ਭਾਰਤ ਤੇ ਚੀਨ ਲਟਕਦੇ ਮੁੱਦਿਆਂ ਦੇ ਹੱਲ ਲਈ ਸਹਿਮਤ

image

ਨਵੀਂ ਦਿੱਲੀ, 20 ਅਗੱਸਤ : ਭਾਰਤ ਅਤੇ ਚੀਨ ਨੇ ਮੌਜੂਦਾ ਸਮਝੌਤਿਆਂ ਅਤੇ ਪ੍ਰੋਟਕਾਲ ਤਹਿਤ ਲਟਕਦੇ ਮੁੱਦਿਆਂ ਦੇ ਛੇਤੀ ਨਿਪਟਾਰੇ 'ਤੇ ਸਹਿਮਤੀ ਪ੍ਰਗਟ ਕੀਤੀ ਹੈ। ਦੋਹਾਂ ਧਿਰਾਂ ਵਿਚਾਲੇ ਪੂਰਬੀ ਲਦਾਖ਼ ਵਿਚ ਸਰਹੱਦ ਸਬੰਧੀ ਰੇੜਕੇ ਕਾਰਨ ਤਾਜ਼ਾ ਰਣਨੀਤਕ ਗੱਲਬਾਤ ਮਗਰੋਂ ਵਿਦੇਸ਼ ਮੰਤਰਾਲੇ ਨੇ ਇਹ ਗੱਲ ਕਹੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਅਸਲ ਕੰਟਰੋਲ ਰੇਖਾ 'ਤੇ ਬਣੀ ਮੌਜੂਦਾ ਹਾਲਤ ਬਾਰੇ ਦੋਵੇਂ ਧਿਰਾਂ ਵਿਚਾਲੇ 'ਸਪੱਸ਼ਟ ਅਤੇ ਡੂੰਘੀ ਗੱਲਬਾਤ ਹੋਈ।' ਦੋਵੇਂ ਧਿਰਾਂ ਵਿਚਾਲੇ ਸਰਹੱਦੀ ਮਾਮਲਿਆਂ ਬਾਰੇ ਸਲਾਹ ਅਤੇ ਤਾਲਮੇਲ ਸਬੰਧੀ ਕਾਰਜਕਾਰੀ ਤੰਤਰ ਤਹਿਤ ਡਿਜੀਟਲ ਤਰੀਕੇ ਨਾਲ ਗੱਲਬਾਤ ਹੋਈ। ਬੁਲਾਰੇ ਨੇ ਕਿਹਾ ਕਿ ਦੋਵੇਂ ਧਿਰਾਂ ਨੇ ਇਹ ਮੰਨਿਆ ਕਿ ਸਰਹੱਦੀ ਖੇਤਰਾਂ ਵਿਚ ਸ਼ਾਂਤੀ ਦੀ ਬਹਾਲੀ ਸਬੰਧੀ ਯਤਨਾਂ ਨੂੰ ਤੇਜ਼ ਕਰਨ ਦੀ ਲੋੜ ਹੈ। ਸ੍ਰੀਵਾਸਤਵ ਨੇ ਕਿਹਾ ਕਿ ਦੋਵੇਂ ਧਿਰਾਂ ਨੇ ਪਛਮੀ ਸੈਕਟਰ ਵਿਚ ਐਲਏਸੀ ਲਾਗੇ ਫ਼ੌਜੀਆਂ ਦੇ ਪੂਰੀ ਤਰ੍ਹਾਂ ਨਾਲ ਪਿੱਛੇ ਹਟਣ ਲਈ ਪੂਰੀ ਗੰਭਰਤਾ ਨਾਲ ਕੰਮ ਕਰਨ ਦੀ ਮੁੜ ਪੁਸ਼ਟੀ ਕੀਤੀ ਜਿਵੇਂ ਸਹਿਮਤੀ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਅਤੇ ਵਿਸ਼ੇਸ਼ ਪ੍ਰਤੀਨਿਧਾਂ ਵਿਚਾਲੇ ਬਣੀ ਸੀ।  (ਏਜੰਸੀ)