ਦਲਿਤ ਦੇ ਬੇਟੇ ਦੇ ਮੁੱਖ ਮੰਤਰੀ ਬਣਨ ਨਾਲ ਭਾਜਪਾ ਨੂੰ ਢਿੱਡ ਪੀੜ ਹੋ ਰਹੀ ਏ: ਕਾਂਗਰਸ

ਏਜੰਸੀ

ਖ਼ਬਰਾਂ, ਪੰਜਾਬ

ਦਲਿਤ ਦੇ ਬੇਟੇ ਦੇ ਮੁੱਖ ਮੰਤਰੀ ਬਣਨ ਨਾਲ ਭਾਜਪਾ ਨੂੰ ਢਿੱਡ ਪੀੜ ਹੋ ਰਹੀ ਏ: ਕਾਂਗਰਸ

image

ਮਾਇਆਵਤੀ ਨੂੰ ਵੀ ਚੰਨੀ ’ਤੇ ਦਿਤੇ ਬਿਆਨ ਲਈ ਘੇਰਿਆ

ਨਵੀਂ ਦਿੱਲੀ, 20 ਸਤੰਬਰ : ਕਾਂਗਰਸ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਪੰਜਾਬ ’ਚ ਇਕ ਗ਼ਰੀਬ ਅਤੇ ਦਲਿਤ ਦੇ ਬੇਟੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਭਾਜਪਾ ਦਾ ਢਿਡ ਪੀੜ ਹੋ ਰਿਹਾ ਹੈ, ਜਿਸ ਕਾਰਨ ਉਹ ਉਨ੍ਹਾਂ ਨੂੰ ਅਪਮਾਨਤ ਕਰਨ ਦੀ ਸਾਜ਼ਸ਼ ਕਰ ਰਹੀ ਹੈ। 
ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਬਸਪਾ ਮੁਖੀ ਮਾਇਆਵਤੀ ’ਤੇ ਵੀ ਉਨ੍ਹਾਂ ਦੇ ਇਕ ਬਿਆਨ ਨੂੰ ਲੈ ਕੇ ਪਲਟਵਾਰ ਕੀਤਾ ਅਤੇ ਚੁਣੌਤੀ ਦਿਤੀ ਕਿ ਉਹ ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਗਠਜੋੜ ਵਲੋਂ ਕਿਸੇ ਦਲਿਤ ਨੂੰ ਮੁੱਖ ਮੰਤਰੀ ਅਹੁਦਾ ਦਾ ਐਲਾਨ ਕਰਨ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ,‘‘ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਭਾਜਪਾ ਦਾ ਢਿਡ ਦੁਖ ਰਿਹੈ। ਇਸ ਲਈ ਉਹ ਚੰਨੀ ਜੀ ਅਤੇ ਦਲਿਤਾਂ ਦਾ ਅਪਮਾਨ ਕਰਨ ਦੀ ਸਾਜ਼ਸ਼ ਕਰ ਰਹੀ ਹੈ। ਮੋਦੀ ਜੀ ਦਲਿਤਾਂ ਦੇ ਨਾਮ ’ਤੇ ਵੋਟ ਮੰਗਦੇ ਹਨ ਪਰ ਉਨ੍ਹਾਂ ਨੇ ਦੇਸ਼ ’ਚ ਕਿਸੇ ਦਲਿਤ ਨੂੰ ਮੁੱਖ ਮੰਤਰੀ ਨਹੀਂ ਬਣਾਇਆ।’’
ਕਾਂਗਰਸ ਨੇਤਾ ਨੇ ਸਵਾਲ ਕੀਤਾ,‘‘ਕੀ ਕਿਸੇ ਗ਼ਰੀਬ ਅਤੇ ਦਲਿਤ ਦਾ ਬੇਟਾ ਮੁੱਖ ਮੰਤਰੀ ਨਹੀਂ ਬਣ ਸਕਦਾ? ਭਾਜਪਾ, ਬਸਪਾ ਅਤੇ ਅਕਾਲੀ ਦਲ ਦੇ ਢਿਡ ’ਚ ਦਰਦ ਕਿਉਂ ਹੋ ਰਿਹੈ? ਸੁਰਜੇਵਾਲਾ ਅਨੁਸਾਰ,‘‘ਕਾਂਗਰਸ ਨੇ ਦਲਿਤ ਭਾਈਚਾਰੇ ਦੇ ਵਿਅਕਤੀਆਂ ਨੂੰ ਰਾਸ਼ਟਰਪਤੀ, ਲੋਕ ਸਭਾ ਸਪੀਕਰ ਅਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਅਹੁਦੇ ’ਤੇ ਪਹੁੰਚਣ ਦਾ ਮੌਕਾ ਦਿਤਾ। ਮਾਇਆਵਤੀ ਦੇ ਇਕ ਬਿਆਨ ਨੂੰ ਲੈ ਕੇ ਉਨ੍ਹਾਂ ’ਤੇ ਪਲਟਵਾਰ ਕਰਦੇ ਹੋਏ ਕਾਂਗਰਸ ਨੇਤਾ ਨੇ ਕਿਹਾ,‘‘ਅਸੀਂ ਮਾਇਆਵਤੀ ਜੀ ਦਾ ਸਨਮਾਨ ਕਰਦੇ ਹਾਂ। ਉਹ ਸਾਡੀ ਬਜ਼ੁਰਗ ਹੈ। ਅਸੀਂ ਉਨ੍ਹਾਂ ਨੂੰ ਕਹਿੰਦੇ ਹਾਂ ਕਿ ਉਹ ਵੀ ਐਲਾਨ ਕਰ ਦੇਣ ਕਿ ਪੰਜਾਬ ’ਚ ਅਕਾਲੀ ਦਲ ਅਤੇ ਬਸਪਾ ਦਾ ਮੁੱਖ ਮੰਤਰੀ ਉਮੀਦਵਾਰ ਦਲਿਤ ਹੋਵੇਗਾ।’’
  ਸੁਰਜੇਵਾਲਾ ਮੁਤਾਬਕ, ਕਾਂਗਰਸ ਨੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਦੇਸ਼ ਦੇ ਰਾਸ਼ਟਰਪਤੀ, ਲੋਕ ਸਭਾ ਸਪੀਕਰ ਅਤੇ ਗ੍ਰਹਿ ਮੰਤਰੀ ਦੇ ਅਹੁਦੇ ਤਕ ਪਹੁੰਚਣ ਦੇ ਮੌਕੇ ਦਿਤੇ। (ਪੀਟੀਆਈ)