ਬਾਦਲ ਕਿਸਾਨਾਂ ਦੀ ਬਜਾਏ ਉਦਯੋਗਪਤੀਆਂ ਨਾਲ ਹਨ : ਬੰਨੀ ਜੌਲੀ

ਏਜੰਸੀ

ਖ਼ਬਰਾਂ, ਪੰਜਾਬ

ਬਾਦਲ ਕਿਸਾਨਾਂ ਦੀ ਬਜਾਏ ਉਦਯੋਗਪਤੀਆਂ ਨਾਲ ਹਨ : ਬੰਨੀ ਜੌਲੀ

image

ਨਵੀਂ ਦਿੱਲੀ, 20 ਸਤੰਬਰ (ਅਮਨਦੀਪ ਸਿੰਘ) : ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਨੇ ਖੇਤੀਬਾੜੀ ਬਿਲਾਂ ’ਤੇ ਬਾਦਲ ਪਰਵਾਰ ਵਲੋਂ ਅਪਣੇ ਆਪ ਦੇ ਕਿਸਾਨ ਸਮਰਥਕ ਹੋਣ ਦੇ ਕੀਤੇ ਜਾਂਦੇ ਦਾਅਵਿਆਂ ਨੂੰ ਗ਼ਲਤ ਦਸਿਆ ਹੈ। ਪਾਰਟੀ ਦੇ ਨੇਤਾ ਹਰਪ੍ਰੀਤ ਸਿੰਘ ਬੰਨੀ ਜੌਲੀ ਨੇ ਦਾਅਵਾ ਕੀਤਾ ਹੈ ਕਿ ਬਾਦਲਾਂ ਨੇ ਐਨਡੀਏ ਦੇ ਅੰਦਰ ਰਹਿੰਦੇ ਹੋਏ ਕਿਸਾਨ ਵਿਰੋਧੀ ਬਿਲਾਂ ਵਿਰੁਧ ਸਰਕਾਰ ਦੇ ਨਾਲ ਇਕ ਨਕਲੀ ਲੜਾਈ ਦਾ ਮੰਚਨ ਕੀਤਾ ਹੈ ਤਾਕਿ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਵਿਚ ਸੌਖੇ ਤਰੀਕੇ ਨਾਲ ਪ੍ਰਵੇਸ਼ ਕਰ ਕੇ ਅੰਦੋਲਨ ਨੂੰ ਸ਼ਾਂਤ ਕੀਤਾ ਜਾ ਸਕੇ। 
ਬੰਨੀ ਜੌਲੀ ਨੇ ਕਿਹਾ ਕਿ ਬਾਦਲ ਹੁਣ ਦਾਅਵਾ ਕਰਦੇ ਹਨ ਕਿ ਜੂਨ ਦੇ ਬਾਅਦ ਤੋਂ ਹੁਣ ਤਕ ਉਹ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ ਤਾਂ ਉਹ ਇਹ ਵੀ ਸਾਫ਼ ਕਰਨ ਕਿ ਹਰਸਿਮਰਤ ਕੌਰ ਬਾਦਲ ਨੇ ਤਦ