3300 ਕਿਲੋਮੀਟਰ ਦੌੜ ਕੇ ਸ੍ਰੀ ਹਜ਼ੂਰ ਸਾਹਿਬ ਨਤਮਸਤਕ ਹੋਵੇਗਾ ਪੰਜਾਬੀ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਈ ਧਾਰਮਿਕ ਅਸਥਾਨਾਂ ਦੀ ਕਰ ਚੁੱਕਿਆ ਹੈ ਪੈਦਲ ਯਾਤਰਾ

FILE PHOTO

ਕਹਿੰਦੇ ਨੇ ਜਦੋਂ ਮਨ ਵਿਚ ਸੱਚੀ ਲਗਨ ਹੋਵੇ ਤਾਂ ਕੋਈ ਵੀ ਕੰਮ ਔਖਾ ਨਹੀਂ ਲਗਦਾ। ਫਿਰ ਚਾਹੇ ਉਹ ਹਜ਼ਾਰਾਂ ਕਿਲੋਮੀਟਰ ਲੰਬਾ ਪੈਦਲ ਸਫ਼ਰ ਹੀ ਕਿਉਂ ਨਾ ਹੋਵੇ। ਜੀ ਹਾਂ, ਅਜਿਹੀ ਹੀ ਲਗਨ ਲੈ ਕੇ ਨਿਕਲਿਆ ਹੋਇਐ ਮਲੇਰਕੋਟਲਾ ਦੇ ਪਿੰਡ ਚੀਮਾ ਦਾ ਨੌਜਵਾਨ ਜਗਜੀਤ ਸਿੰਘ, ਜੋ ਸਾਇਕਲ, ਸਕੂਟਰ ਜਾਂ ਮੋਟਰਸਾਈਕਲ ’ਤੇ ਨਹੀਂ ਬਲਕਿ ਪੈਦਲ ਦੌੜ ਲਗਾ ਕੇ ਹੀ ਵੱਖ ਵੱਖ ਸੂਬਿਆਂ ਵਿਚਲੇ ਧਾਰਮਿਕ ਅਸਥਾਨਾਂ ਦੀ ਯਾਤਰਾ ਕਰ ਚੁੱਕਿਐ।

ਹਜ਼ਾਰਾਂ ਕਿਲੋਮੀਟਰ ਦੀ ਇਸ ਪੈਦਲ ਯਾਤਰਾ ਦੌਰਾਨ ਜਗਜੀਤ ਸਿੰਘ ਜਿੱਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦੇ ਰਿਹੈ, ਉਥੇ ਹੀ ਉਸ ਵੱਲੋਂ ਲੜਕੀਆਂ ਦੀ ਪੜ੍ਹਾਈ ਲਈ ਵੀ ਆਵਾਜ਼ ਬੁਲੰਦ ਕੀਤੀ ਜਾ ਰਹੀ ਐ।

ਜਗਜੀਤ ਸਿੰਘ ਦਾ ਕਹਿਣਾ ਏ ਕਿ ਉਸ ਨੇ ਇਹ ਅਨੋਖੀ ਯਾਤਰਾ ਸਾਲ 2017 ਵਿਚ ਸ਼ੁਰੂ ਕੀਤੀ ਸੀ, ਜਿਸ ਦੌਰਾਨ ਉਹ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕਿਐ। ਹੁਣ ਉਹ ਪੰਜ ਤਖ਼ਤਾਂ ਦੀ ਯਾਤਰਾ ’ਤੇ ਨਿਕਲਿਆ ਹੋਇਐ, ਜਿਸ ਤਹਿਤ ਉਹ 3300 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕਰਕੇ ਮਹਾਰਾਸ਼ਟਰ ਵਿਚ ਤਖ਼ਤ ਸ੍ਰੀ ਹਜ਼ੂਰ ਸਾਹਿਬ ਜਾ ਕੇ ਨਤਮਸਤਕ ਹੋਵੇਗਾ

ਦੱਸ ਦਈਏ ਕਿ ਜਗਜੀਤ ਸਿੰਘ ਦਿਨ ਰਾਤ ਸਫ਼ਰ ਕਰਦਾ ਰਹਿੰਦਾ ਏ ਅਤੇ ਉਹ ਕੁੱਝ ਘੰਟੇ ਹੀ ਆਰਾਮ ਕਰਦਾ ਹੈ। ਬਹੁਤ ਸਾਰੇ ਧਾਰਮਿਕ ਅਸਥਾਨਾਂ ’ਤੇ ਉਸ ਦਾ ਸਨਮਾਨ ਵੀ ਕੀਤਾ ਜਾਂਦਾ ਏ, ਜਿਸ ਨਾਲ ਉਸ ਦੀ ਹੌਂਸਲਾ ਅਫ਼ਜ਼ਾਈ ਹੁੰਦੀ ਐ।