ਸਕਾਲਰਸ਼ਿਪ ਘੁਟਾਲੇ 'ਚ ਸੀਬੀਆਈ ਨੂੰ ਜਾਂਚ ਸੌਪਣਾ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਵਿਚ- ਰਾਣਾ ਗੁਰਜੀਤ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਇਸ ਮਾਮਲੇ ਵਿਚ ਕੀ ਕਿਹਾ

sadhu singh dharamshot

ਚੰਡੀਗੜ੍ਹ - ਪਿੱਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਦਾ ਨਾਮ ਇਕ ਸਕਲਾਰਸ਼ਿਪ ਘੁਟਾਲਾ ਵਿੱਚ ਆਉਣ ਕਰਕੇ ਵਿਰੋਧੀ ਧਿਰਾਂ ਵੱਲੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ| ਪਿਛਲੇ ਦਿਨੀ ਪੰਜਾਬ ਚੀਫ਼ ਸੈਕਟਰੀ ਵਿਨੀ ਮਹਾਜਨ ਵੱਲੋਂ ਬਣਾਈ ਗਈ ਤਿੰਨ ਮੈਂਬਰ ਕਮੇਟੀ ਵੱਲੋਂ ਸਾਧੂ ਸਿੰਘ ਧਰਮਸ਼ੋਤ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ|

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ  ਰਾਣਾ ਗੁਰਜੀਤ ਸਿੰਘ ਨੇ ਇਸ ਮਾਮਲੇ ਵਿਚ ਕਿਹਾ ਕਿ ਕਿਸੇ ਉੱਤੇ ਵੀ ਇਲਜ਼ਾਮ ਲਾਏ ਜਾ ਸਕਦੇ ਹਨ ਪਾਰ ਮਸਲਾ ਉਹਨਾਂ ਦੇ ਸਾਬਿਤ ਹੋਣ ਦਾ ਹੈ ਅਤੇ ਜੇਕਰ ਉਸਦੀ ਜਾਂਚ ਹੋਵੇ ਅਤੇ ਜਾਂਚ ਵਿਚੋਂ ਉਸ ਨੂੰ ਕਲੀਨ ਚਿੱਟ ਮਿੱਲ ਜਾਵੇ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਰੌਲਾ ਨਹੀਂ ਰਹਿ ਜਾਂਦਾ|

ਇਸ ਮਾਮਲੇ  ਵਿਚ ਸੀ.ਬੀ.ਆਈ ਨੂੰ ਜਾਂਚ ਦੇਣੀ ਹੈ ਜਾ ਨਹੀਂ ਇਹ ਅਧਿਕਾਰ ਖੇਤਰ ਮੁੱਖ ਮੰਤਰੀ ਦਾ ਹੈ| ਓਹਨਾ ਇਹ ਵੀ ਕਿਹਾ ਕਿ ਜੇਕਰ ਸੈਂਟਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇਗਾ|