13 ਜ਼ਿਲਿ੍ਹਆਂ ਦੇ ਐਸ.ਐਸ.ਪੀਜ਼ ਸਣੇ 41 ਸੀਨੀਅਰ ਅਫ਼ਸਰਾਂ ਦੇ ਤਬਾਦਲੇ

ਏਜੰਸੀ

ਖ਼ਬਰਾਂ, ਪੰਜਾਬ

13 ਜ਼ਿਲਿ੍ਹਆਂ ਦੇ ਐਸ.ਐਸ.ਪੀਜ਼ ਸਣੇ 41 ਸੀਨੀਅਰ ਅਫ਼ਸਰਾਂ ਦੇ ਤਬਾਦਲੇ

image

ਚੰਡੀਗੜ੍ਹ, 20 ਅਗੱਸਤ (ਗੁਰਉਪਦੇਸ਼ ਭੁੱਲਰ) : ਪੰਜਾਬ ਸਰਕਾਰ ਨੇ ਅੱਜ 41 ਸੀਨੀਅਰ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰ ਕੇ ਵੱਡਾ ਫੇਰਬਦਲ ਕੀਤਾ ਹੈ | ਇਨ੍ਹਾਂ ਵਿਚ 13 ਜ਼ਿਲਿ੍ਹਆਂ ਦੇ ਐਸ.ਐਸ.ਪੀ. ਤਬਦੀਲ ਕੀਤੇ ਗਏ ਹਨ | ਗ੍ਰਹਿ ਵਿਭਾਗ ਦੇ ਸਕੱਤਰ ਵਲੋਂ ਮੁੱਖ ਮੰਤਰੀ ਦੀ ਪ੍ਰਵਾਨਗੀ ਬਾਅਦ ਕੀਤੇ ਤਬਾਦਲਾ ਹੁਕਮਾਂ ਮੁਤਾਬਕ ਏ.ਡੀ.ਜੀ.ਪੀ. ਰੈਂਕ ਦੇ 29 ਆਈ.ਜੀ. ਰੈਂਕ ਦੇ 3 ਅਤੇ ਡੀ.ਆਈ.ਜੀ. ਰੈਂਕ ਦੇ 2 ਅਧਿਕਾਰੀ ਬਦਲੇ ਗਏ ਹਨ | 
ਜਾਰੀ ਤਬਾਦਲਾ ਹੁਕਮਾਂ ਮੁਤਾਬਕ ਏ.ਡੀ.ਜੀ.ਪੀ. ਸਸ਼ੀ ਪ੍ਰਭਾ ਦਿਵੇਦੀ ਨੂੰ  ਬਦਲ ਕੇ ਏ.ਡੀ.ਜੀ.ਪੀ. ਵਿਜੀਲੈਂਸ ਤੇ ਨੋਡਲ ਅਫ਼ਸਰ ਪੰਜਾਬ ਪੁਲਿਸ ਚੋਣ ਸੈੱਲ, ਏ.ਡੀ.ਜੀ.ਪੀ. ਵਿਭੂ ਰਾਜ ਨੂੰ  ਏ.ਡੀ.ਜੀ.ਪੀ. ਲੋਕਪਾਲ, ਆਈ.ਜੀ. ਵਿਚੋਂ ਰਾਕੇਸ਼ ਅਗਰਵਾਲ ਨੂੰ  ਆਈ.ਜੀ. ਰੂਪਨਗਰ ਰੇਂਜ, ਨੌਨਿਹਾਲ ਸਿੰਘ ਨੂੰ  ਪੁਲਿਸ ਕਮਿਸ਼ਨਰ ਲੁਧਿਆਣਾ, ਡਾ. ਸੁਖਚੈਨ ਸਿੰਘ ਨੂੰ  ਪੁਲਿਸ ਕਮਿਸ਼ਨਰ ਜਲੰਧਰ, ਗੁਰਪ੍ਰੀਤ ਭੁੱਲਰ ਨੂੰ  ਡੀ.ਆਈ.ਜੀ. ਲੁਧਿਆਣਾ ਰੇਂਜ, ਗੁਰਪ੍ਰੀਤ ਤੂਰ ਨੂੰ  ਪਟਿਆਲਾ ਰੇਂਜ, ਵਿਕਰਮਜੀਤ ਦੁੱਗਲ ਨੂੰ  ਪੁਲਿਸ ਕਮਿਸ਼ਨਰ ਅੰਮਿ੍ਤਸਰ, ਇੰਦਰਬੀਰ ਸਿੰਘ ਨੂੰ  ਡੀ.ਆਈ.ਜੀ. ਤਕਨੀਕੀ ਵਿੰਗ ਲਾਇਆ ਗਿਆ ਹੈ | ਤਬਦੀਲ ਕੀਤੇ ਐਸ.ਐਸ.ਪੀਜ਼ ਵਿਚ ਸਵਪਨ ਸ਼ਰਮਾ ਨੂੰ  ਜ਼ਿਲ੍ਹਾ ਸੰਗਰੂਰ,ਧਰਮਾਨੀ ਨਿੰਬਲੇ ਨੂੰ  ਮੋਗਾ, ਵਿਵੇਕ ਸੋਨੀ ਨੂੰ  ਰੂਪਨਗਰ, ਅਮਨੀਤ ਕੌਂਡਲ ਨੂੰ  ਹੁਸ਼ਿਆਰਪੁਰ, ਚਰਨਜੀਤ ਸਿੰਘ ਨੂੰ  ਸ੍ਰੀ ਮੁਕਤਸਰ ਸਾਹਿਬ, ਭਾਗੀਰਥ ਸਿੰਘ ਨੂੰ  ਬਰਨਾਲਾ, ਗੁਰਦਿਆਲ ਸਿੰਘ ਨੂੰ  ਲੁਧਿਆਣਾ (ਦਿਹਾਤੀ), ਹਰਮਨਬੀਰ ਸਿੰਘ ਗਿੱਲ ਨੂੰ  ਨਵਾਂਸ਼ਹਿਰ, ਅਜੇ ਸਲੂਜਾ ਨੂੰ  ਬਟਾਲਾ, ਰਾਜਪਾਲ ਨੂੰ  ਫ਼ਿਰੋਜ਼ਪੁਰ, ਉਪਿੰਦਰਜੀਤ ਸਿੰਘ ਘੁੰਮਣ ਨੂੰ  ਤਰਨਤਾਰਨ, ਸੰਦੀਪ ਗੋਇਲ ਨੂੰ  ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਨਵਾਂ ਐਸ.ਐਸ.ਪੀ. ਲਾਇਆ ਗਿਆ ਹੈ | ਵਰਿੰਦਰ ਸਿੰਘ ਨੂੰ  ਡੀ.ਸੀ.ਪੀ. ਲੁਧਿਆਣਾ, ਅਮਰਜੀਤ ਬਾਜਵਾ ਨੂੰ  ਏ.ਆਈ.ਜੀ. ਲਾਇਆ ਗਿਆ ਹੈ |