ਸਿਰਸਾ ਵਲੋਂ ਦਿੱਲੀ ਕਮੇਟੀ ਚੋਣਾਂ 'ਚ ਵਾਰਡਾਂ ਦੀ ਹੱਦਬੰਦੀ ਸਬੰਧੀ ਦਾਇਰ ਕੇਸ 'ਚ ਅਦਾਲਤ ਨੇ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਸਿਰਸਾ ਵਲੋਂ ਦਿੱਲੀ ਕਮੇਟੀ ਚੋਣਾਂ 'ਚ ਵਾਰਡਾਂ ਦੀ ਹੱਦਬੰਦੀ ਸਬੰਧੀ ਦਾਇਰ ਕੇਸ 'ਚ ਅਦਾਲਤ ਨੇ ਕੀਤਾ ਸਮੁੱਚਾ ਰਿਕਾਰਡ ਤਲਬ

image

ਸਮੁੱਚਾ ਰਿਕਾਰਡ ਤਲਬ

ਨਵੀਂ ਦਿੱਲੀ, 20 ਸਤੰਬਰ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਦੀਆਂ ਚੋਣਾਂ 'ਚ ਡਾਇਰੈਕਟਰ ਗੁਰਦਵਾਰਾ ਚੋਣਾਂ ਨਰਿੰਦਰ ਸਿੰਘ ਵੱਲੋਂ ਅਕਾਲੀ ਦਲ ਦੀਆਂ ਵਿਰੋਧੀ ਧਿਰਾਂ ਨਾਲ ਰਲ ਕੇ ਗਲਤ ਢੰਗ ਨਾਲ ਵਾਰਡਾਂ ਦੀ ਹੱਦਬੰਦੀ ਕੀਤੀ ਗਈ ਤੇ ਜਾਅਲੀ ਵੋਟਾਂ ਬਣਾਈਆਂ ਗਈਆਂ, ਜਿਸ ਲਈ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਾਇਰ ਕੇਸ 'ਚ ਦਿੱਲੀ ਦੀ ਇਕ ਅਦਾਲਤ ਨੇ ਸਮੁੱਚਾ ਰਿਕਾਰਡ ਅਦਾਲਤ 'ਚ ਤਲਬ ਕਰ ਲਿਆ ਹੈ |
ਸ. ਸਿਰਸਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਾਏ ਕੇਸ ਦੀ ਸੁਣਵਾਈ ਅੱਜ ਐਡੀਸ਼ਨਲ ਜ਼ਿਲ੍ਹਾ ਜੱਜ 4 ਸੈਂਟਰਲ ਤੀਸ ਹਜ਼ਾਰੀ ਕੋਰਟ ਅਜੈ ਸਿੰਘ ਸ਼ੇਖਾਵਤ ਦੀ ਅਦਾਲਤ ਵਿਚ ਹੋਈ | ਉਨ੍ਹਾਂ ਵੱਲੋਂ ਸੀਨੀਅਰ ਵਕੀਲ ਜੇ.ਐਸ ਬਖਸ਼ੀ ਤੇ ਅਮਿਤੇਸ਼ ਸਿੰਘ ਬਖਸ਼ੀ ਪੇਸ਼ ਹੋਏ |ਉਨ੍ਹਾਂ ਨੇ  ਜੱਜ ਸਾਹਿਬ ਨੂੁੰ ਦੱਸਿਆ ਕਿ ਕਿਵੇਂ ਡਾਇਰੈਕਟਰ ਨਰਿੰਦਰ ਸਿੰਘ ਨੇ ਅਕਾਲੀ ਦਲ ਦੇ ਵਿਰੋਧੀਆਂ ਨਾਲ ਰਲ ਕੇ ਗਲਤ ਹੱਦਬੰਦੀ ਕੀਤੀ ਤੇ ਜਾਅਲੀ ਵੋਟਾਂ ਬਣਾਈਆਂ | 
ਉਨ੍ਹਾਂ ਕਿਹਾ ਕਿ ਸਿਰਸਾ ਦੇ ਵਾਰਡ 'ਚ ਅਨੇਕਾਂ ਅਜਿਹੀਆਂ ਸੜਕਾਂ ਤੇ ਘਰ ਵਿਖਾਏ ਗਏ, ਜੋ ਅਸਲ ਵਿਚ ਉਥੇ ਮੌਜੂਦ ਹੀ ਨਹੀਂ ਹਨ | ਇਨ੍ਹਾਂ ਥਾਵਾਂ 'ਤੇ ਵੋਟਰਾਂ ਦੀ ਰਜਿਸਟਰੇਸ਼ਨ ਗਲਤ ਢੰਗ ਨਾਲ ਕੀਤੀ ਗਈ |ਸ. ਸਿਰਸਾ ਨੇ ਦੱਸਿਆ ਕਿ ਅਦਾਲਤ ਨੇ ਇਸ ਸਾਰੇ ਮਾਮਲੇ ਨੁੰ ਗੰਭੀਰਤਾ ਨਾਲ ਲੈਂਦਿਆਂ ਸਾਰਾ ਰਿਕਾਰਡ ਸੁਰੱਖਿਅਤ ਰੱਖਣ ਅਤੇ ਇਹ ਅਗਲੀ ਪੇਸ਼ੀ 28 ਸਤੰਬਰ ਨੂੰ  ਅਦਾਲਤ ਵਿਚ ਪੇਸ਼ ਕਰਨ ਦੀ ਹਦਾਇਤ ਕੀਤੀ |
ਸ. ਸਿਰਸਾ ਨੇ ਕਿਹਾ ਕਿ ਸਰਨਾ ਧੜੇ ਨੇ ਪਹਿਲਾਂ ਜਿਸ ਢੰਗ ਨਾਲ ਡਾਇਰੈਕਟਰ ਨਾਲ ਰਲ ਕੇ ਨਕਲੀ ਵੋਟਾਂ ਬਣਾਈਆਂ ਤੇ ਗਲਤ ਹੱਦਬੰਦੀ ਕਰਵਾਈ, ਉਸੇ ਤਰੀਕੇ ਸਰਨਾ ਧੜਾ ਸ਼੍ਰੋਮਣੀ ਕਮੇਟੀ ਵੱਲੋਂ ਮੈਂਬਰ ਕੋਆਪਟ ਕਰਨ ਦੀ ਪ੍ਰਕਿਰਿਆ ਨੁੰ ਝੂਠ ਤੇ ਕੁਫਰ ਦੇ ਸਹਾਰੇ ਖਰਾਬ ਕਰਨਾ ਚਾਹੁੰਦਾ ਹੈ |ਉਨ੍ਹਾਂ ਕਿਹਾ ਕਿ ਉਹ ਨਾ ਸਿਰਫ ਅਦਾਲਤ 'ਚ ਇਹ ਗਲਤ ਵੋਟਾਂ ਬਣਾਉਣ ਦਾ ਕੇਸ ਜਿੱਤਣਗੇ ਬਲਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਆਪਟ ਹੋ ਕੇ ਗੁਰੂ ਘਰ ਦੀ ਸੇਵਾ ਵੀ ਕਰਨਗੇ |ਵਿਰੋਧੀ ਭਾਵੇਂ ਜਿੰਨੀਆਂ ਮਰਜ਼ੀਆਂ ਸਾਜ਼ਿਸ਼ਾਂ ਕਰ ਲੈਣ ਪਰ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ ਤੇ ਹੁਣ ਵੀ ਹੋਵੇਗੀ |
New 4elhi Sukhraj 20_1 News Wards de 8adbandi & 2ogus Vote 9ssue_Sirsa