17 ਸਤੰਬਰ ਦੇ ਦਿੱਲੀ ਕੂਚ ਮੌਕੇ ਸੈਂਕੜੇ ਅਕਾਲੀ ਬੇਇੱਜ਼ਤ ਕੀਤੇ

ਏਜੰਸੀ

ਖ਼ਬਰਾਂ, ਪੰਜਾਬ

17 ਸਤੰਬਰ ਦੇ ਦਿੱਲੀ ਕੂਚ ਮੌਕੇ ਸੈਂਕੜੇ ਅਕਾਲੀ ਬੇਇੱਜ਼ਤ ਕੀਤੇ

image


'ਚਿੱਠੀ ਲਿਖਣ ਉਪਰੰਤ ਅਗਲਾ ਸਖ਼ਤ ਕਦਮ ਚੁਕਾਂਗੇ'

ਚੰਡੀਗੜ੍ਹ, 20 ਸਤੰਬਰ (ਜੀ.ਸੀ.ਭਾਰਦਵਾਜ): ਕੇਂਦਰ ਦੇ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਇਕ ਸਾਲ ਤੋਂ ਸੰਘਰਸ਼ ਕਰ ਰਹੇ ਹਜ਼ਾਰਾਂ ਕਿਸਾਨਾਂ ਦੀ ਸਾਂਝੀ ਕਮੇਟੀ ਕਿਸਾਨ ਸੰਯੁਕਤ ਮੋਰਚੇ ਵਿਰੁਧ ਸਖ਼ਤ ਰੋਸ, ਗੁੱਸਾ ਤੇ ਹੈਰਾਨੀ ਪ੍ਰਗਟ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਅੱਜ ਮੀਡੀਆ ਸਾਹਮਣੇ ਦਰਜਨਾਂ ਵੀਡੀਉ ਵਿਖਾਈਆਂ ਜਿਨ੍ਹਾਂ ਵਿਚ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਦੇ ਪੱਕੇ ਕੈਂਪਾਂ ਵਿਚ ਬੈਠੇ ਕਿਸਾਨ ਵਰਕਰਾਂ ਤੇ ਨੇਤਾਵਾਂ ਨੇ ਰਾਤ ਵੇਲੇ 16 ਸਤੰਬਰ ਨੂੰ  ਦਿੱਲੀ ਰਕਾਬ ਗੰਜ ਗੁਰਦਵਾਰੇ ਜਾਂਦਿਆਂ ਸੈਂਕੜੇ ਅਕਾਲੀ ਵਰਕਰਾਂ ਨੂੰ  ਜ਼ਲੀਲ ਕੀਤਾ, ਪੈਸੇ ਖੋਹੇ,ਦਸਤਾਰਾਂ ਤੇ ਕਕਾਰਾਂ ਦੀ ਬੇਅਦਬੀ ਕੀਤੀ ਤੇ ਸਾਥਣ ਬੀਬੀਆਂ ਨੂੰ  ਵੀ ਅਬਾ ਤਬਾ ਬੋਲਿਆ |
ਤੌਹੀਨ ਕਰਨ ਲਈ ਸਿੱਧਾ ਦੋਸ਼ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ 'ਤੇ ਲਾਉੁਾਦੇ ਹੋਏ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਖਚਾਖਚ ਭਰੀ ਪ੍ਰੈਸ ਕਾਨਫ਼ਰੰਸ ਸਾਹਮਣੇ ਕੋਰ ਕਮੇਟੀ ਮੈਂਬਰ ਤੇ ਸਿਰਕੱਢ ਲੀਡਰ ਤੋਤਾ ਸਿੰਘ, ਡਾ. ਦਿਲਜੀਤ ਸਿੰਘ ਚੀਮਾ, ਮਹੇਸ਼ਇੰਦਰ ਗਰੇਵਾਲ, ਬਲਦੇਵ ਮਾਨ, ਪ੍ਰੇਮ ਸਿੰਘ ਚੰਦੂਮਾਜਰਾ, 
ਗੁਰਪ੍ਰਤਾਪ ਵਡਾਲਾ ਤੇ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ ਕਿ ਜਿਸ ਕਿਸਾਨੀ ਸੰਘਰਸ਼ ਵਾਸਤੇ ਲੱਖਾਂ ਦੀ ਰਕਮ, ਵਿਦੇਸ਼ਾਂ ਤੋਂ ਮਦਦ, ਸ਼ੋ੍ਰਮਣੀ ਕਮੇਟੀ ਤੋਂ ਲੰਗਰ, ਦਵਾਈਆਂ ਤੇ ਕੰਬਲਾਂ ਦੀ ਸੇਵਾ ਕੀਤੀ ਗਈ, ਅਜੇ ਵੀ ਜਾਰੀ ਹੈ, ਉਸ ਦੇ ਸੰਯੁਕਤ ਕਿਸਾਨ ਮੋਰਚੇ ਦੇ ਗੁੰਡਾ ਅਨਸਰਾਂ, ਹੈਾਕੜਬਾਜ਼ਾਂ ਤੇ ਡੰਡੇ ਹੱਥ ਵਿਚ ਫੜੀ ਬਦਮਾਸ਼ਾਂ ਨੇ ਦਿੱਲੀ ਜਾ ਰਹੇ ਅਕਾਲੀ ਲੀਡਰਾਂ, ਜਥੇਦਾਰਾਂ ਦੀਆਂ ਗੱਡੀਆਂ ਭੰਨੀਆਂ, ਦਸਤਾਰਾਂ ਉਤਾਰੀਆਂ, ਦਾੜ੍ਹੀਆਂ ਪੱਟੀਆਂ, ਕਪੜਿਆਂ ਤੇ ਬੁਰੇ ਗੰਦੇ ਸ਼ਬਦ ਲਿਖੇ, ਵਰਕਰਾਂ ਨੂੰ  ਬਸਾਂ ਵਿਚੋਂ ਉਤਾਰਿਆ, ਬੀਬੀਆਂ ਨਾਲ ਗਾਲੀ ਗਲੋਚ ਕੀਤਾ ਤੇ ਨਸ਼ੇ ਵਿਚ ਧੁੱਤ ਮੋਰਚਾ ਵਰਕਰਾਂ ਯਾਨੀ ਕਿਸਾਨਾਂ ਨੇ ਕੇਸਾਂ ਤੇ ਕਕਾਰਾਂ ਦੀ ਬੇਅਦਬੀ ਕੀਤੀ |
ਜ਼ਿਕਰਯੋਗ ਹੈ ਕਿ 17 ਸਤੰਬਰ ਨੂੰ  ਬਤੌਰ 'ਕਾਲਾ ਦਿਵਸ' ਮਨਾਉਣ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਨੇਤਾਵਾਂ ਤੇ ਵਰਕਰਾਂ, ਗੁਰਦਵਾਰਾ ਰਕਾਬਗੰਜ, ਦਿੱਲੀ ਪਹੁੰਚਣ ਲਈ ਕਿਹਾ ਸੀ ਜਿਥੋਂ ਉਨ੍ਹਾਂ ਸੰਸਦ ਭਵਨ ਤਕ ਸ਼ਾਂਤਮਈ ਮਾਰਚ ਕੀਤਾ ਸੀ | ਅਕਾਲੀ ਨੇਤਾਵਾਂ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ ਹਮੇਸ਼ਾ ਕਿਸਾਨੀ ਦੇ ਹੱਕ ਵਿਚ ਹੈ, ਅੱਗੋਂ ਵੀ ਕੇਂਦਰ ਵਿਰੁਧ ਲੜਦਾ ਰਹੇਗਾ ਪਰ ਇਸ ਵਾਰ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਖ਼ੁਦ ਅਕਾਲੀ ਵਰਕਰਾਂ ਦੀ ਤੌਹੀਨ ਕਰ ਕੇ ਸੰਘਰਸ਼ ਨੂੰ  ਢਾਹ ਲਾਈ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਵਲੋਂ ਸਖ਼ਤੀ ਤੇ ਰੋਸ ਭਰਿਆ ਪੱਤਰ ਲਿਖਿਆ ਜਾ ਚੁੱਕਾ ਹੈ, ਸ਼ਰਾਰਤੀ ਅਨਸਰਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਵਿਰੁਧ ਪਰਚੇ ਦਰਜ ਕਰਵਾਏ ਜਾਣਗੇ ਅਤੇ ਅਗਲੇ ਹਫ਼ਤੇ ਸ਼ੋ੍ਰਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਬੁਲਾ ਕੇ ਇਸ ਗੰਭੀਰ ਮਸਲੇ 'ਤੇ ਸਖ਼ਤ ਐਕਸ਼ਨ ਲੈਣ ਲਈ ਕਿਹਾ ਜਾਵੇਗਾ |
ਦਸਣਾ ਬਣਦਾ ਹੈ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੇੜੇ ਹਨ, ਕੇਂਦਰ ਵਿਰੁਧ ਕਿਸਾਨੀ ਸੰਘਰਸ਼ ਵਿਚ ਤਰੇੜਾਂ ਪੈ ਰਹੀਆਂ ਹਨ, ਸਿਆਸੀ ਪਾਰਟੀਆਂ ਨੂੰ  ਕਿਸਾਨਾਂ ਵਲੋਂ ਦਿਤੀਆਂ ਹਦਾਇਤਾਂ 'ਤੇ ਸਖ਼ਤ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸੰਯੁਕਤ ਕਿਸਾਨ ਮੋਰਚੇ ਤੇ ਹੋਰ ਸਿਆਸੀ ਦਲਾਂ ਵਿਚ ਟਕਰਾਅ ਵਧਣ ਦੇ ਆਸਾਰ ਵਧੀ ਜਾ ਰਹੇ ਹਨ | ਅੱਜ ਦੀ ਪ੍ਰੈਸ ਕਾਨਫ਼ਰੰਸ ਵਿਚ ਸੰਯੁਕਤ ਕਿਸਾਨ ਮੋਰਚਾ ਵਿਰੁਧ ਗੁੱਸੇ ਤੇ ਗਿਲੇ ਦਾ ਇਜ਼ਹਾਰ ਕਰਨ ਵਾਸਤੇ ਅਕਾਲੀ ਨੇਤਾ, ਮੁਕਤਸਰ, ਮੋਗਾ, ਸੰਗਰੂਰ,ਅੰਮਿ੍ਤਸਰ, ਨਵਾਂਸ਼ਹਿਰ, ਜਲੰਧਰ, ਹੁਸ਼ਿਆਰਪੁਰ ਜ਼ਿਲਿ੍ਹਆਂ ਤੋਂ ਆਏ ਸਨ ਜਿਨ੍ਹਾਂ ਨੂੰ  16-17 ਸਤੰਬਰ ਰਾਤ ਨੂੰ  ਟਿਕਰੀ ਤੇ ਸਿੰਘੂ ਬਾਰਡਰ ਦੇ ਕਿਸਾਨ ਕੈਂਪਾਂ 'ਤੇ ਰੋਕ ਕੇ ਬੇਇੱਜ਼ਤ ਕੀਤਾ ਗਿਆ | ਇਨ੍ਹਾਂ ਵਿਚ ਧਰਮੀ ਫ਼ੌਜੀ, ਸ਼ੋ੍ਰਮਣੀ ਕਮੇਟੀ ਮੈਂਬਰ, ਜ਼ਿਲ੍ਹਾ ਬਲਾਕ ਨੇਤਾ ਤੇ ਹੋਰ ਮੁੱਖ ਸ਼ਖ਼ਸੀਅਤਾਂ ਸਮੇਤ ਟਕਸਾਲੀ ਅਕਾਲੀ ਸ਼ਾਮਲ ਸਨ |
ਫ਼ੋਟੋ ਵੀ ਹੈ