ਅਤਿਵਾਦੀ ਸ਼ਕਤੀਆਂ ਕੁੱਝ ਸਮੇਂ ਲਈ ਹਾਵੀ ਹੋ ਸਕਦੀਆਂ ਹਨ ਪਰ ਉਨ੍ਹਾਂ
ਅਤਿਵਾਦੀ ਸ਼ਕਤੀਆਂ ਕੁੱਝ ਸਮੇਂ ਲਈ ਹਾਵੀ ਹੋ ਸਕਦੀਆਂ ਹਨ ਪਰ ਉਨ੍ਹਾਂ
ਸੋਮਨਾਥ, 20 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਅਤਿਵਾਦ ਦੇ ਦਮ ’ਤੇ ‘ਤੋੜਨ ਵਾਲੀਆਂ ਸ਼ਕਤੀਆਂ’ ਭਾਵੇਂ ਹੀ ਕੁੱਝ ਸਮੇਂ ਲਈ ਹਾਵੀ ਹੋ ਜਾਣ ਪਰ ਉਨ੍ਹਾਂ ਦੀ ਹੋਂਦ ਕਦੇ ਸਥਾਈ ਨਹੀਂ ਹੁੰਦੀ ਅਤੇ ਉਹ ਮਨੁੱਖਤਾ ਨੂੰ ਦਬਾ ਕੇ ਨਹੀਂ ਰੱਖ ਸਕਦੀਆਂ। ਪ੍ਰਸਿੱਧ ਸੋਮਨਾਥ ਮੰਦਰ ਨਾਲ ਜੁੜੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਅਪਣੇ ਸੰਬੋਧਨ ’ਚ ਮੋਦੀ ਨੇ ਇਹ ਗੱਲ ਕਹੀ। ਪ੍ਰਧਾਨ ਮੰਤਰੀ ਦਾ ਇਹ ਬਿਆਨ ਬੇਹੱਦ ਮਹੱੱਤਵੱਪੂਰਨ ਹੈ, ਕਿਉਂਕਿ ਇਹ ਅਜਿਹੇ ਸਮੇਂ ਆਇਆ ਹੈ, ਜਦੋਂ ਗੁਆਂਢੀ ਦੇਸ਼ ਅਫ਼ਗ਼ਾਨਿਸਤਾਨ ’ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ਨੂੰ ਅਫ਼ਗ਼ਾਨਿਸਤਾਨ ਦੇ ਹਾਲਾਤਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸੋਮਨਾਥ ਮੰਦਰ ਨੂੰ ਵਿਦੇਸ਼ੀ ਹਮਲਾਵਰਾਂ ਵਲੋਂ ਵਾਰ-ਵਾਰ ਤੋੜੇ ਜਾਣ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ’ਚ ਕੋਈ ਵੀ ਵਿਅਕਤੀ ਇਸ ਸ਼ਾਨਦਾਰ ਬੁਨਿਆਦੀ ਢਾਂਚੇ ਨੂੰ ਦੇਖਦਾ ਹੈ ਤਾਂ ਉਸ ਨੂੰ ਸਿਰਫ ਇਕ ਮੰਦਰ ਹੀ ਨਹੀਂ ਦਿਖਾਈ ਦਿੰਦਾ ਸਗੋਂ ਉਸ ਨੂੰ ਇਕ ਅਜਿਹੀ ਹੋਂਦ ਦਿਖਾਈ ਦਿੰਦਾ ਹੈ, ਜੋ ਸੈਂਕੜੇ ਹਜਾਰਾਂ ਸਾਲਾਂ ਤੋਂ ਪ੍ਰੇਰਨਾ ਦਿੰਦੀ ਆ ਰਹੀ ਹੈ ਅਤੇ ਜੋ ਮਨੁੱਖਤਾ ਦੇ ਮੁੱਲਾਂ ਦਾ ਐਲਾਨ ਕਰਦੀ ਹੈ। ਮੋਦੀ ਨੇ ਕਿਹਾ,‘‘ਇਹ ਸਥਾਨ ਅੱਜ ਵੀ ਪੂਰੇ ਵਿਸ਼ਵ ਦੇ ਸਾਹਮਣੇ ਇਹ ਅਪੀਲ ਕਰ ਰਿਹਾ ਹੈ ਕਿ ਸੱਚ ਨੂੰ ਝੂਠ ਨਾਲ ਹਰਾਇਆ ਨਹੀਂ ਜਾ ਸਕਦਾ। ਆਸਥਾ ਨੂੰ ਅਤਿਵਾਦ ਨਾਲ ਕੁਚਲਿਆ ਨਹੀਂ ਜਾ ਸਕਦਾ। ਇਸ ਮੰਦਰ ਨੂੰ ਸੈਂਕੜੇ ਸਾਲਾਂ ਦੇ ਇਤਿਹਾਸ ’ਚ ਕਿੰਨੀ ਹੀ ਵਾਰ ਤੋੜਿਆ ਗਿਆ, ਇਥੇ ਦੀਆਂ ਮੂਰਤੀਆਂ ਨੂੰ ਖੰਡਿਤ ਕੀਤਾ ਗਿਆ, ਇਸ ਦੀ ਹੋਂਦ ਮਿਟਾਉਣ ਦੀ ਹਰ ਕੋਸ਼ਿਸ਼ ਕੀਤੀ ਗਈ ਪਰ ਇਸ ਨੂੰ ਜਿੰਨੀ ਵਾਰ ਵੀ ਸੁੱਟਿਆ ਗਿਆ, ਉਹ ਓਨੀ ਹੀ ਵਾਰ ਉੱਠ ਖੜ੍ਹਾ ਹੋਇਆ। ਭਗਵਾਨ ਸੋਮਨਾਥ ਦਾ ਮੰਦਰ ਅੱਜ ਭਾਰਤ ਹੀ ਨਹੀਂ, ਪੂਰੇ ਵਿਸ਼ਵ ਲਈ ਇਕ ਵਿਸ਼ਵਾਸ ਹੈ। ’’
ਪ੍ਰਧਾਨ ਮੰਤਰੀ ਨੇ ਕਿਸੇ ਦੇਸ਼ ਦਾ ਨਾਮ ਲਏ ਬਿਨਾਂ ਕਿਹਾ, ‘‘ਜੋ ਤੋੜਨ ਵਾਲੀਆਂ ਸ਼ਕਤੀਆਂ ਹਨ, ਉਹ ਕੁੱਝ ਸਮੇਂ ਲਈ ਭਾਵੇਂ ਹੀ ਹਾਵੀ ਹੋ ਜਾਣ ਪਰ ਉਸ ਦੀ ਹੋਂਦ ਕਦੇ ਅਸਥਾਈ ਨਹੀਂ ਹੁੰਦੀ। ਉਹ ਜਿਆਦਾ ਦਿਨਾਂ ਤਕ ਮਨੁੱਖਤਾ ਨੂੰ ਦਬਾ ਕੇ ਨਹੀਂ ਰੱਖ ਸਕਦੀਆਂ।’’ ਉਨ੍ਹਾਂ ਕਿਹਾ ਕਿ ਇਹ ਗੱਲ ਉਦੋਂ ਵੀ ਇੰਨੀ ਹੀ ਸਹੀ ਸੀ, ਜਦੋਂ ਕੁੱਝ ਹਮਲਾਵਰ ਸੋਮਵਾਥ ਮੰਦਰ ਨੂੰ ਸੁੱਟ ਰਹੇ ਸਨ ਅਤੇ ਅੱਜ ਵੀ ਇੰਨੀ ਹੀ ਸਹੀ ਹੈ, ਜਦੋਂ ਵਿਸ਼ਵ ਅਜਿਹੀਆਂ ਵਿਚਾਰਧਾਰਾਵਾਂ ਨਾਲ ਚਿੰਤਤ ਹੈ। ਮੋਦੀ ਨੇ ਕਿਹਾ,‘‘ਅਸੀਂ ਸਾਰੇ ਜਾਣਦੇ ਹਾਂ ਸੋਮਨਾਥ ਮੰਦਰ ਦੇ ਮੁੜ ਨਿਰਮਾਣ ਨੂੰ ਲੈ ਕੇ ਸ਼ਾਨਦਾਰ ਵਿਕਾਸ ਦੀ ਯਾਤਰਾ ਸਿਰਫ਼ ਕੱੁਝ ਸਾਲਾਂ ਜਾਂ ਦਹਾਕਿਆਂ ਦਾ ਨਤੀਜਾ ਨਹੀਂ ਹਨ। ਇਹ ਸਦੀਆਂ ਦੀ ਇੱਛਾ ਸ਼ਕਤੀ ਦਾ ਨਤੀਜਾ ਹੈ।’’ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਵੀਡੀਉ ਕਾਨਫਰੰਸ ਦੇ ਮਾਧਿਅਮ ਨਾਲ ਜਿਨ੍ਹਾਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ, ਉਨ੍ਹਾਂ ’ਚ ਸੋਮਨਾਥ ‘ਸਮੁੰਦਰ ਦਰਸ਼ਨ’ ਪੈਦਲ ਰਸਤਾ, ਸੋਮਨਾਥ ਪ੍ਰਦਰਸ਼ਨੀ ਕੇਂਦਰ ਅਤੇ ਮੁੜ ਨਿਰਮਿਤ ਅਹਿਲਯਾਬਾਈ ਹੋਲਕਰ ਮੰਦਰ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਸ਼੍ਰੀ ਪਾਰਬਤੀ ਮੰਦਰ ਦਾ ਨੀਂਹ ਪੱਥਰ ਵੀ ਰਖਿਆ। (ਏਜੰਸੀ)