ਭਾਜਪਾ ਆਗੂ ਵੱਲੋਂ ਔਰਤ ਨਾਲ ਕੀਤੀ ਬਦਸਲੂਕੀ ਨੂੰ ਲੈ ਕੇ ਕਾਂਗਰਸ ਦਾ ਚੰਡੀਗੜ੍ਹ ‘ਚ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਕੀਤਾ ਭਾਜਪਾ ਦਫ਼ਤਰ ਦਾ ਘਿਰਾਓ, ਪੁਲਿਸ ਨਾਲ ਹੋਈ ਝੜਪ, ਪਾਣੀ ਦੀਆਂ ਬੁਛਾੜਾਂ ਵੀ ਚੱਲੀਆਂ

Congress protests in Chandigarh over BJP leader's mistreatment of women

ਚੰਡੀਗੜ੍ਹ : ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਦੀ ਅਗਵਾਈ ਹੇਠ ਵਰਕਰਾਂ ਨੇ ਚੰਡੀਗੜ੍ਹ ਦੇ ਸੈਕਟਰ 35 ਕਾਂਗਰਸ ਭਵਨ ਤੋਂ ਭਾਜਪਾ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ।

ਦਰਅਸਲ, ਭਾਜਪਾ ਨੇਤਾ ਰਾਮਵੀਰ ਭੱਟੀ ਦੁਆਰਾ ਬੀਤੇ ਦਿਨੀਂ ਔਰਤ ਨਾਲ ਬਦਸਲੂਕੀ ਕੀਤੀ ਗਈ ਸੀ ਜਿਸ ਦੇ ਖਿਲਾਫ਼ ਇਹ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 

ਕਾਂਗਰਸੀਆਂ ਦਾ ਕਹਿਣਾ ਹੈ ਕਿ ਉਹ ਸੈਕਟਰ 37 ਭਾਜਪਾ ਦਫਤਰ ਦਾ ਘਿਰਾਓ ਕਰਨ ਜਾ ਰਹੇ ਹਨ।  ਕਾਂਗਰਸ ਦੇ ਇਸ ਪ੍ਰਦਰਸ਼ਨ ਦੌਰਾਨ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੌਰਾਨ ਕਾਂਗਰਸੀ ਵਰਕਰਾਂ ਦੀ ਪੁਲਿਸ ਨਾਲ ਝੜਪ ਵੀ ਹੋਈ ਅਤੇ ਪਾਣਈ ਦੀਆਂ ਬੁਛਾੜਾਂ ਵੀ ਚਲਾਈਆਂ ਗਈਆਂ।