ਨਿਹੰਗ ਸਿੰਘਾਂ ਦੇ ਕੇਸ ਦੀ ਪੈਰਵਾਈ ਹੁਣ ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਕਰਨਗੇ : ਸੰਸਾਰ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਨਿਹੰਗ ਸਿੰਘਾਂ ਦੇ ਕੇਸ ਦੀ ਪੈਰਵਾਈ ਹੁਣ ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਕਰਨਗੇ : ਸੰਸਾਰ ਸਿੰਘ

image

ਮਾਮਲੇ ਦੀ ਅਗਲੀ ਸੁਣਵਾਈ ਭਲਕੇ ਸੋਨੀਪਤ ਦੀ ਜ਼ਿਲ੍ਹਾ ਅਦਾਲਤ ’ਚ ਹੋਵੇਗੀ
 

ਨਵੀਂ ਦਿੱਲੀ, 20 ਅਕਤੂਬਰ (ਸੁਖਰਾਜ ਸਿੰਘ): ਦਿੱਲੀ ਦੇ ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੇ ਚਲਦਿਆਂ ਜਿਥੇ ਪੁਲਿਸ ਨੇ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਜ ਉਸ ਸਬੰਧੀ ਨਿਹੰਗ ਸਿੰਘ ਜਥੇਬੰਦੀਆਂ ਦੇ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਸ. ਸੰਸਾਰ ਸਿੰਘ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਹੋਰਾ ਨੇ ਮੁਲਾਕਾਤ ਕਰ ਕੇ ਮਾਮਲੇ ਦੀ ਜਾਣਕਾਰੀ ਪ੍ਰਾਪਤ ਕੀਤੀ ਜਿਸ ਮਗਰੋਂ ਵਕੀਲ ਹਰਪ੍ਰੀਤ ਸਿੰਘ ਹੋਰਾ ਦੀ ਟੀਮ ਦੇ ਨਾਲ ਮੁੰਬਈ ਦੇ ਵਕੀਲ ਐਡਵੋਕੇਟ ਅੰਮ੍ਰਿਤਪਾਲ ਸਿੰਘ ਨੇ ਨਿਹੰਗ ਸਿੰਘਾਂ ਦੇ ਬਚਾਅ ਪੱਖ ਤੋਂ ਪੇਸ਼ ਹੋਣ ਲਈ ਅਪਣੀ ਸੇਵਾਵਾਂ ਦੇਣ ਲਈ ਹਾਮੀ ਭਰੀ ਅਤੇ ਹੁਣ ਇਹ ਵਕੀਲ ਅਦਾਲਤ ਵਿਚ ਨਿਹੰਗ ਸਿੰਘਾਂ ਵਲੋਂ ਪੇਸ਼ ਹੋ ਕੇ ਮਾਮਲੇ ਦੀ ਪੈਰਵਾਈ ਕਰਣਗੇ। ਵਕੀਲਾਂ ਨੇ ਕੁੰਡਲੀ ਥਾਣੇ ਜਾ ਕੇ ਵੀ ਕੇਸ ਦੀ ਜਾਣਕਾਰੀ ਪ੍ਰਾਪਤ ਕੀਤੀ। ਸੰਸਾਰ ਸਿੰਘ ਨੇ ਦਸਿਆ ਕਿ ਨਿਹੰਗ ਸਿੰਘ ਦਲ ਦੇ ਜਥੇਦਾਰ ਬਾਬਾ ਬਲਵਿੰਦਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਇਹ ਵੀ ਦਸਿਆ ਕਿ ਸਿੰਘੂ ਬਾਰਡਰ ’ਤੇ ਹੋਈ ਇਕ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਾਪਰੀ ਘਟਨਾ ’ਚ ਦੋਸ਼ੀ ਦੀ ਮੌਤ ਹੋ ਗਈ ਸੀ ਅਤੇ ਇਸ ਮਾਮਲੇ ਵਿਚ ਚਾਰ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਹੁਣ ਇਸ ਮਾਮਲੇ ਨੂੰ ਅਦਾਲਤ ’ਚ ਹਰਪ੍ਰੀਤ ਸਿੰਘ ਹੋਰਾ ਅਤੇ ਉਨ੍ਹਾਂ ਦੇ ਸਾਥੀ ਵੇਖਣਗੇ। ਇਸ ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 22 ਅਕਤੂਬਰ ਨੂੰ ਸੋਨੀਪਤ ਦੀ ਜ਼ਿਲ੍ਹਾ ਅਦਾਲਤ ਵਿਖੇ ਹੋਵੇਗੀ।