ਹਰਮਨਦੀਪ ਸਿੰਘ ਨੇ ਇੰਗਲੈਂਡ ਪੁਲਿਸ ’ਚ ਅਫ਼ਸਰ ਲੱਗ ਕੇ ਪਿੰਡ ਤੇ ਇਲਾਕੇ ਦਾ ਨਾਂ ਕੀਤਾ ਰੌਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

2012 ਵਿਚ ਸਟੱਡੀ ਬੇਸ ’ਤੇ ਗਿਆ ਸੀ ਇੰਗਲੈਂਡ

Harmandeep Singh became an officer in the English police

 

ਸ੍ਰੀ ਚਮਕੌਰ ਸਾਹਿਬ: ਜਿੱਥੇ ਸਾਡੀ ਨੌਜਵਾਨ ਪੀੜ੍ਹੀ ਨਸ਼ਿਆ ਦੇ ਦਲਦਲ ਵਿਚ ਧਸਦੀ ਜਾ ਰਹੀ ਹੈ। ਉੱਥੇ ਅੱਜ ਵੀ ਪੰਜਾਬ ਦੇ ਕੁਝ ਬੱਚਿਆਂ ਨੇ ਆਪਣੀ ਮਿਹਨਤ ਸਦਕਾ ਦੇਸ਼ਾਂ ਵਿਦੇਸ਼ਾਂ ਵਿਚ ਮੱਲਾਂ ਮਾਰੀਆਂ ਹਨ। ਸ੍ਰੀ ਚਮਕੌਰ ਸਾਹਿਬ ਦੇ ਬੇਟ ਏਰੀਆ ਦੇ ਪਿੰਡ ਧੂੰਮੇਵਾਲ ਵਿਚ ਜਨਮੇ ਹਰਮਨਦੀਪ ਸਿੰਘ ਨੇ ਇੰਗਲੈਂਡ ਪੁਲਿਸ ਵਿਚ ਅਫ਼ਸਰ ਲੱਗ ਕੇ ਪਿੰਡ ਅਤੇ ਇਲਾਕੇ ਦਾ ਨਾਮ ਉੱਚਾ ਕਰ ਦਿੱਤਾ ਹੈ।

ਪਿਤਾ ਸਰਦਾਰ ਗਿਆਨ ਸਿੰਘ ਅਤੇ ਮਾਤਾ ਕਮਲਾ ਦੇਵੀ ਦੇ ਘਰ ਜਨਮੇ ਹਰਮਨ ਨੇ ਇੱਥੋਂ ਬੀ. ਏ., ਬੀ. ਐੱਡ. ਅਤੇ ਐਮ. ਏ. ਕੀਤੀ ਫਿਰ ਉਹ 2012 ਵਿਚ ਸਟੱਡੀ ਬੇਸ ’ਤੇ ਇੰਗਲੈਂਡ ਚਲਾ ਗਿਆ ਸਟੱਡੀ ਦੇ ਨਾਲ ਪਾਰਟ ਟਾਈਮ ਵੀ ਕਰਦਾ ਰਿਹਾ। ਮਿਹਨਤ ਨਾਲ ਆਪਣੇ ਆਪ ਨੂੰ ਉੱਥੇ ਸੈੱਟ ਕੀਤਾ ਪੀਆਰ ਲੈਣ ਤੋਂ ਬਾਅਦ ਉਸ ਨੇ ਇੰਗਲੈਂਡ ਪੁਲਿਸ ਵਿਚ ਭਰਤੀ ਹੋਣ ਦਾ ਫੈਸਲਾ ਕੀਤਾ। ਇੱਕ ਸਾਲ ਦੀ ਸਖ਼ਤ ਟ੍ਰੇਨਿੰਗ ਅਤੇ ਕਈ ਟੈਸਟ ਪਾਸ ਕਰਨ ਉਪਰੰਤ ਉਨ੍ਹਾਂ ਨੂੰ ਇੰਗਲੈਂਡ ਪੁਲਿਸ ਵਿਚ ਸ਼ਾਮਲ ਕਰ ਲਿਆ ਗਿਆ। 

ਜਦੋਂ ਹਰਮਨ ਪੁਲਿਸ ਅਫ਼ਸਰ ਬਣ ਕੇ ਆਪਣੇ ਪਿੰਡ ਆਇਆ ਤਾਂ ਪਿੰਡ ਵਾਸੀਆਂ ਵੱਲੋਂ ਉਸ ਦੇ ਆਉਣ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।