ਪਟਿਆਲਾ 'ਚ ਕਬੱਡੀ ਟੂਰਨਾਮੈਂਟ ਦੌਰਾਨ ਖਿਡਾਰੀ 'ਤੇ ਕੀਤਾ ਜਾਨਲੇਵਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਜ਼ਖ਼ਮੀ ਹਾਲਤ 'ਚ ਖਿਡਾਰੀ ਨੂੰ ਰਜਿੰਦਰਾ ਹਸਪਤਾਲ ਕਰਵਾਇਆ ਦਾਖਲ

photo

 

 ਪਟਿਆਲਾ : ਪਟਿਆਲਾ ਦੇ ਪਿੰਡ ਨੈਣਕਲ੍ਹਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਕਬੱਡੀ ਟੂਰਨਾਮੈਂਟ ਦੌਰਾਨ ਖਿਡਾਰੀ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਜ਼ਖਮੀ ਹਾਲਤ ਵਿਚ ਖਿਡਾਰੀ ਨੂੰ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ 'ਤੇ ਚਾਕੂਆਂ ਨਾਲ ਹਮਲਾ ਕੀਤਾ ਗਿਆ। ਇਸ ਨਾਲ ਖਿਡਾਰੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਕਬੱਡੀ ਖਿਡਾਰੀ ਦਾ ਨਾਮ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਇਹ ਕਬੱਡੀ ਖਿਡਾਰੀ ਪਟਿਆਲਾ ਦੇ ਪਿੰਡ ਘੱਗਾ ਦਾ ਰਹਿਣ ਵਾਲਾ ਹੈ।

 

ਕਬੱਡੀ ਖਿਡਾਰੀ ਦਾ ਨਾਮ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਇਹ ਕਬੱਡੀ ਖਿਡਾਰੀ ਪਟਿਆਲਾ ਦੇ ਪਿੰਡ ਘੱਗਾ ਦਾ ਰਹਿਣ ਵਾਲਾ ਹੈ। ਫਿਲਹਾਲ ਉਸ ਦੀ ਤਬੀਅਤ ਠੀਕ ਦੱਸੀ ਜਾ ਰਹੀ ਹੈ। ਇਸ ਮਾਮਲੇ ’ਚ ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਸਪਤਾਲ ’ਚ ਦਾਖ਼ਲ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿੰਡ ਵੱਲੋਂ ਟੂਰਨਾਮੈਂਟ ’ਚ ਮੈਚ ਖੇਡ ਕੇ ਬਾਹਰ ਆ ਰਿਹਾ ਸੀ। ਜਿਉਂ ਹੀ ਉਹ ਮੈਦਾਨ ਤੋਂ ਬਾਹਰ ਨਿਕਲਣ ਲੱਗਾ ਤਾਂ ਅਣਪਛਾਤੇ ਵਿਅਕਤੀ ਨੇ ਉਸ ’ਤੇ ਚਾਕੂ ਨਾਲ ਵਾਰ ਕਰ ਦਿੱਤਾ, ਜੋ ਉਸ ਦੀ ਛਾਤੀ ’ਤੇ ਲੱਗਾ ਤੇ ਉਹ ਲਹੂ-ਲੁਹਾਨ ਹੋ ਕੇ ਮੈਦਾਨ ’ਚ ਡਿਗ ਪਿਆ। ਇਕਦਮ ਹੋਏ ਵਾਰ ਕਾਰਨ ਉਸ ਨੂੰ ਪਤਾ ਨਹੀਂ ਲੱਗ ਸਕਿਆ ਕਿ ਆਖਿਰ ਹਮਲਾ ਕਰਨ ਵਾਲਾ ਕੌਣ ਹੈ। ਸੁਖਵਿੰਦਰ ਸਿੰਘ  ਦਾ ਕਹਿਣਾ ਹੈ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਨਾ ਹੀ ਉਸ ਦੀ ਕੋਈ ਬਹਿਸ ਹੋਈ ਹੈ। ਪਤਾ ਨਹੀਂ, ਹਮਲਾਵਰ ਦੀ ਉਸ ਨਾਲ ਕੀ ਦੁਸ਼ਮਣੀ ਸੀ ਕਿ ਉਸ ’ਤੇ ਇਸ ਤਰ੍ਹਾਂ ਅਚਾਨਕ ਹਮਲਾ ਕੀਤਾ।