ਭਾਜਪਾ ਕੋਰ ਕਮੇਟੀ ਦੀ ਬੈਠਕ ਖ਼ਤਮ, ਮਨੋਰੰਜਨ ਕਾਲੀਆ ਨੇ ਕਹੀਆਂ ਵੱਡੀਆਂ ਗੱਲਾਂ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਕਿਸਾਨਾਂ ਦੀ ਪਾਰਟੀ ਹੈ ਅਤੇ 2014 ਤੋਂ 2019 ਦਰਮਿਆਨ ਦੇਸ਼ ਦੇ ਸਾਰੇ ਕਿਸਾਨਾਂ ਨੇ ਭਾਜਪਾ ਨੂੰ ਜਿਤਾ ਕੇ ਸਰਕਾਰ ਬਣਾਈ ਹੈ-ਮਨੋਰੰਜਨ ਕਾਲੀਆ

Manoranjan Kalia

ਚੰਡੀਗੜ੍ਹ: ਪੰਜਾਬ ਭਾਜਪਾ ਦੀ ਕੋਰਟ ਕਮੇਟੀ ਦੀ ਬੈਠਕ ਅੱਜ ਚੰਡੀਗੜ੍ਹ ਵਿਚ ਹੋਈ, ਜਿਸ ਵਿਚ ਕਈ ਮੁੱਦਿਆਂ 'ਤੇ ਚਰਚਾ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਕਿਹਾ ਕਿ 2019 ਤੋਂ ਲੈ ਕੇ ਹੁਣ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਢਾਹੁਣ ਦੀ ਕੋਸ਼ਿਸ਼ 3 ਵਾਰ ਹੋ ਚੁੱਕੀ ਹੈ ਅਤੇ ਇਹ ਬਹੁਤ ਹੀ ਨਿੰਦਣਯੋਗ ਹੈ। ਹਾਲਾਂਕਿ ਉੱਥੋਂ ਦੀ ਸਰਕਾਰ ਨੇ ਵੀ ਇਸ 'ਤੇ ਆਪਣੀ ਨਿੰਦਾ ਜਤਾਈ ਹੈ ਤਾਂ ਉਹਨਾਂ ਤੋਂ ਅਸੀਂ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ।

ਉਹਨਾਂ ਕਿਹਾ ਕਿ ਅਫ਼ਗਾਨਿਸਤਾਨ ਵਿਚ ਜਿਸ ਤਰ੍ਹਾਂ ਤਾਲਿਬਾਨ ਦਾ ਕਬਜ਼ਾ ਹੋਇਆ ਹੈ ਉਸ ਨਾਲ ਹਿੰਦੂ ਸਿੱਖ ਭਾਈਚਾਰਾ ਪਰੇਸ਼ਾਨ ਹੈ ਤਾਂ ਉਹਨਾਂ ਨੂੰ ਸੁਰੱਖਿਅਤ ਵਾਪਸ ਲੈ ਕੇ ਆਉਣ ਲਈ ਭਾਰਤ ਸਰਕਾਰ ਕੰਮ ਕਰ ਰਹੀ ਹੈ। ਉੱਥੇ ਹੀ ਪਾਕਿਸਤਾਨ ਵਿਚ ਬਣੇ ਮੰਦਿਰਾਂ, ਸਿੱਖ ਭਾਈਚਾਰੇ ਦੀਆਂ ਬੇਟੀਆਂ ਦਾ ਧਰਮ ਪਰਿਵਰਤਨ ਜ਼ਬਰਨ ਕਰਨ ਨੂੰ ਲੈ ਕੇ ਵੀ ਨਿੰਦਾ ਕੀਤੀ ਗਈ ਹੈ।

Anil Joshi

ਅੱਗੇ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ ਨੂੰ ਛੱਡ ਕੇ ਨੇਤਾ ਜਾ ਰਹੇ ਹਨ ਤਾਂ ਅਨਿਲ ਜੋਸ਼ੀ ਦੇ ਜਾਣ ਦਾ ਸਾਨੂੰ ਦੁੱਖ ਹੈ ਪਰ ਪਾਰਟੀ ਇਕ ਸਮੁੰਦਰ ਵਾਂਗ ਹੈ ਜਿਸ ਵਿਚੋਂ ਇਕ ਬੂੰਦ ਜੇ ਨਿਕਲ ਵੀ ਜਾਵੇ ਤਾਂ ਸਮੁੰਦਰ ਘੱਟ ਨਹੀਂ ਹੁੰਦਾ। ਮਨੋਰੰਜਨ ਕਾਲੀਆ ਨੇ ਕਿਹਾ ਕਿ ਭਾਜਪਾ ਕਿਸਾਨਾਂ ਦੀ ਪਾਰਟੀ ਹੈ ਅਤੇ 2014 ਤੋਂ 2019 ਦਰਮਿਆਨ ਦੇਸ਼ ਦੇ ਸਾਰੇ ਕਿਸਾਨਾਂ ਨੇ ਭਾਜਪਾ ਨੂੰ ਜਿਤਾ ਕੇ ਸਰਕਾਰ ਬਣਾਈ ਹੈ

ਅਜਿਹੀ ਸਥਿਤੀ ਵਿੱਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਭਾਜਪਾ ਦੀ ਜ਼ਿੰਮੇਵਾਰੀ ਹੈ ਅਤੇ ਉਸੇ ਤਰੀਕੇ ਨਾਲ ਜੋ ਖੇਤੀ ਕਾਨੂੰਨ ਦਾ ਮੁੱਦਾ ਹੈ ਉਸ ਨੂੰ ਗੱਲਬਾਤ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਗੱਲਬਾਤ ਨਾਲ ਹੀ ਮੁੱਦੇ ਹੱਲ ਹੁੰਦੇ ਹਨ। ਮਨੋਰੰਜਨ ਕਾਲੀਆ ਨੇ ਕਿਹਾ ਕਿ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਆ ਗਿਆ ਤਾਂ ਪਾਰਟੀ ਵਿਚ ਲਗਾਤਾਰ ਤੂੰ-ਤੂੰ ਮੈਂ-ਮੈਂ ਹੋ ਰਹੀ ਹੈ। ਜਦੋਂ ਕਿ ਦੂਜੇ ਪਾਸੇ ਜਿਸ ਢੰਗ ਨਾਲ ਉਹਨਾਂ ਦੇ ਨਾਲ ਪ੍ਰਧਾਨ ਲਗਾਏ ਗਏ ਹਨ ਤਾਂ ਇਸ ਤੋਂ ਪਤਾ ਚੱਲਦਾ ਹੈ ਕਿ ਸਿੱਧੂ ਦੀ ਖੁਦ ਦੀ ਕਾਬਲੀਅਤ ਨਹੀਂ ਹੈ