ਕੋਟਕਪੁਰਾ ਦੇ ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਸਮੇਤ 178 ਵਰਕਰਾਂ ’ਤੇ ਕੇਸ ਦਰਜ
ਦਰਅਸਲ ਆਪ ਵੱਲੋਂ ਸਰਕਾਰ ਖਿਲਾਫ ਐਸਐਸਪੀ ਦਫ਼ਤਰ ਦੇ...
ਤਰਨਤਾਰਨ: ਜ਼ਹਿਰੀਲੀ ਸ਼ਰਾਬ ਦੇ ਮਾਮਲੇ ਵਿਚ ਸਰਕਾਰ ਖਿਲਾਫ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਲਗਾਉਣ ਤੇ ਥਾਣਾ ਸਦਰ ਦੀ ਪੁਲਿਸ ਨੇ ਕੋਟਕਪੁਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਸਮੇਤ 178 ਵਰਕਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਸਬ ਇੰਸਪੈਕਟਰ ਪੂਰਨ ਸਿੰਘ ਦੇ ਬਿਆਨ ਤੇ ਦਰਜ ਕੀਤਾ ਗਿਆ ਹੈ।
ਦਰਅਸਲ ਆਪ ਵੱਲੋਂ ਸਰਕਾਰ ਖਿਲਾਫ ਐਸਐਸਪੀ ਦਫ਼ਤਰ ਦੇ ਬਾਹਰ ਵੀਰਵਾਰ ਸਵੇਰੇ 11 ਵਜੇ ਧਰਨਾ ਲਗਾਇਆ ਗਿਆ ਸੀ ਅਤੇ ਰਾਤ ਭਰ ਜਾਰੀ ਰਿਹਾ। ਹਾਈਵੇਅ ਜਾਮ ਕਰ ਕੇ ਲਗਾਏ ਗਏ ਧਰਨੇ ਕਾਰਨ ਲੋਕਾਂ ਨੂੰ ਆਵਾਜਾਈ ਵਿਚ ਵੀ ਦਿੱਕਤ ਦਾ ਸਾਹਮਣਾ ਕਰਨਾ ਪਿਆ।
ਇਸ ਤਹਿਤ ਧਰਨੇ ਦੀ ਅਗਵਾਈ ਕਰਨ ਵਾਲੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਤਰਨਤਾਰਨ ਹਲਕੇ ਦੇ ਇੰਚਾਰਜ ਕਸ਼ਮੀਰ ਸਿੰਘ ਸੋਹਲ, ਖਡੂਰ ਸਾਹਿਬ ਤੋਂ ਮਨਜਿੰਦਰ ਸਿੰਘ ਸਿੱਧੂ, ਪੱਟੀ ਤੋਂ ਰਣਜੀਤ ਸਿੰਘ ਚੀਮਾ, ਖੇਮਕਰਨ ਤੋਂ ਜਸਬੀਰ ਸਿੰਘ ਸੁਰਸਿੰਘ, ਬਾਬਾ ਬਕਾਲਾ ਤੋਂ ਦਲਬੀਰ ਸਿੰਘ ਟੋਂਗ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਖਣਾ ਤੋਂ ਇਲਾਵਾ ਪਲਵਿੰਦਰ ਸਿੰਘ ਖਾਲਸਾ, ਸਾਬਕਾ ਏਐਸਆਈ ਹਰੀ ਸਿੰਘ, ਕੇਵਲ ਕਿਸ਼ਨ ਚੋਹਲਾ ਸਾਹਿਬ, ਕਾਕਾ ਫੋਟੋਗ੍ਰਾਫ਼ਰ ਘੜਕਾ, ਲਾਲਜੀਤ ਸਿੰਘ ਭੁੱਲਰ, ਹਰਜੀਤ ਸਿੰਘ ਸੰਧੂ,
ਸੂਬੇਦਾਰ ਹਰਜੀਤ ਸਿੰਘ, ਲਖਵਿੰਦਰ ਸਿੰਘ ਫ਼ੌਜੀ, ਹਰਭਜਨ ਸਿੰਘ ਜੰਡਿਆਲਾ ਗੁਰੂ, ਬਲਜੀਤ ਸਿੰਘ ਖੇਮਕਰਨ, ਸਰਬਜੀਤ ਸਿੰਘ ਜਯੋਤੀ, ਸ਼ੇਰਦਿਲ ਸਰਹਾਲੀ ਕਲਾਂ, ਸਤਨਾਮ ਸਿੰਘ ਫ਼ੌਜੀ, ਨਿਸ਼ਾਨ ਸਿੰਘ ਬਿਲਿਆਂਵਾਲਾ ਤੋਂ ਇਲਾਵਾ 150 ਵਰਕਰਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਸੰਧਵਾਂ ਨੇ ਕਿਹਾ ਕਿ ਐਸਐਸਪੀ ਦੁਆਰਾ ਕਾਨੂੰਨ ਦਾ ਪਾਲਣ ਕਰਨ ਦੀ ਬਜਾਏ ਕਾਂਗਰਸ ਸਰਕਾਰ ਦੀ ਪੱਖ ਲੈਂਦੇ ਹੋਏ ਇਹ ਮੁਕੱਦਮਾ ਦਰਜ ਕੀਤਾ ਹੈ।
ਕੈਪਟਨ ਸਰਕਾਰ ਅਪਣੀਆਂ ਨਾਕਾਮੀਆਂ ਲੁਕਾਉਣ ਲਈ ਝੂਠੇ ਮਾਮਲੇ ਦਰਜ ਕਰ ਕੇ ਜਨਤਾ ਦੀ ਆਵਾਜ਼ ਦਬਾਉਣਾ ਚਾਹੁੰਦੀ ਹੈ। ਐਸਐਸਪੀ ਧੁਰਮਨ ਐਚ ਨਿੰਬਾਲੇ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਵਿਰੋਧ ਪ੍ਰਦਰਸ਼ਨ ‘ਤੇ ਰੋਕ ਹੈ। ਰਾਸ਼ਟਰੀ ਸੜਕ 'ਤੇ ਹੜਤਾਲ ਕਰਦਿਆਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ, ਜਿਸ ਦੇ ਤਹਿਤ ਉਕਤ ਮੁਕੱਦਮਾ ਦਾਇਰ ਕੀਤਾ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।