ਸ੍ਰੀ ਮੁਕਤਸਰ ਸਾਹਿਬ: ਨਹਿਰ 'ਚ ਬਸ ਡਿੱਗਣ ਵਾਲੇ ਮਾਮਲੇ 'ਚ ਥਾਂਦੇਵਾਲਾ ਹੈਡ ਤੋਂ ਇਕ ਹੋਰ ਲਾਸ਼ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

ਰਾਜਿੰਦਰ ਸਿੰਘ ਵਾਸੀ ਬਠਿੰਡਾ ਵਜੋਂ ਹੋਈ ਨੌਜਵਾਨ ਦੀ ਪਹਿਚਾਣ

photo

 

ਸ੍ਰੀ ਮੁਕਤਸਰ ਸਾਹਿਬ- ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ 'ਚ ਵਿਚ ਬੱਸ ਡਿੱਗਣ ਮਾਮਲੇ ਵਿਚ ਅੱਜ ਪਿੰਡ ਥਾਂਦੇਵਾਲਾ ਹੈਡ  ਤੋਂ ਇਕ ਹੋਰ ਨੌਜਵਾਨ ਲਾਸ਼ ਬਰਾਮਦ ਹੋਈ ਹੈ। ਮ੍ਰਿਤਕ ਦੀ ਪਹਿਚਾਣ ਰਾਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਬਠਿੰਡਾ ਉਮਰ ਕਰੀਬਨ 31 ਸਾਲ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਲੁਧਿਆਣਾ-ਦੋਰਾਹਾ ਹਾਈਵੇ 'ਤੇ ਟਰੱਕ ਦੀ ਟੱਕਰ ਵੱਜਣ ਤੋਂ ਬਾਅਦ ਰੇਲਿੰਗ 'ਤੇ ਚੜੀ ਕਾਰ 

ਮ੍ਰਿਤਕ ਬਲੱਡ ਸੈਂਪਲ ਕੁਲੈਕਸ਼ਨ ਦਾ ਕੰਮ ਕਰਦਾ ਸੀ। ਰਾਜਿੰਦਰ ਸਿੰਘ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਸਾਈਡ ਬੱਸ ਵਿਚ ਸਵਾਰ ਸੀ, ਜਿਸ ਦੀ ਨਹਿਰ ਦੇ ਪਾਣੀ ਦੇ ਤੇਜ਼ ਬਹਾਵ ਵਿਚ ਰੁੜਣ ਕਾਰਨ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ। ਇਸ ਲੜਕੇ ਦਾ ਪਰਿਵਾਰ ਪਿਛਲੇ 2 ਦਿਨਾਂ ਤੋਂ ਆਪਣੇ ਲੜਕੇ ਦੀ ਭਾਲ ਲਈ ਨਹਿਰ ਉਪਰ ਪੁੱਜਿਆ ਹੋਇਆ ਸੀ।

ਇਹ ਵੀ ਪੜ੍ਹੋ : ਕੈਨੇਡਾ 'ਚ ਇਕ ਹੋਰ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ