ਟੀ.ਐਮ.ਸੀ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਕਿਹਾ, ‘ਲੋਕਤੰਤਰ ਦਾ ਕਤਲ ਹੋਇਆ’

ਏਜੰਸੀ

ਖ਼ਬਰਾਂ, ਪੰਜਾਬ

ਟੀ.ਐਮ.ਸੀ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਕਿਹਾ, ‘ਲੋਕਤੰਤਰ ਦਾ ਕਤਲ ਹੋਇਆ’

image

ਨਵੀਂ ਦਿੱਲੀ, 20 ਸਤੰਬਰ : ਟੀਐਮਸੀ ਸੰਸਦ ਮੈਂਬਰ ਡੇਰੇਕ ਓ ਬ੍ਰਾਇਨ ਨੇ ਰਾਜ ਸਭਾ ’ਚ ਬਿੱਲਾਂ ਦਾ ਵਿਰੋਧ ਕਰਦੇ ਹੋਏ ਡਿਪਟੀ ਸਪੀਕਰ ਦੀ ਕੁਰਸੀ ਕੋਲ ਜਾ ਕੇ ਰੂਲ ਬੁੱਕ ਫਾੜ ਦਿਤੀ। ਉਹਨਾਂ ਕਿਹਾ ਇਹ ਲੋਕਤੰਤਰ ਦੀ ਹਤਿਆ ਹੋ ਗਈ।
ਰਾਜ ਸਭਾ ਵਿਚ ਖੇਤੀ ਬਿਲ ਪਾਸ ਹੋਣ ਤੋਂ ਬਾਅਦ ਸੰਸਦ ਦੇ ਸੈਂਟਰਲ ਹਾਲ ਤੋਂ ਟੀਐਮਸੀ ਸੰਸਦ ਮੈਂਬਰ ਡੇਰੇਕ ਓ ਬ੍ਰਾਇਨਨੇ ਇਕ ਵੀਡੀਉ ਮੈਸੇਜ ਜਾਰੀ ਕੀਤਾ। ਉਨ੍ਹਾਂ ਵੀਡੀਉ ਵਿਚ ਮੋਦੀ ਸਰਕਾਰ ’ਤੇ ਗੰਭੀਰ ਇਲਜ਼ਾਮ ਲਗਾਏ। ਡੇਰੇਕ ਨੇ ਕਿਹਾ, ਸਰਕਾਰ ਨੇ ਉਨ੍ਹਾਂ ਨਾਲ ਧੋਖੇਬਾਜ਼ੀ ਕੀਤੀ। ਉਨ੍ਹਾਂ ਨੇ (ਸਰਕਾਰ ਨੇ) ਸੰਸਦ ਵਿਚ ਹਰ ਨਿਯਮ ਤੋੜਿਆ। ਇਹ ਇਕ ਇਤਿਹਾਸਕ ਦਿਨ ਸੀ। ਡੇਰੇਕ ਨੇ ਕਿਹਾ ਸਰਕਾਰ ਨੇ ਰਾਜ ਸਭਾ ਟੀਵੀ ਦੀ ਫੀਡ ਕੱਟ ਦਿਤੀ ਤਾਂ ਜੋ ਦੇਸ਼ ਇਹ ਦੇਖ ਨਾ ਸਕੇ। ਉਨ੍ਹਾਂ ਨੇ ਆਰ.ਐਸ.ਟੀ.ਵੀ ਨੂੰ ਸੈਂਸਰ ਕਰ ਦਿਤਾ। ਡੇਰੇਕ ਨੇ ਵੀਡੀਉ ਵਿਚ ਕਿਹਾ ਸਾਡੇ ਕੋਲ ਸਬੂਤ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਜੋ ਦੇਖਿਆ ਉਹ ਲੋਕਤੰਤਰ ਦੀ ਹਤਿਆ ਨਾਲੋਂ ਵੀ ਜ਼ਿਆਦਾ ਗੰਭੀਰ ਹੈ।