'ਨਵੇਂ ਭਾਰਤ ਦੀ ਮਿਸਾਲ ਹੈ ਮਹਿੰਦਰ ਸਿੰਘ ਧੋਨੀ'

ਏਜੰਸੀ

ਖ਼ਬਰਾਂ, ਪੰਜਾਬ

'ਨਵੇਂ ਭਾਰਤ ਦੀ ਮਿਸਾਲ ਹੈ ਮਹਿੰਦਰ ਸਿੰਘ ਧੋਨੀ'

image

ਇਕ ਕਲਾਕਾਰ, ਫ਼ੌਜੀ ਜਾਂ ਖਿਡਾਰੀ ਪ੍ਰਸ਼ੰਸਾ ਹੀ ਚਾਹੁੰਦਾ ਹੈ : ਧੋਨੀ

ਨਵੀਂ ਦਿੱਲੀ, 20 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿੰਦਰ ਸਿੰਘ ਧੋਨੀ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦੇ ਬਾਅਦ ਲਿਖੇ ਪੱਤਰ ਵਿਚ ਕਿਹਾ ਕਿ 2 ਵਾਰ ਦੇ ਵਿਸ਼ਵ ਕੱਪ ਜੇਤੂ ਸਾਬਕਾ ਕ੍ਰਿਕਟ ਕਪਤਾਨ ਨਵੇਂ ਭਾਰਤ ਲਈ ਮਿਸਾਲ ਹਨ, ਜਿਸ ਵਿਚ ਪ੍ਰਵਾਰ ਦੇ ਨਾਂ ਤੋਂ ਕਿਸਮਤ ਨਹੀਂ ਲਿਖੀ ਜਾਂਦੀ। ਧੋਨੀ ਨੇ ਅਪਣੇ ਟਵਿਟਰ ਪੇਜ 'ਤੇ ਇਹ ਪੱਤਰ ਸਾਂਝਾ ਕੀਤਾ ਹੈ।
ਮੋਦੀ ਨੇ ਪੱਤਰ 'ਚ ਲਿਖਿਆ,'ਤੁਸੀਂ ਨਵੇਂ ਭਾਰਤ ਦੀ ਭਾਵਨਾ ਦੇ ਮਹੱਤਵਪੂਰਣ ਉਦਾਹਰਣਾਂ ਵਿਚੋਂ ਇਕ ਹੋ, ਜਿਸ ਵਿਚ ਨੌਜਵਾਨਾਂ ਦੀ ਤਕਦੀਰ ਪ੍ਰਵਾਰ ਦੇ ਨਾਂ ਤੋਂ ਨਹੀਂ ਲਿਖੀ ਜਾਂਦੀ। ਉਹ ਖੁਦ ਅਪਣਾ ਨਾਂ ਅਤੇ ਕਿਸਮਤ ਬਣਾਉਂਦੇ ਹਨ।'' ਉਨ੍ਹਾਂ ਲਿਖਿਆ,'ਇਹ ਮਾਇਨੇ ਨਹੀਂ ਰਖਦਾ ਕਿ ਅਸੀਂ ਕਿੱਥੋ ਜਾਂਦੇ ਹਾਂ ਜਦੋਂ ਤਕ ਸਾਨੂੰ ਇਹ ਪਤਾ ਹੋਵੇ ਕਿ ਸਾਨੂੰ ਕਿੱਥੇ ਜਾਣਾ ਹੈ। ਤੁਸੀਂ ਇਹ ਜਜ਼ਬਾ ਵਿਖਾਇਆ ਹੈ ਅਤੇ ਇਸਦੇ ਨਾਲ ਕਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ।'' ਮੋਦੀ ਨੇ ਇਹ ਵੀ ਲਿਖਿਆ ਕਿ ਸਿਰਫ਼ ਇਕ ਖਿਡਾਰੀ ਦੇ ਤੌਰ 'ਤੇ ਧੋਨੀ ਦਾ ਮੁਲਾਂਕਣ ਬੇਇਨਸਾਫ਼ੀ ਹੋਵੇਗਾ, ਕਿਉਂਕਿ ਉਨ੍ਹਾਂ ਦਾ ਪ੍ਰਭਾਵ ਗ਼ੈਰ-ਮਾਮੂਲੀ ਰਿਹਾ ਹੈ। ਉਨ੍ਹਾਂ ਲਿਖਿਆ, 'ਮਹਿੰਦਰ ਸਿੰਘ ਧੋਨੀ ਨਾਂ ਸਿਰਫ਼ ਅੰਕੜਿਆਂ ਜਾਂ ਮੈਚ ਜਿਤਾਉਣ ਵਿਚ ਭੂਮਿਕਾਵਾਂ ਲਈ ਯਾਦ ਨਹੀਂ ਰਖਿਆ ਜਾਵੇਗਾ। ਸਿਰਫ਼ ਇਕ ਖਿਡਾਰੀ ਦੇ ਤੌਰ 'ਤੇ ਉਨ੍ਹਾਂ ਦਾ ਮੁਲਾਂਕਣ ਜ਼ਿਆਦਤੀ ਹੋਵੋਗੀ।''( ਪੀਟੀਆਈ)