ਫ਼ੌਜ ’ਚ ਭਰਤੀ ਨਾ ਹੋ ਸਕਣ ਕਾਰਨ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਫਿਜ਼ੀਕਲ ਟੈਸਟ ਕਲੀਅਰ ਨਾ ਹੋਣ ਕਾਰਨ ਰਹਿੰਦਾ ਸੀ ਪਰੇਸ਼ਾਨ

Unable to join the army

 

ਖੰਨਾ: ਡੀਐਸਪੀ ਪਾਇਲ ਹਰਸਿਮਰਤ ਸਿੰਘ ਛੇਤਰਾ ਨੇ ਦੱਸਿਆ ਕਿ ਬੂਟਾ ਸਿੰਘ (21)  12ਵੀਂ ਪਾਸ ਸੀ। ਉਹ ਫ਼ੌਜ ਵਿਚ ਭਰਤੀ ਹੋਣ ਦੀ ਸਿਖਲਾਈ ਲੈ ਰਿਹਾ ਸੀ।  1 ਸਾਲ ਪਹਿਲਾਂ ਉਸ ਨੇ ਫਿਜ਼ੀਕਲ ਟੈਸਟ ਪਾਸ ਕੀਤਾ ਸੀ, ਫਿਰ ਕੋਰੋਨਾ ਕਾਰਨ ਉਹ ਲਿਖਤੀ ਪ੍ਰੀਖਿਆ ਨਹੀਂ ਦੇ ਸਕਿਆ ਸੀ। ਬੂਟਾ ਸਿੰਘ ਫ਼ੌਜ ’ਚ ਭਰਤੀ ਹੋਣ ਦਾ ਸੁਫ਼ਨਾ ਦੇਖ ਕੇ ਬੈਠਾ ਸੀ।  ਪਰ ਅਗਸਤ 2022 ਵਿਚ ਉਸ ਦਾ ਇਹ ਸੁਫ਼ਨਾ ਇੱਕ ਵਾਰ ਫਿਰ ਟੁੱਟ ਗਿਆ। ਉਹ ਫ਼ੌਜ ਦਾ ਫਿਜ਼ੀਕਲ ਟੈਸਟ ਪਾਸ ਨਾ ਕਰ ਸਕਿਆ। 

ਭਰਤੀ ’ਚ ਰਹਿਣ ਤੋਂ ਬਾਅਦ ਉਸ ਨੇ ਨੌਕਰੀ ਦੀ ਬਹੁਤ ਭਾਲ ਕੀਤੀ ਪਰ ਕਿਤੇ ਕੰਮ ਨਾ ਬਣਨ ਕਾਰਨ ਉਹ ਪ੍ਰੇਸ਼ਾਨ ਸੀ। ਜਿਸ ਕਰ ਕੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗਾ ਸੀ। ਉਸਨੇ ਖੇਤਾਂ ’ਚ ਜਾ ਕੇ ਜ਼ਹਿਰ ਪੀ ਕੇ ਆਤਮਹੱਤਿਆ ਕਰ ਲਈ।