ਉਤਰਾਖੰਡ ਵਿਚ ਨੌਕਰੀਆਂ ਦੇਣ ਦੇ ਵਾਅਦੇ,ਪਰ ਕੇਜਰੀਵਾਲ ਨੇ ਦਿੱਲੀ ਵਿਚ ਤਾਂ ਨੌਕਰੀਆਂ ਦੇ ਵਾਅਦੇ

ਏਜੰਸੀ

ਖ਼ਬਰਾਂ, ਪੰਜਾਬ

ਉਤਰਾਖੰਡ ਵਿਚ ਨੌਕਰੀਆਂ ਦੇਣ ਦੇ ਵਾਅਦੇ, ਪਰ ਕੇਜਰੀਵਾਲ ਨੇ ਦਿੱਲੀ ਵਿਚ ਤਾਂ ਨੌਕਰੀਆਂ ਦੇ ਵਾਅਦੇ ਪੂਰੇ ਨਹੀਂ ਕੀਤੇ: ਕਾਂਗਰਸ 

image

ਪੂਰੇ ਨਹੀਂ ਕੀਤੇ:ਕਾਂਗਰਸ

ਨਵੀਂ ਦਿੱਲੀ, 20 ਸਤੰਬਰ (ਅਮਨਦੀਪ ਸਿੰਘ): ਦਿੱਲੀ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਚੌਧਰੀ ਨੇ ਮੰਗ ਕੀਤੀ ਹੈ ਕਿ ਕੇਜਰੀਵਾਲ ਸਰਕਾਰ ਦਿੱਲੀ ਦੇ 13 ਲੱਖ ਬੇਰੁਜ਼ਗਾਰ ਨੌਜਵਾਨਾਂ ਨੂੂੰ 7 ਹਜ਼ਾਰ ਰੁਪਏ ਮਹੀਨਾ ਬੇਰੁਜ਼ਗਾਰ ਭੱਤਾ ਦੇਵੇ | 
ਉਨਾਂ੍ਹ ਕਿਹਾ ਕਿ ਦਿੱਲੀ ਦੇ ਰੁਜ਼ਗਾਰ ਮਹਿਕਮੇ ਵਿਚ 84 ਫ਼ੀ ਸਦੀ ਅਸਾਮੀਆਂ ਖਾਲੀ ਪਈਆਂ ਹਨ, ਪਰ ਕੇਜਰੀਵਾਲ ਵਲੋਂ ਉਤਰਾਖੰਡ ਵਿਧਾਨ ਸਭਾ ਦੀਆਂ ਚੋਣਾਂ ਕਰ ਕੇ ਉਥੇ ਰੁਜ਼ਗਾਰ ਮਹਿਕਮਾ ਖੋਲ੍ਹਣ ਦੇ ਕੀਤੇ ਐਲਾਨ ਸਿਵਾਏ ਡਰਾਮੇ ਤੋਂ ਵੱਧ ਨਹੀਂ ਕਿਉਂਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ 6 ਸਾਲਾਂ ਵਿਚ ਸਿਰਫ਼ 440 ਨੌਕਰੀਆਂ ਹੀ ਦਿਤੀਆਂ ਹਨ, ਇਸ ਬਾਰੇ ਇਕ ਆਰ ਟੀ ਅਈ ਵਿਚ ਖੁਲਾਸਾ ਹੋਇਆ ਹੈ | 
ਅੱਜ ਇਥੇ ਇਕ ਪੱਤਰਕਾਰ ਮਿਲਣੀ ਵਿਚ ਅਨਿਲ ਚੌਧਰੀ ਨੇ ਕਿਹਾ ਉਤਰਾਖੰਡ ਵਿਚ ਨੌਕਰੀਆਂ ਦੀ ਗਰੰਟੀ ਦੇ ਰਹੇ ਕੇਜਰੀਵਾਲ ਦਿੱਲੀ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਕਿਉਂ ਮੁਕਰ ਗਏ ਹਨ?
ਉਨਾਂ੍ਹ ਕਿਹਾ ਦਿੱਲੀ ਵਿਚ ਕੇਜਰੀਵਾਲ ਸਰਕਾਰ ਵਲੋਂ ਕਰੋਨਾ ਕਾਲ ਵਿਚ ਪ੍ਰਾਈਵੇਟ ਨੌਕਰੀਆਂ ਦੇਣ ਲਈ ਜਾਬ ਪੋਰਟਲ ਸ਼ੁਰੂ ਕੀਤਾ ਗਿਆ ਸੀ, ਜਿਸ ਵਿਚ 13 ਲੱਖ 27 ਹਜ਼ਾਰ 061 ਨੌਜਵਾਨਾਂ ਨੇ ਦਰਖਾਸਤਾਂ ਦਿਤੀਆਂ, ਪਰ ਸਿਰਫ 0.03 ਫ਼ੀ ਸਦੀ, 3 ਹਜ਼ਾਰ 896  ਨੌਕਰੀਆਂ ਹੀ ਦਿਤੀਆਂ ਗਈਆਂ ਹਨ, ਫਿਰ ਉਤਰਾਖੰਡ ਵਿਚ ਕੀਤੇ ਜਾ ਰਹੇ ਚੋਣ ਐਲਾਨ  ਕਿਵੇਂ ਪੂਰੇ ਹੋਣਗੇ?

4elhi_ 1mandeep_ 20 Sep_ 6ile No 04