ਆਰਜੀ ਕਰਮਚਾਰੀਆਂ ਨੇ ਬੀ.ਸੀ.ਰੋਡ 'ਤੇ ਸਥਿਤ ਦਫ਼ਤਰ ਦੇ ਵਿਹੜੇ 'ਚ ਕੀਤਾ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਆਰਜੀ ਕਰਮਚਾਰੀਆਂ ਨੇ ਬੀ.ਸੀ.ਰੋਡ 'ਤੇ ਸਥਿਤ ਦਫ਼ਤਰ ਦੇ ਵਿਹੜੇ 'ਚ ਕੀਤਾ ਪ੍ਰਦਰਸ਼ਨ

image

ਜੰਮੂ,20 ਸਤੰਬਰ (ਸਰਬਜੀਤ ਸਿੰਘ) : ਜਲ ਸਕਤੀ ਵਿਭਾਗ ਦੇ ਆਰਜੀ ਕਰਮਚਾਰੀਆਂ ਦਾ ਅੰਦੋਲਨ 90ਵੇਂ ਦਿਨ 'ਚ ਪਹੁੰਚ ਗਿਆ ਹੈ | ਮੰਗਲਵਾਰ ਨੂੰ  ਵੀ ਇਨ੍ਹਾਂ ਵਰਕਰਾਂ ਨੇ ਬੀ.ਸੀ.ਰੋਡ 'ਤੇ ਸਥਿਤ ਦਫਤਰ ਦੇ ਵਿਹੜੇ 'ਚ ਪ੍ਰਦਰਸ਼ਨ ਕੀਤਾ ਅਤੇ ਜੋਰਦਾਰ ਨਾਹਰੇਬਾਜ਼ੀ ਕੀਤੀ |  ਇਨ੍ਹਾਂ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਇਨਸਾਫ ਨਾ ਦਿਤਾ ਗਿਆ ਤਾਂ ਅੰਦੋਲਨ ਹੋਰ ਲੰਮਾ ਹੋ ਜਾਵੇਗਾ ਅਤੇ ਇੱਕ ਦਿਨ ਅਜਿਹਾ ਆਵੇਗਾ ਕਿ ਇਹ ਮੁਲਾਜਮ ਅਪਣਾ-ਆਪ ਨੂੰ  ਗੁਆ ਦੇਣਗੇ ਅਤੇ ਫਿਰ ਸਰਕਾਰ ਲਈ ਸਥਿਤੀ ਨੂੰ  ਸੰਭਾਲਣਾ ਮੁਸ਼ਕਲ ਹੋ ਜਾਵੇਗਾ |
ਧਰਨੇ 'ਤੇ ਬੈਠੇ ਮੁਲਾਜ਼ਮਾਂ ਨੇ ਜੰਮੂ-ਕਸਮੀਰ ਸਰਕਾਰ ਅਤੇ ਕੇਂਦਰ ਸਰਕਾਰ ਵਿਰੁਧ ਜੋਰਦਾਰ ਨਾਹਰੇਬਾਜੀ ਕੀਤੀ |  ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੰਦੋਲਨ ਹੁਣ ਕਿਸੇ ਨਤੀਜੇ 'ਤੇ ਪਹੁੰਚਣ ਤੋਂ ਬਾਅਦ ਹੀ ਖ਼ਤਮ ਹੋਵੇਗਾ |  ਇਸ ਮੌਕੇ ਸੰਬੋਧਨ ਕਰਦਿਆਂ ਪੀ.ਐਚ.ਈ ਮੁਲਾਜਮ ਯੂਨਾਈਟਿਡ ਫਰੰਟ ਨੇ ਕਿਹਾ ਕਿ ਸਾਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਧਰਨਾ ਪ੍ਰਦਰਸ਼ਨ ਹੋਰ ਵੀ ਹਿੰਸਕ ਹੋਵੇਗਾ | ਕਿਉਂਕਿ ਅਸੀਂ ਦੇਖਿਆ ਹੈ ਕਿ ਇਸ ਸਰਕਾਰ ਦੀ ਮਨਸਾ ਵੱਖਰੀ ਹੈ |
ਜੇਕਰ ਮੁਲਾਜ਼ਮਾਂ ਦੇ ਭਲੇ ਲਈ ਕੋਈ ਨੀਤੀ ਹੁੰਦੀ ਤਾਂ ਅੱਜ ਸਰਕਾਰ ਕੋਲ ਰੋਡ ਮੈਪ ਹੁੰਦਾ |  ਪਰ ਇਥੇ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ | ਪਿਛਲੇ 5 ਸਾਲਾਂ ਤੋਂ ਸਰਕਾਰ ਨੇ ਮੁਲਾਜ਼ਮਾਂ ਨੂੰ  ਝੂਠੇ ਭਰੋਸੇ ਦੇ ਕੇ ਕੰਮ ਕੀਤਾ | ਪਰ ਹੁਣ ਅਸੀਂ ਅਧਿਕਾਰਾਂ ਲਈ ਅੰਦੋਲਨ 'ਤੇ ਹਾਂ ਅਤੇ ਸਰਕਾਰ ਨੂੰ  ਦਸਣਾ ਪਵੇਗਾ ਕਿ ਉਨ੍ਹਾਂ ਕੋਲ ਸਾਡੇ ਲਈ ਕੀ ਹੈ | 
ਧਰਨਾ ਪ੍ਰਦਰਸ਼ਨ ਦੇ ਰਹੇ ਮੁਲਾਜ਼ਮਾਂ ਨੇ ਕਿਹਾ ਸਾਨੂੰ ਜੰਮੂ ਦੀਆਂ ਵੱਖ-ਵੱਖ ਜਥੇਬੰਦੀਆਂ ਦਾ ਸਮਰਥਨ ਹਾਸਲ ਹੈ | ਆਉਣ ਵਾਲੇ ਦਿਨਾਂ ਵਿਚ ਪੂਰਾ ਜੰਮੂ ਸਾਡੇ ਨਾਲ ਹੋਵੇਗਾ ਅਤੇ ਫਿਰ ਸਰਕਾਰ ਲਈ ਸਥਿਤੀ ਨੂੰ  ਸੰਭਾਲਣਾ ਮੁਸਕਲ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਜੰਮੂ ਦੇ ਮੁਲਾਜਮਾਂ ਦੇ ਭਵਿੱਖ 'ਤੇ ਸਵਾਲ ਖੜ੍ਹਾ ਹੋ ਗਿਆ ਹੈ |                     (ਪੀਟੀਆਈ)