ਸਿੱਖ ਸ਼ਰਧਾਲੂ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਂਟ ਕੀਤੀ ਬੇਸ਼ਕੀਮਤੀ ਕਲਗ਼ੀ

ਏਜੰਸੀ

ਖ਼ਬਰਾਂ, ਪੰਜਾਬ

ਸਿੱਖ ਸ਼ਰਧਾਲੂ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਭੇਂਟ ਕੀਤੀ ਬੇਸ਼ਕੀਮਤੀ ਕਲਗ਼ੀ

image

ਕਲਗ਼ੀ ਵਿਚ ਜੜਿਆ ਹੋਇਆ ਹੈ 3 ਕਿਲੋ ਸੋਨਾ ਅਤੇ ਅਨਮੋਲ ਹੀਰੇ

ਨਵੀਂ ਦਿੱਲੀ, 20 ਸਤੰਬਰ : ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਇਕ ਸਿੱਖ ਸ਼ਰਧਾਲੂ ਵਲੋਂ ਸੇਵਾ ਵਜੋਂ ਇਕ ਕਰੋੜ 29 ਲੱਖ ਦੀ ਲਾਗਤ ਨਾਲ ਤਿਆਰ ਹੋਈ ਕਲਗ਼ੀ ਭੇਂਟ ਕੀਤੀ ਗਈ ਹੈ। ਇਹ ਕਲਗੀ ਡਾ. ਗੁਰਵਿੰਦਰ ਸਿੰਘ ਸਮਰਾ ਸਪੁੱਤਰ ਸ. ਗੁਰਦੀਪ ਸਿੰਘ ਸਮਰਾ ਵਾਸੀ ਕਰਤਾਰਪੁਰ ਵਲੋਂ ਭੇਂਟ ਕੀਤੀ ਗਈ। ਇਸ ਸੁੰਦਰ ਕਲਗ਼ੀ ਨੂੰ ਜਲੰਧਰ ਦੇ ਕਾਰੀਗਰ ਨੇ 6 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਤਿਆਰ ਕੀਤਾ ਹੈ। ਇਸ ਕਲਗ਼ੀ ਵਿਚ 3 ਕਿਲੋ ਸੋਨਾ ਅਤੇ ਬੇਸ਼ਕੀਮਤੀ ਹੀਰੇ ਜੜੇ ਹੋਏ ਹਨ। ਕਲਗ਼ੀ ਭੇਂਟ ਕਰਨ ਮੌਕੇ ਗੁਰਵਿੰਦਰ ਸਿੰਘ ਸਮਰਾ ਅਪਣੇ ਪ੍ਰਵਾਰ ਸਮੇਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਖੇ ਨਤਮਸਤਕ ਹੋਏ।  
ਡਾ. ਗੁਰਵਿੰਦਰ ਸਿੰਘ ਸਮਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਗੁਰੂ ਮਹਾਰਾਜ ਜੀ ਨੇ ਉਨ੍ਹਾਂ ਕੋਲ ਅਜਿਹੀ ਸੇਵਾ ਲੈ ਕੇ ਉਨ੍ਹਾਂ ਦਾ ਜੀਵਨ ਸਫ਼ਲ ਕਰ ਦਿਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇੱਛਾ ਹੈ ਕਿ ਉਹ ਬਾਕੀ ਤਖ਼ਤ ਸਾਹਿਬਾਨ ’ਤੇ ਵੀ ਅਜਿਹੀਆਂ ਹੀ ਕਲਗ਼ੀਆਂ ਬਣਾ ਕੇ ਭੇਟ ਕਰ ਸਕਣ। ਕਲਗ਼ੀ ਭੇਂਟ ਕਰਨ ਤੋਂ ਬਾਅਦ ਪ੍ਰਬੰਧਕਾਂ ਵਲੋਂ ਡਾ. ਗੁਰਵਿੰਦਰ ਸਿੰਘ ਸਮਰਾ ਅਤੇ ਉਹਨਾਂ ਦੇ ਪ੍ਰਵਾਰ ਨੂੰ ਸਿਰੋਪਾ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਤ ਕੀਤਾ ਗਿਆ।    (ਏਜੰਸੀ)