ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦੇ ਤੁਰ ਜਾਣ ਨਾਲ ਸਿੱਖਾਂ ਨੂੰ ਵੱਡਾ ਘਾਟਾ ਪਿਆ : ਰੰਧਾਵਾ

ਏਜੰਸੀ

ਖ਼ਬਰਾਂ, ਪੰਜਾਬ

ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਦੇ ਤੁਰ ਜਾਣ ਨਾਲ ਸਿੱਖਾਂ ਨੂੰ ਵੱਡਾ ਘਾਟਾ ਪਿਆ : ਰੰਧਾਵਾ

image

ਅੰਮ੍ਰਿਤਸਰ, 20 ਸਤੰਬਰ (ਪਰਮਿੰਦਰਜੀਤ, ਸੁਖਵਿੰਦਰਜੀਤ ਸਿੰਘ ਬਹੋੜੂ)   : ਲਗਭਗ ਅੱਧੀ ਸਦੀ ਤੋਂ ਰੋਜ਼ਾਨਾ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ, ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕਰ ਕੇ ਗੁਰਬਾਣੀ ਦੇ ਜਾਪ ਕਰਦਿਆਂ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਲਿਜਾਣ ਵੇਲੇ ਕੀਰਤਨ ਬੰਦ ਹੋਣ ਉਪਰੰਤ ‘ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ’ ਦਾ ਜਾਪ ਤੇ ਫਿਰ ਗੁਰੂ ਘਰ ਦੀ ਮਰਿਆਦਾ ਅਨੁਸਾਰ ਭੱਟਾਂ ਦੇ ਸਵਈਏ ਪੜ੍ਹਨ ਦੀ ਸੇਵਾ ਕਰਨ ਵਾਲੇ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਜੋ ਕੁੱਝ ਦਿਨ ਬੀਮਾਰ ਰਹਿਣ ਕਾਰਨ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ ਉਨ੍ਹਾਂ ਦੇ ਜਲਦ ਤੁਰ ਜਾਣ ਨਾਲ ਸਿੱਖ ਕੌਮ ਨੂੰ ਬੜਾ ਵੱਡਾ ਘਾਟਾ ਪਿਆ ਹੈ , ਉਹ ਵਿਅਕਤੀ ਨਹੀਂ ਇਕ ਸੰਸਥਾ ਸਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਤੇ ਕਾਂਗਰਸੀ ਆਗੂ ਸ. ਭਗਵੰਤ ਪਾਲ ਸਿੰਘ ਸੱਚਰ ਦੇ ਗ੍ਰਹਿ ਗੱਲਬਾਤ ਕਰਦਿਆਂ ਕੀਤਾ ।
ਰੰਧਾਵਾ ਨੇ ਕਿਹਾ ਕਿ ਉਹ ਬਹੁਤ ਸਾਰੀਆਂ ਧਾਰਮਕ ਤੇ ਸਮਾਜਕ ਸਿੱਖ ਸੰਸਥਾਵਾਂ ਨਾਲ ਨੇੜਿਉਂ ਹੋ ਕੇ ਜੁੜੇ ਸਨ।