ਮੰਤਰੀਆਂ ਤੇ ਵਿਧਾਇਕਾਂ ਦੀ ਵਿਧਾਨ ਸਭਾ ਵਿਚ ਐਂਟਰੀ ਹੋਵੇਗੀ ਨੈਗੇਟਿਵ ਕੋਰੋਨਾ ਰਿਪੋਰਟ ਨਾਲ

ਏਜੰਸੀ

ਖ਼ਬਰਾਂ, ਪੰਜਾਬ

ਮੰਤਰੀਆਂ ਤੇ ਵਿਧਾਇਕਾਂ ਦੀ ਵਿਧਾਨ ਸਭਾ ਵਿਚ ਐਂਟਰੀ ਹੋਵੇਗੀ ਨੈਗੇਟਿਵ ਕੋਰੋਨਾ ਰਿਪੋਰਟ ਨਾਲ

image

ਮੀਡੀਆ ਲਈ ਵੀ ਕੋਰੋਨਾ ਨੈਗੇਟਿਵ ਰਿਪੋਰਟ ਜ਼ਰੂਰੀ

ਚੰਡੀਗੜ੍ਹ, 21 ਅਗੱਸਤ (ਗੁਰਉਪਦੇਸ਼ ਸਿੰਘ ਭੁੱਲਰ) : ਕੋਰੋਨਾ ਦੀ ਮਹਾਂਮਾਰੀ ਦੇ ਚਲਦੇ ਪੰਜਾਬ ਤੇ ਹਰਿਆਣ ਵਿਧਾਨ ਸਭਾਵਾਂ ਵਿਚ ਇਸ ਵਾਰ ਕੇਂਦਰ ਸਰਕਾਰ ਵਲੋਂ ਨਿਰਧਾਰਤ ਸਾਵਧਾਨੀ ਦੇ ਨਿਯਮਾਂ ਨੂੰ ਧਿਆਨ ਵਿਚ ਰੱਖ ਕੇ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ। ਪੰਜਾਬ ਦਾ ਸੈਸ਼ਨ ਇਕ ਹੀ ਦਿਨ ਦਾ ਹੈ ਜੋ 28 ਅਗੱਸਤ ਨੂੰ ਹੋਣਾ ਹੈ ਜਦ ਕਿ ਹਰਿਆਣਾ ਵਿਧਾਨ ਸਭਾ ਦਾ ਸੈਸ਼ਨ 3 ਦਿਨ ਦਾ ਹੈ ਜੋ 26 ਅਗੱਸਤ ਤੋਂ ਸ਼ੁਰੂ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਵਿਚ ਮੰਤਰੀਆਂ ਤੇ ਵਿਧਾਇਕਾਂ ਦੀ ਐਂਟਰੀ ਲਈ ਕੋਰੋਨਾ ਦੀ ਨੈਗੇਟਿਵ ਰਿਪੋਰਟ ਹੋਣਾ ਜ਼ਰੂਰੀ ਹੈ। ਇਸੇ ਤਰ੍ਹਾਂ ਕਵਰੇਜ਼ ਕਰਨ ਵਾਲੇ ਮੀਡੀਆ ਕਰਮੀਆਂ ਲਈ ਵੀ ਕੋਰੋਨਾ ਨੈਗੇਟਿਵ ਰਿਪੋਰਟ ਲਾਜ਼ਮੀ ਹੈ। ਇਸ ਤੋਂ ਇਲਾਵਾ ਚੋਣਵੇ ਮੈਂਬਰਾਂ ਅਤੇ ਵਿਧਾਨ ਸਭਾ ਸਕੱਤਰੇਤ ਵਿਚ ਡਿਊਟੀ ਵਾਲੇ ਸਾਰੇ ਸਟਾਫ਼ ਮੈਂਬਰਾਂ ਤੇ ਸੁਰਖਿਆ ਮੁਲਾਜ਼ਮਾਂ ਲਈ ਵੀ ਇਹੀ ਸ਼ਰਤ ਜ਼ਰੂਰੀ ਕੀਤੀ ਗਈ ਹੈ। ਇਸ ਵਾਰ ਸਿਰਫ਼ ਪ੍ਰਮੁੱਖ ਅਖ਼ਬਰਾਂ ਦੇ ਇਕ-ਇਕ ਪੱਤਰਕਾਰ ਨੂੰ ਵਿਧਾਨ ਸਭਾ ਅੰਦਰ ਦਾਖ਼ਲਾ ਮਿਲੇਗਾ। ਪੰਜਾਬ ਸਣੇ ਹਰਿਆਣਾ ਵਿਧਾਨ ਸਭਾ ਕੰਪਲੈਕਸ ਦਾ ਘੇਰਾ ਬਾਹਰ ਤਕ ਵਧਾ ਦਿਤਾ ਗਿਆ ਹੈ ਕਿਉਂ ਕਿ ਸਾਰਿਆਂ ਦੇ ਬੈਠਣ ਲਈ ਜ਼ਰੂਰੀ ਦੂਰੀ ਬਣਾਉਣੀ ਹੈ। ਵਿਧਾਨ ਸਭਾ ਦੇ ਭਵਨਾਂ ਨੂੰ ਵੀ ਪੂਰੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।