ਐਮ.ਐਸ.ਪੀ ਨੂੰ ਕਾਨੂੰਨੀ ਰੂਪ ਦੇਣ ਤੋਂ ਕਿਉਂ ਭੱਜ ਰਹੀ ਹੈ ਸਰਕਾਰ : ਕਾਂਗਰਸ

ਏਜੰਸੀ

ਖ਼ਬਰਾਂ, ਪੰਜਾਬ

ਐਮ.ਐਸ.ਪੀ ਨੂੰ ਕਾਨੂੰਨੀ ਰੂਪ ਦੇਣ ਤੋਂ ਕਿਉਂ ਭੱਜ ਰਹੀ ਹੈ ਸਰਕਾਰ : ਕਾਂਗਰਸ

image

ਖੇਤੀਬਾੜੀ ਸਬੰਧੀ ਬਿਲਾਂ ਨੂੰ ਲੈ ਕੇ ਕਾਂਗਰਸ ਨੇ ਐਤਵਾਰ ਨੂੰ ਸਰਕਾਰ ’ਤੇ ਹਮਲਾ ਤੇਜ਼ ਕਰ ਦਿਤਾ ਅਤੇ ਦੋਸ਼ ਲਗਾਇਆ ਕਿ ਉਹ ਘੱਟੋਂ ਘੱਟ ਸਮਰਥਨ ਮੁੱਲ (ਐਮ.ਐਸ.ਪੀ) ਨੂੰ ਕਾਨੂੰਨੀ ਜ਼ਿੰਮੇਦਾਰੀ ਦੇਣ ਤੋਂ ਦੂਰ ਭੱਜ ਰਹੀ ਹੈ। ਇਨ੍ਹਾਂ ਬਿਲਾਂ ਨੂੰ ‘ਖੇਤੀਬਾੜੀ ਵਿਰੋਧੀ ਕਾਲਾ ਕਾਨੂੰਨ’ ਕਰਾਰ ਦਿੰਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਸਵਾਲ ਕੀਤਾ ਕਿ ਖੇਤਬਾੜੀ ਉਤਪਾਦਨ ਮਾਰਕੀਟਿੰਗ ਕਮੇਟੀ ਜਾਂ ਕਿਸਾਨ ਬਾਜ਼ਾਰ ਖ਼ਤਮ ਹੋਣ ’ਤੇ ਐਮ.ਐਸ.ਪੀ ਕਿਵੇਂ ਯਕੀਨੀ ਕੀਤਾ ਜਾਵੇਗਾ? ਉਨ੍ਹਾਂ ਕਿਹਾ ਕਿ ਐਮ.ਐਸ.ਪੀ ਦੀ ਕੋਈ ਗਾਰੰਟੀ ਕਿਉਂ ਨਹੀਂ ਹੈ?