ਭਾਜਪਾ ਕਸ਼ਮੀਰ ਦੀਆਂ ਧਾਰਮਕ, ਸੂਫ਼ੀ ਪਰੰਪਰਾਵਾਂ ਨੂੰ 'ਖ਼ਤਮ' ਕਰ ਰਹੀ ਹੈ : ਮਹਿਬੂਬਾ

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਕਸ਼ਮੀਰ ਦੀਆਂ ਧਾਰਮਕ, ਸੂਫ਼ੀ ਪਰੰਪਰਾਵਾਂ ਨੂੰ 'ਖ਼ਤਮ' ਕਰ ਰਹੀ ਹੈ : ਮਹਿਬੂਬਾ

image

ਸ੍ਰੀਨਗਰ, 20 ਸਤੰਬਰ : ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਮੰਗਲਵਾਰ ਨੂੰ  ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਪਣੇ ਫੁੱਟ ਪਾਊ ਏਜੰਡੇ ਨੂੰ  ਲਾਗੂ ਕਰਨ ਲਈ ਕਸ਼ਮੀਰ ਦੀਆਂ ਸਾਰੀਆਂ ਧਾਰਮਕ ਅਤੇ ਸੂਫ਼ੀ ਪਰੰਪਰਾਵਾਂ ਨੂੰ  ਖ਼ਤਮ ਕਰ ਰਹੀ ਹੈ |
ਸਾਬਕਾ ਮੁੱਖ ਮੰਤਰੀ ਸੋਮਵਾਰ ਨੂੰ  ਜੰਮੂ ਅਤੇ ਕਸ਼ਮੀਰ ਵਕਫ਼ ਬੋਰਡ ਦੁਆਰਾ ਜਾਰੀ ਇਕ ਹੁਕਮ 'ਤੇ ਪ੍ਰਤੀਕਿਰਿਆ ਦੇ ਰਹੀ ਸੀ, ਜਿਸ ਵਿਚ ਸਾਰੇ 'ਦਸਤਾਰਬੰਦੀ' (ਕਿਸੇ ਪ੍ਰਭਾਵਸ਼ਾਲੀ ਵਿਅਕਤੀ ਦੇ ਸਨਮਾਨ ਵਜੋਂ ਸਿਰ 'ਤੇ ਸਾਫ਼ਾ ਬੰਨ੍ਹਣਾ) ਸਮਾਰੋਹਾਂ 'ਤੇ ਪਾਬੰਦੀ ਲਗਾ ਦਿਤੀ ਗਈ ਹੈ |
ਮੁਫ਼ਤੀ ਨੇ ਇਕ ਟਵੀਟ ਵਿਚ ਕਿਹਾ, Tਪਖੰਡ ਦੀ ਕੋਈ ਹੱਦ ਨਹੀਂ ਹੈ ਕਿਉਂਕਿ ਭਾਜਪਾ ਖੁਦ ਕਿਸੇ ਮੰਦਰ, ਦਰਗਾਹ ਜਾਂ ਗੁਰਦੁਆਰੇ ਵਿਚ ਪੱਗ ਬੰਨ੍ਹਣ ਦਾ ਕੋਈ ਮੌਕਾ ਨਹੀਂ ਛੱਡਦੀ | ਉਹ ਅਪਣੇ ਫੁੱਟ ਪਾਊ ਏਜੰਡੇ ਨੂੰ  ਲਾਗੂ ਕਰ ਕੇ ਸਾਡੀਆਂ ਸਾਰੀਆਂ ਧਾਰਮਕ ਅਤੇ ਸੂਫ਼ੀ ਪਰੰਪਰਾਵਾਂ ਨੂੰ  ਤਬਾਹ ਕਰਨ ਤਕ ਨਹੀਂ ਰੁਕਣਗੇ |''
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਆਗੂਆਂ ਦੀ ਸਿਆਸੀ ਸਾਂਝ ਦੇ ਹਿਸਾਬ ਨਾਲ ਦਸਤਾਰਬੰਦੀ ਕੀਤੀ ਜਾ ਰਹੀ ਹੈ | ਹੁਕਮਾਂ ਵਿਚ ਕਿਹਾ ਗਿਆ ਹੈ ਕਿ ਦਸਤਾਰਬੰਦੀ ਸਿਰਫ਼ ਧਾਰਮਕ ਖੇਤਰ ਵਿਚ ਪ੍ਰਾਪਤੀਆਂ ਕਰਨ ਵਾਲਿਆਂ ਦੇ ਸਨਮਾਨ ਲਈ ਕੀਤੀ ਜਾਣੀ ਚਾਹੀਦੀ ਹੈ | ਪੀਡੀਪੀ ਨੇਤਾ ਨੇ ਕਿਹਾ, Tਜੰਮੂ ਅਤੇ ਕਸ਼ਮੀਰ ਦੇ ਸਭਿਆਚਾਰਕ ਅਤੇ ਪਰੰਪਰਾਗਤ ਰੀਤੀ-ਰਿਵਾਜਾਂ ਨੂੰ  ਕੁਚਲਣਾ, ਧਾਰਮਕ ਨੇਤਾਵਾਂ ਨੂੰ  ਗਿ੍ਫ਼ਤਾਰ ਕਰਨਾ, ਸੱਜਣਾਂ ਨੂੰ  ਉਨ੍ਹਾਂ ਦੇ ਰਵਾਇਤੀ ਫਰਜ਼ ਨਿਭਾਉਣ ਤੋਂ ਰੋਕਣਾ ਅਤੇ ਹੁਣ ਦਸਤਾਰਬੰਦੀ 'ਤੇ ਪਾਬੰਦੀ ਲਗਾਉਣਾ ਇਸ ਦੀਆਂ ਉਦਾਹਰਣਾਂ ਹਨ |''     (ਏਜੰਸੀ)