ਅਨੋਖੇ ਢੰਗ ਨਾਲ ਮਨਾਇਆ 550ਵਾਂ ਪ੍ਰਕਾਸ਼ ਪੁਰਬ

ਏਜੰਸੀ

ਖ਼ਬਰਾਂ, ਪੰਜਾਬ

ਲੋੜਵੰਦ ਪਰਵਾਰਾਂ ਨੂੰ ਵੰਡਿਆ ਗਿਆ ਰਾਸ਼ਨ

Line Club Service Begoval

ਬੇਗੋਵਾਲ: ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ 'ਚ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਬੇਗੋਵਾਲ ਇਲਾਕੇ ਦੀ ਨਾਮਵਰ ਪ੍ਰਮੁੱਖ ਸੰਸਥਾ ਲਾਇਨ ਕਲੱਬ ਸੇਵਾ ਬੇਗੋਵਾਲ ਵੱਲੋ ਗੁਰੂ ਸਾਹਿਬ ਦਾ 550 ਸਾਲਾਂ ਪ੍ਰਕਾਸ ਪੁਰਬ ਅਨੌਖੇ ਢੰਗ ਨਾਲ ਮਨਾਇਆ ਗਿਆ।

ਦਅਰਸਲ ਇਸ ਮੌਕੇ ਨਿਵੇਕਲਾ ਉਪਰਾਲਾ ਕਰਦਿਆਂ ਕਲੱਬ ਪ੍ਰਧਾਨ ਲਾਈਨਜ ਵਿਰਸਾ ਸਿੰਘ ਦੀ ਅਗਵਾਈ 'ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਉੱਥੇ ਹੀ ਇਸ ਮੌਕੇ 'ਤੇ ਕਲੱਬ ਪ੍ਰਧਾਨ ਵਿਰਸਾ ਸਿੰਘ ਨੇ ਕਿਹਾ ਕਿ ਸਾਰੀ ਲੋਕਾਈ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੀ ਵਾਰਤਾ ਦਾ ਸੰਦੇਸ਼ ਦਿੱਤਾ ਹੈ। ਉੱਥੇ ਹੀ ਸਾਰੇ ਲੋਕਾਂ ਨੂੰ ਆਪਸੀ ਪਿਆਰ ਤੇ ਸਤਿਕਾਰ ਨਾਲ ਰਹਿਣਾ ਚਾਹੀਦਾ ਹੈ। ਉਹਨਾਂ ਦਸਿਆ ਕਿ ਇਹ ਕਲੱਬ ਨੂੰ 2 ਸਾਲ ਹੋ ਚੱਲੇ ਹਨ।

ਇਸ ਵਿਚ ਕੈਂਪ ਲਗਾਏ ਜਾਂਦੇ ਹਨ। ਲੋੜਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸ ਵਿਚ ਅੱਖਾਂ ਤੇ ਹੋਰ ਕਈ ਕੈਂਪ ਲਗਾਏ ਜਾਂਦੇ ਹਨ। ਨਾਲ ਹੀ ਉਹਨਾਂ ਕਿਹਾ ਕਿ ਸਾਰੀਆਂ ਸੰਗਤਾਂ ਰਲ ਮਿਲ ਕੇ ਪ੍ਰਕਾਸ਼ ਪੁਰਬ ਮਨਾਉਣ ਤੇ ਇਸ ਵਿਚ ਰਾਜਨੀਤੀ ਨੂੰ ਨਾ ਲਿਆਂਦਾ ਜਾਵੇ। ਕਾਬਲੇਗੌਰ ਹੈ ਕਿ ਲਾਇਨ ਕਲੱਬ ਸੇਵਾ ਬੇਗੋਵਾਲ ਦੇ ਮੈਂਬਰਾਂ ਨੇ ਕਿਹਾ ਕਿ ਸਮਾਜ ਦੀ ਬੇਹਤਰੀ ਲਈ ਸਮਾਜ ਸੇਵਾ ਕਰਨਾ ਉਹਨਾਂ ਦਾ ਮੁੱਢਲਾ ਫਰਜ਼ ਬਣਦਾ ਹੈ।

ਉਨ੍ਹਾਂ ਕਿਹਾ ਕਿ ਕਲੱਬ ਵਲੋ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਗਾਉਣਾ, ਗਰੀਬ ਲੋਕਾਂ ਦੀ ਮਦਦ ਕਰਨਾ, ਅਤੇ ਮਨੁੱਖਤਾ ਦੀ ਸੇਵਾ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਜਿਸ ਨਾਲ ਲੋਕਾ ਦਾ ਭਲਾ ਹੋ ਸਕੇ। ਇਸ ਮੌਕੇ ਕਲੱਬ ਪ੍ਰਧਾਨ ਵਿਰਸਾ ਸਿੰਘ ਨੇ ਕਿਹਾ ਕਿ ਕਲੱਬ ਵਲੋਂ ਮਾਨਵਤਾ ਦੀ ਸੇਵਾ ਕਰਨ ਲਈ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਉੱਥੇ ਇਸ ਨੇਕ ਮਿਸ਼ਨ ਨੂੰ ਹੋਰ ਵਧਾਇਆ ਜਾਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।