Aryans academy Office Attack News: ਅਮਰੀਕਾ ਦਾ ਵੀਜ਼ਾ ਨਾ ਮਿਲਣ ਤੋਂ ਨਾਰਾਜ਼ ਨੌਜਵਾਨਾਂ ਨੇ ਮਸ਼ਹੂਰ ਟਰੈਵਲ ਏਜੰਸੀ ‘ਤੇ ਕੀਤਾ ਹਮਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Aryans academy Office Attack News: CCTV ਵੀਡਿਓ ਵਾਇਰਲ

Jalandhar famous Travel Agency Aryans academy office attack

Jalandhar famous Travel Agency Aryans academy office attack:  ਜਲੰਧਰ ਦੇ ਗੜ੍ਹਾ ਰੋਡ 'ਤੇ ਸਥਿਤ ਮਸ਼ਹੂਰ ਟਰੈਵਲ ਏਜੰਸੀ ਆਰੀਅਨਜ਼ ਅਕੈਡਮੀ 'ਤੇ ਕੱਲ੍ਹ ਦੇਰ ਸ਼ਾਮ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਪੂਰੀ ਘਟਨਾ ਦਾ ਸੀਸੀਟੀਵੀ ਸਾਹਮਣੇ ਆਇਆ ਹੈ, ਜਿਸ ਵਿਚ ਮੁਲਜ਼ਮ ਪਹਿਲਾਂ ਏਜੰਸੀ ਦੇ ਮੁਲਾਜ਼ਮਾਂ 'ਤੇ ਕੁਰਸੀਆਂ ਨਾਲ ਹਮਲਾ ਕਰਦੇ ਹਨ ਅਤੇ ਫਿਰ ਥੱਪੜ ਮਾਰਦੇ ਹਨ।

ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੰਟਰੋਲ ਰੂਮ ਵਿੱਚ ਦਿੱਤੀ ਗਈ। ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਘਟਨਾ ਵਾਲੀ ਥਾਂ 'ਤੇ ਜਾਂਚ ਲਈ ਪਹੁੰਚੀ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ। ਥਾਣਾ 7 ਦੀ ਪੁਲਿਸ ਅੱਜ ਦੂਜੀ ਧਿਰ ਦੇ ਲੋਕਾਂ ਨੂੰ ਥਾਣੇ ਬੁਲਾਏਗੀ।
ਏਜੰਸੀ ਦੇ ਮਾਲਕ ਅਨਿਲ ਸ਼ਰਮਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਲਾਵਰਾਂ ਨੇ ਅਮਰੀਕਾ ਦਾ ਵੀਜ਼ਾ ਲੈਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਪਰ ਉਕਤ ਨੌਜਵਾਨ ਆਪਣੀ ਇੰਟਰਵਿਊ ਕਲੀਅਰ ਨਾ ਕਰ ਸਕਣ ਕਾਰਨ ਉਸ ਦਾ ਵੀਜ਼ਾ ਨਹੀਂ ਆਇਆ।

ਇਸ ਤੋਂ ਗੁੱਸੇ 'ਚ ਆ ਕੇ ਨੌਜਵਾਨ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਭੰਨਤੋੜ ਕੀਤੀ ਅਤੇ ਸਟਾਫ ਦੀ ਕੁੱਟਮਾਰ ਕੀਤੀ। ਸ਼ਰਮਾ ਨੇ ਦੱਸਿਆ ਕਿ 7 ਮਹੀਨੇ ਪਹਿਲਾਂ ਉਕਤ ਪਰਿਵਾਰ ਅਮਰੀਕਾ ਦਾ ਵੀਜ਼ਾ ਲੈਣ ਲਈ ਆਇਆ ਸੀ। ਇੱਕ ਕੁੜੀ ਦਾ ਵੀਜ਼ਾ ਲਗਵਾਉਣਾ ਸੀ। ਵੀਜ਼ਾ ਫੀਸ ਤੋਂ ਇਲਾਵਾ ਕੋਈ ਪੈਸਾ ਨਹੀਂ ਲਿਆ ਗਿਆ। ਰਿਫਿਊਜਲ ਆਉਣ ਤੋਂ ਬਾਅਦ ਉਹ ਦਫ਼ਤਰ ਪੁੱਜੇ ਅਤੇ ਉਨ੍ਹਾਂ ਦੇ ਦਫਤਰ ਦੀ ਭੰਨਤੋੜ ਕੀਤੀ ਅਤੇ ਕੁੱਟਮਾਰ ਕੀਤੀ ਗਈ।