ਮੰਬਈ, 20 ਸਤੰਬਰ : ਅਦਾਕਾਰਾ ਕੰਗਣਾ ਰਣੌਤ ਗੀਤਕਾਰ ਜਾਵੇਦ ਅਖ਼ਤਰ ਵਲੋਂ ਉਸ ਵਿਰੁਧ ਦਾਖ਼ਲ ਅਪਰਾਧਕ ਮਾਣਹਾਨੀ ਸ਼ਿਕਾਇਤ ਸਬੰਧੀ ਸੋਮਵਾਰ ਨੂੰ ਮੁੰਬਈ ਦੀ ਇਕ ਅਦਾਲਤ ਵਿ ਪੇਸ਼ ਹੋਈ। ਅਦਾਕਾਰਾ ਨੇ ਕਿਹਾ ਕਿ ਉਨ੍ਹਾਂ ਦਾ ਮਜਿਸਟ੍ਰੇਟ ਦੀ ਅਦਾਲਤ ’ਤੇ ‘ਭਰੋਸਾ’ ਨਹੀਂ ਰਿਹਾ, ਕਿਉਂਕਿ ਅਦਾਲਤ ਨੇ ਜ਼ਮਾਨਤੀ ਅਪਰਾਧ ਦੇ ਮਾਮਲੇ ਵਿ ਉਸ ਦੇ ਸਾਹਮਦੇ ਪੇਸ਼ ਨਹੀਂ ਹੋਣ ’ਤੇ ਉਸ ਵਿਰੁਧ ਵਾਰੰਟ ਜਾਰੀ ਕਰਨ ਦੀ ਪ੍ਰਤੱਖ ਰੂਪ ਵਿਚ ਧਮਕੀ ਦਿਤੀ। ਰਣੌਤ ਨੇ ਅਖ਼ਤਰ ਦੀ ਸ਼ਿਕਾਇਤ ਦੇ ਜਵਾਬ ਵਿਚ ਉਨ੍ਹਾਂ ਵਿਰੁਧ ‘ਜਬਰੀਂ ਵਸੂਲੀ ਅਤੇ ਅਪਰਾਧਕ ਧਮਕੀ’ ਦਾ ਦੋਸ਼ ਲਗਾਉਂਦੇ ਹੋਏ ਅਪੀਲ ਵੀ ਦਾਖ਼ਲ ਕੀਤੀ। ਰਣੌਤ ੇਦੇ ਵਕੀਲ ਨੇ ਅਦਾਲਤਮ ਨੂੰ ਸੂਤ ਕੀਤਾ ਕਿ ਉਨ੍ਹਾਂ ਨੇ ਮੁੱਖ ਮੈਟ੍ਰੋਪਾਲਿਟਨ ਮਜਿਸਟ੍ਰੇਟ ਅੱਗੇ ਇਕ ਅਰਜ਼ੀ ਦਿਤੀ ਸੀ, ਜਿਸ ਵਿਚ ਸ਼ਿਕਾਇਤ ਦੀ ਸੁਣਵਾਈ ਕਿਸੇ ਹੋਰ ਅਦਾਲਤ ਵਿਚ ਤਬਦੀਲ ਕਰਨ ਦੀ ਬੇਨਤੀ ਕੀਤੀ ਗਈ ਹੈ। ਅਦਾਲਤ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਜੇਕਰ ਅਦਾਕਾਰਾ ਸੁਣਵਾਈ ਦੀ ਅਗਲੀ ਤਰੀਕ 20 ਸਤੰਬਰ ਨੂੰ ਪੇਸ਼ ਨਹੀਂ ਹੁੰਦੀ ਤਾਂ ਉਸ ਵਿਰੁਧ ਵਾਰੰਟ ਜਾਰੀ ਕੀਤਾ ਜਾਵੇਗਾ। ਇਸ ਸਾਲ ਫ਼ਰਵਰੀ ਵਿਚ ਸੰਮਨ ਹੋਣ ਤੋਂ ਬਾਅਦ ਰਣੌਤ ਪਹਿਲੀ ਵਾਰ ਸੋਮਵਾਰ ਨੂੰ ਅੰਧੇਰੀ ਮੈਟ੍ਰੀਪੋਲਿਟਨ ਮੈਜਿਸਟ੍ਰੇਟ ਆਰ.ਆਰ. ਖ਼ਾਨ ਅੱਗੇ ਪੇਸ਼ ਹੋਈ ਅਤੇ ਜ਼ਮਾਨਤ ਦੇ ਕਾਗ਼ਜ਼ ਪੂਰੇ ਕੀਤੇ। ਜਿਵੇਂ ਹੀ ਮਾਮਲਾ ਅਦਾਲਤ ਅੱਗੇ ਸੁਣਵਾਈ ਲਈ ਆਇਆ, ਅਦਾਕਾਰਾ ਦੇ ਵਕੀਲ ਰਿਜਵਾਨ ਸਿਦੀਕੀ ਨੇ ਦਸਿਆ ਕਿ ਰਣੌਤ ਇਸ ਅਦਾਲਤ ਨਾਲ ਅੱਗੇ ਨਹੀਂ ਵਧਣਾ ਚਾਹੁੰਦੀ। ਸਿਦੀਕੀ ਨੇ ਕਿਹਾ ਕਿ,‘‘ਉਨ੍ਹਾਂ ਦਾ ਇਸ ਅਦਾਲਤ ’ਚ ਵਿਸ਼ਵਾਸ ਨਹੀਂ ਰਿਹਾ, ਕਿਉਂਕਿ ਪ੍ਰਤੀਤ ਹੁੰਦਾ ਹੈ ਕਿ ਅਦਾਲਤ ਮਾਮਲੇ ਵਿਚ ਪੱਖਪਾਤੀ ਰਵਈਆ ਅਪਣਾ ਰਹੀ ਹੈ।’’ ਵਕੀਲ ਨੇ ਦਾਅਵਾ ਕੀਤਾ ਕਿ ਅਦਾਲਤ ਨੇ ਅਪ੍ਰਤੱਖ ਰੂਪ ਨਾਲ ਅਦਾਕਾਰਾ ਨੂੰ ਗ਼ੈਰ ਜਾਣਕਾਰ, ਮਾਫ਼ੀਯੋਗ ਅਪਰਾਧ ਅਤੇ ਜ਼ਮਾਨਤੀ ਅਪਰਾਧ ਦੇ ਮਾਮਲੇ ਵਿਚ ਦੋ ਮੌਕਿਆਂ ’ਤੇ ਵਾਰੰਟ ਜਾਰੀ ਕਰਨ ਦੀ ‘ਧਮਕੀ’ ਦਿਤੀ ਹੈ।
ਵਕੀਲ ਨੇ ਕਿਹਾ ਕਿ ਰਣੌਤ ਨੂੰ ਬਿਨਾਂ ਕਿਸੇ ਕਾਰਨ ਅਦਾਲਤ ਵਿਚ ਬੁਲਾਇਆ ਗਿਆ ਹੈ। ਅਖ਼ਤਰ ਦੇ ਵਕੀਲ ਜੈ ਭਾਰਦਵਾਜ ਨੇ ਸ਼ਿਕਾਇਤ ਨੂੰ ਦੂਜੀ ਅਦਾਲਤ ਵਿਚ ਤਬਦੀਲ ਕਰਲ ਦੀ ਰਣੌਤ ਦੀ ਅਪੀਲ ਨੂੰ ਬੇਹਦ ਅਜੀਬ ਕਰਾਰ ਦਿਤਾ। ਮਾਮਲੇ ਦੀ ਅਗਲੀ ਸੁਣਵਾਈ 15 ਨਵੰਬਰ ਨੂੰ ਹੋਵੇਗੀ। (ਪੀਟੀਆਈ)