ਸਿਨੇਮਾ ਹਾਲ ਖੁਲ੍ਹਣ 'ਤੇ ਪੇਟੀਐਮ ਨੇ ਖ਼ਾਸ ਪੇਸ਼ਕਸ਼ ਕੀਤੀ ਇਕ ਟਿਕਟ ਖ਼ਰੀਦਣ 'ਤੇ ਮਿਲੇਗੀ ਦੂਜੀ ਟਿਕਟ

ਏਜੰਸੀ

ਖ਼ਬਰਾਂ, ਪੰਜਾਬ

ਸਿਨੇਮਾ ਹਾਲ ਖੁਲ੍ਹਣ 'ਤੇ ਪੇਟੀਐਮ ਨੇ ਖ਼ਾਸ ਪੇਸ਼ਕਸ਼ ਕੀਤੀ ਇਕ ਟਿਕਟ ਖ਼ਰੀਦਣ 'ਤੇ ਮਿਲੇਗੀ ਦੂਜੀ ਟਿਕਟ ਬਿਲਕੁਲ ਮੁਫ਼ਤ

image

ਕੋਰੋਨਾ ਕਾਲ ਵਿਚ ਦੇਸ਼ ਭਰ 'ਚ ਮਾਰਚ ਤੋਂ ਸਿਨੇਮਾ ਹਾਲ ਬੰਦ ਪਏ ਸਨ ਪ੍ਰੰਤੂ ਹੁਣ ਸਿਨੇਮਾ ਹਾਲ ਖੁਲ੍ਹਣ ਨਾਲ ਲੋਕਾਂ ਦੇ ਚਿਹਰਿਆਂ 'ਤੇ ਮੁੜ ਰੌਣਕ ਪਰਤ ਆਈ ਹੈ। 15 ਅਕਤੂਬਰ ਤੋਂ ਸਿਨੇਮਾ ਹਾਲ ਖੁਲ੍ਹਣ ਤੋਂ ਬਾਅਦ ਲੋਕ ਕਾਫ਼ੀ ਉਤਸ਼ਾਹਤ ਹਨ ਪਰ ਅਜਿਹੇ ਵਿਚ ਸੁਰੱਖਿਆ ਦਾ ਵੀ ਧਿਆਨ ਰਖਣਾ ਬੇਹੱਦ ਜ਼ਰੂਰੀ ਹੈ। ਉਥੇ ਦੇਸ਼ ਦੀ ਪਸੰਦੀਦਾ ਈ-ਵਾਲੇਟ ਕੰਪਨੀ ਪੇਟੀਐਮ ਨੇ ਐਲਾਨ ਕੀਤਾ ਹੈ ਕਿ ਉਹ ਹਾਲ ਵਿਚ ਫ਼ਿਲਮ ਦੇਖਣ ਵਾਲੇ ਲੋਕਾਂ ਨੂੰ ਇਕ ਡਿਜੀਟਲ, ਕਾਨਟੈਕਟ ਲੈਂਸ ਤੇ ਸੁਰੱਖਿਅਤ ਸਿਨੇਮਾ ਦਾ ਅਨੁਭਵ ਪ੍ਰਦਾਨ ਕਰ ਰਹੀ ਹੈ। ਪੇਟੀਐਮ ਨੇ ਇਹ ਵੀ ਸੁਨਿਸ਼ਚਤ ਕੀਤਾ ਹੈ ਕਿ ਇਸ ਸੁਵਿਧਾ ਨੂੰ ਮੁਹਈਆ ਕਰਵਾਉਣ ਲਈ ਥੀਏਟਰ ਪ੍ਰਬੰਧਕ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਪੇਟੀਐਮ ਨੇ ਪੀ.ਵੀ.ਆਰ. ਸਿਨੇਮਾ ਨਾਲ ਸਾਂਝੇਦਾਰੀ ਕੀਤੀ ਹੈ ਤੇ ਇਸ ਸਾਂਝੇਦਾਰੀ ਤਹਿਤ ਯੂਜ਼ਰਜ਼ ਨੂੰ ਖ਼ਾਸ ਆਫ਼ਰ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਪੇਟੀਐਮ ਤੇ ਪੀ.ਵੀ.ਆਰ. ਸਿਨੇਮਾ ਦੀ ਇਕ ਟਿਕਟ ਖ਼ਰੀਦਦੇ ਹੋ ਤਾਂ ਤੁਹਾਨੂੰ ਦੂਜੀ ਟਿਕਟ ਬਿਲਕੁਲ ਮੁਫ਼ਤ ਪ੍ਰਾਪਤ ਹੋਵੇਗੀ। ਯਾਨੀ ਇਕ ਟਿਕਟ ਦੇ ਪੈਸੇ ਤੁਸੀਂ ਦੋ ਲੋਕ ਹਾਲ ਵਿਚ ਫ਼ਿਲਮ ਦੇਖਣ ਦਾ ਮਜ਼ਾ ਲੈ ਸਕਦੇ ਹੋ ਪਰ ਦਸਣਯੋਗ ਹੈ ਕਿ ਇਹ ਆਫ਼ਰ ਸਿਰਫ਼ ਲਿਮਟਿਡ ਸਮੇਂ ਲਈ ਉਪਲਭਧ ਹੋਵੇਗੀ।