ਪੰਜਾਬੀ ਅਧਿਆਪਕਾਂ ਦੀ ਅੱਧੀ ਜਿੱਤ, ਨੌਕਰੀ 'ਤੇ ਬਹਾਲ ਕਰਨ ਦਾ ਭਰੋਸਾ 

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬੀ ਅਧਿਆਪਕਾਂ ਦੀ ਅੱਧੀ ਜਿੱਤ, ਨੌਕਰੀ 'ਤੇ ਬਹਾਲ ਕਰਨ ਦਾ ਭਰੋਸਾ 

image

 ਛੇਤੀ 93 ਅਧਿਆਪਾਕਾਵਾਂ ਬਹਾਲ ਹੋ ਜਾਣਗੀਆਂ: ਹਰਸ਼ਰਨ ਸਿੰਘ ਬੱਲੀ

ਨਵੀਂ ਦਿੱਲੀ, 20 ਸਤੰਬਰ (ਅਮਨਦੀਪ ਸਿੰਘ): ਨੌਕਰੀ ਤੋਂ ਕੱਢੀਆਂ ਗਈਆਂ 95 ਆਰਜ਼ੀ ਪੰਜਾਬੀ ਮਾਸਟਰਾਨੀਆਂ ਦੀ ਅੱਧੀ ਜਿੱਤ ਹੋ ਗਈ ਹੈ |ਇਹ ਪੰਜਾਬੀ ਅਕਾਦਮੀ ਅਧੀਨ ਨਗਰ ਨਿਗਮ ਦੇ ਸਕੂਲਾਂ ਵਿਚ ਪ੍ਰਾਇਮਰੀ ਜਮਾਤਾਂ ਨੂੰ  ਪੰਜਾਬੀ ਪੜ੍ਹਾਉਂਦੀਆਂ ਹਨ | 
ਕੁੱਝ ਦਿਨ ਪਹਿਲਾਂ 15 ਸਤੰਬਰ ਨੂੰ  ਮਾਸਟਰਾਨੀਆਂ ਵਲੋਂ ਪੰਜਾਬੀ ਅਕਾਦਮੀ ਦੇ ਦਫ਼ਤਰ, ਮੋਤੀਆ ਖ਼ਾਨ, ਪਹਾੜ ਗੰਜ ਵਿਖੇ ਕੀਤੇ ਗਏ ਮੁਜ਼ਾਹਰੇ ਤੇ ਦਿੱੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ.ਵਲੋਂ ਕੇਜਰੀਵਾਲ ਸਰਕਾਰ ਨੂੂੰ ਚਿੱਠੀ ਲਿੱਖਣ ਪਿਛੋਂ ਬਣੇ ਦਬਾਅ ਕਰ ਕੇ, ਅੱਜ ਅਕਾਦਮੀ ਵਲੋਂ ਮਾਸਟਰਾਨੀਆਂ ਦੀ ਮੰਗ ਨੂੰ  ਲੈ ਕੇ ਹਾਂ ਹਾਂ ਪੱਖੀ ਜਵਾਬ ਦਿਤਾ ਗਿਆ ਹੈ | ਦਰਅਸਲ ਅੱਜ ਵੱਡੀ ਤਾਦਾਦ ਵਿਚ ਮਾਸਟਰਾਨੀਆਂ ਅਕਾਦਮੀ ਪੁੱਜੀਆਂ ਤਾਂ ਅੱਗੋਂ ਅਕਾਦਮੀ ਦੇ ਮੀਤ ਪ੍ਰਧਾਨ ਸ.ਹਰਸ਼ਰਨ ਸਿੰਘ ਬੱਲੀ ਨਹੀਂ ਮਿਲੇ ਤੇ ਅਧਿਆਪਕਾਵਾਂ ਨੇ ਰੋਸ ਪ੍ਰਗਟਾਇਆ ਕਿ ਸ.ਬੱਲੀ ਨੇ ਅੱਜ 2 ਵੱਜੇ ਮਿਲ ਕੇ ਗੱਲ ਕਰਨ ਦਾ ਭਰੋਸਾ ਦਿਤਾ ਸੀ, ਪਰ ਉਹ ਮਿਲਣ ਨਹੀਂ ਪੁੱਜੇ |
ਇਸ ਦੌਰਾਨ ਗੱਲਬਾਤ ਕਰਦੇ ਹੋਏ ਪੰਜਾਬੀ ਮਾਸਟਰਾਨੀਆਂ ਦੀ ਨੁਮਾਇੰਦਾ ਹਰਜੀਤ ਕੌਰ ਨੇ ਕਿਹਾ, Tਅਸੀਂ ਪਿਛਲੇ 35 ਸਾਲ ਤੋਂ ਸਿਰਫ਼ ਪੰਜਾਬੀ ਬੋਲੀ ਦੀ ਪ੍ਰਫੁੱਲਤਾ ਲਈ ਨਿਗੂਣੀਆਂ ਤਨਖ਼ਾਹਾਂ 6 -6 ਹਜ਼ਾਰ ਵਿਚ ਨੌਕਰੀ ਕਰ ਰਹੀਆਂ ਹਾਂ | ਪਰ ਇਸ ਵਾਰ ਅਕਾਦਮੀ ਵਲੋਂ ਸਾਨੂੰ ਮੁੜ ਤੋਂ ਸਕੂਲਾਂ ਵਿਚ ਪੜ੍ਹਾਉਣ ਲਈ ਚਿੱਠੀਆਂ ਨਹੀਂ ਜਾਰੀ ਕੀਤੀਆਂ ਗਈਆਂ, ਜੋ ਹਰ 10 ਮਹੀਨੇ ਪਿਛੋਂ ਜਾਰੀ  ਹੁੰਦੀਆਂ ਹਨ |  ਇਨ੍ਹਾਂ ( ਸਰਕਾਰ/ ਅਕਾਦਮੀ) ਨੇ ਮਾਸਟਰਾਨੀਆਂ ਦੀ ਬੁਰੀ ਹਾਲਤ ਕਰ ਕੇ ਰੱਖੀ ਹੋਈ ਹੈ | ਸਾਡੀ ਕੋਈ ਸੁਣਵਾਈ ਨਹੀ |'' ਮੌਕੇ 'ਤੇ ਹੀ 'ਜਾਗੋ' ਪਾਰਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਤੇ ਬੁਲਾਰੇ ਸ.ਪਰਮਿੰਦਰਪਾਲ ਸਿੰਘ ਵੀ ਮਾਸਟਰਾਨੀਆਂ ਦੀ ਹਮਾਇਤ ਲਈ ਪੁੱਜੇ ਹੋਏ ਸਨ, ਜਿਨ੍ਹਾਂ ਇਸ ਲੜਾਈ ਨੂੰ  ਤੋਰ ਤੱਕ ਨਿਭਾਉਣ ਦਾ ਐਲਾਨ ਕੀਤਾ |
ਪਿਛੋਂ ਮਾਸਟਰਾਨੀਆਂ ਨਾਲ ਫੋਨ 'ਤੇ ਗੱਲਬਾਤ ਕਰ ਕੇ ਸ.ਬੱਲੀ ਨੇ ਮਸਲੇ ਦੇ ਹੱਲ ਦਾ ਭਰੋਸਾ ਦਿਤਾ | ਅਕਾਦਮੀ ਦੇ ਦਫ਼ਤਰ ਵਿਖੇ ਹੀ 'ਸਪੋਕਸਮੈਨ' ਦੇ ਇਸ ਪੱਤਰਕਾਰ ਨੂੰ  ਸਕੱਤ ਰਾਜਿੰਦਰ ਕੁਮਾਰ ਨੇ ਦਸਿਆ, Tਅਕਾਦਮੀ ਦੇ ਮੀਤ ਪ੍ਰਧਾਨ ਸ.ਹਰਸ਼ਰਨ ਸਿੰਘ ਬੱਲੀ ਦੀ ਅਧਿਆਪਕਾਵਾਂ ਨਾਲ ਫੋਨ 'ਤੇ ਗੱਲਬਾਤ ਹੋ ਚੁਕੀ ਹੈ ਤੇ ਇਹ ਮਸਲਾ ਛੇਤੀ ਹੱਲ ਹੋ ਜਾਵੇਗਾ | ਅਸੀਂ ਪੰਜਾਬੀ ਦੀ ਪ੍ਰਫੁੱਲਤਾ ਲਈ ਹੀ ਕੰਮ ਕਰ ਰਹੇ ਹਾਂ |''
ਸਮੁੱਚੇ ਮਸਲੇ 'ਤੇ ਅੱਜ ਸ਼ਾਮ ਨੂੰ  ਜਦੋਂ 'ਸਪੋਕਸਮੈਨ' ਵਲੋਂ ਅਕਾਦਮੀ ਦੇ ਮੀਤ ਪ੍ਰਧਾਨ ਤੇ ਸਾਬਕਾ ਮੰਤਰੀ ਸ.ਹਰਸ਼ਰਨ ਸਿੰਘ ਬੱਲੀ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ, Tਹਰ 10 ਮਹੀਨੇ ਪਿਛੋਂਜੁਲਾਈ ਵਿਚ  ਮਾਸਟਰਾਨੀਆਂ ਨੂੰ  ਨਿਗਮ ਸਕੂਲਾਂ ਵਿਚ ਪੜ੍ਹਾਉਣ ਲਈ ਠੇਕੇ ਦੀ ਚਿੱਠੀ ਜਾਰੀ ਕੀਤੀ ਜਾਂਦੀ ਹੈ |  93 ਮਾਸਟਰਾਨੀਆਂ ਦੇ ਮਸਲੇ ਬਾਰੇ ਅਸੀਂ ਅਕਾਦਮੀ ਦੀ ਪ੍ਰਬੰਧਕੀ ਕਮੇਟੀ ਵਿਚ ਪਾਸ ਕਰ ਕੇ ਅੱਗੇ ਸਰਕਾਰ ਨੂੰ  ਭੇਜ ਦਿਤਾ ਹੈ | ਛੇਤੀ ਹੀ ਇਨਾਂ੍ਹ ਦੀ ਨੌਕਰੀ ਬਹਾਲ ਹੋ ਜਾਵੇਗੀ |'' ਉਨਾਂ੍ਹ ਇਸ ਗੱਲੋਂ ਨਾਂਹ ਕਰ ਦਿਤੀ ਕਿ ਉਨ੍ਹਾਂ ਮਾਸਟਰਾਨੀਆਂ ਨੂੂੰ ਅੱਜ ਮਿਲਣ ਦਾ ਸਮਾਂ ਦਿਤਾ ਸੀ | ਚੇਤੇ ਰਹੇ ਮੁੜ ਬਹਾਲ ਕਰਨ ਦੇ ਫ਼ੈਸਲੇ ਨਾਲ ਅਧਿਆਪਕਾਵਾਂ ਦਾ ਗੁੱਸਾ ਕੁੱਝ ਠੰਢਾ ਹੋਇਆ ਤੇ ਉਹ ਖੁਸ਼ ਹੋ ਗਈਆ |

ਫ਼ੋਟੋ ਕੈਪਸ਼ਨ:-
4elhi_ 1mandeep_ 20 Sep_ 6ile No 02