‘ਭਾਰਤ ਨੇ ਆਤਮ ਨਿਰਭਰ ਕਿਸਾਨ ਦੀ ਮਜ਼ਬੂਤ ਨੀਂਹ ਰੱਖੀ’

ਏਜੰਸੀ

ਖ਼ਬਰਾਂ, ਪੰਜਾਬ

‘ਭਾਰਤ ਨੇ ਆਤਮ ਨਿਰਭਰ ਕਿਸਾਨ ਦੀ ਮਜ਼ਬੂਤ ਨੀਂਹ ਰੱਖੀ’

image

ਨਵੀਂ ਦਿੱਲੀ, 20 ਸਤੰਬਰ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਸਾਨ ਬਿੱਲ ਦੇ ਰਾਜ ਸਭਾ ’ਚ ਪਾਸ ਹੋਣ ਨੂੰ ਆਤਮ ਨਿਰਭਰ ਕਿਸਾਨ ਦੀ ਨੀਂਹ ਦਸਿਆ ਹੈ। ਰਖਿਆ ਮੰਤਰੀ ਰਾਜਨਾਥ ਸਿੰਘ ਨੇ ਇਕ ਤੋਂ ਬਾਅਦ ਕਈ ਟਵੀਟ ਕੀਤੇ। 
ਰਾਜਨਾਥ ਸਿੰਘ ਨੇ ਕਿਹਾ ਕਿ ਸੰਸਦ ਦੇ ਦੋਵਾਂ ਸਦਨਾਂ ’ਚ ਸਪੱਸ਼ਟਤਾ ਤੇ ਡੂੰਘੇ ਵਿਸ਼ਵਾਸ ਦੇ ਨਾਲ ਬਿਲਾਂ ਦੇ ਸਾਰੇ ਪਹਿਲੂਆਂ ਨੂੰ ਸਮਝਾਉਣ ਲਈ ਕਿਸਾਨ ਮੰਤਰੀ ਨਰਿੰਦਰ ਤੋਮਰ ਨੂੰ ਵੀ ਵਧਾਈ ਤੇ ਸ਼ੁਭਕਾਮਨਾਵਾਂ ਦੇਣੀਆਂ ਚਾਹੀਦੀਆਂ ਹਨ। ਇਕ ਹੋਰ ਟਵੀਟ ’ਚ ਰਾਜਨਾਥ ਨੇ ਕਿਹਾ ਕਿ ਸੰਸਦ ’ਚ ਦੋਵਾਂ ਬਿਲਾਂ ਦਾ ਪਾਸ ਹੋਣਾ ਭਾਰਤੀ ਕਿਸਾਨਾਂ ਲਈ ਇਕ ਇਤਿਹਾਸਕ ਦਿਨ ਹੈ। ਮੈਂ ਪ੍ਰਧਾਨ ਮੰਤਰੀ ਦਾ ਸ਼ੁਕਰ ਗੁਜ਼ਾਰ ਹਾਂ। ਭਾਰਤ ਦੀ ਕਿਸਾਨ ਦੀ ਵਾਸਤਵਿਕ ਸਮਰੱਥਾ ਨੂੰ ਸਾਹਮਣੇ ਲਿਆਉਣ ਲਈ ਉਨ੍ਹਾਂ ਦੀ ਪੁਸ਼ਟੀ ਲਈ। ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਰਾਜ ਸਭਾ ’ਚ ਦੋ ਇਤਿਹਾਸਕ ਖੇਤੀ ਬਿੱਲ ਪਾਸ ਹੋਣ ਦੇ ਨਾਲ ਭਾਰਤ ਨੇ ਆਤਮ ਨਿਰਭਰ ਕਿਸਾਨ ਲਈ ਮਜਬੂਤ ਨੀਂਹ ਰੱਖੀ ਹੈ। ਇਹ ਪੀਐੱਮ ਮੋਦੀ ਅਗਵਾਈ ’ਚ ਸਰਕਾਰ ਦਾ ਬੇਅੰਤ ਸਮਰਪਣ ਤੇ ਦ੍ਰਿੜਤਾ ਸੰਕਲਪ ਦਾ ਨਤੀਜਾ ਹੈ। (ਪੀ.ਟੀ.ਆਈ)