ਅਕਾਲੀ ਦਲ ਨੇ ਜਗਮੀਤ ਬਰਾੜ ਨੂੰ ਭੇਜਿਆ ਨੋਟਿਸ, ਇੱਕ ਹਫ਼ਤੇ 'ਚ ਮੰਗਿਆ ਜਵਾਬ

ਏਜੰਸੀ

ਖ਼ਬਰਾਂ, ਪੰਜਾਬ

ਅਕਾਲੀ ਦਲ ‘ਚ ਉਨ੍ਹਾਂ ਦੇ ਪਾਰਟੀ ਖਿਲਾਫ ਬਾਗੀ ਸੁਰ ਦੇਖਣ ਨੂੰ ਮਿਲ ਰਹੇ ਹਨ।

Jagmeet Brar

 

ਚੰਡੀਗੜ੍ਹ - ਅਕਾਲੀ ਦਲ ਨੇ ਜਗਮੀਤ ਬਰਾੜ ਨੂੰ  ਨੋਟਿਸ ਭੇਜ ਕੇ ਇਕ ਹਫ਼ਤੇ ਅੰਦਰ ਜਵਾਬ ਮੰਗਿਆ ਹੈ। ਦੱਸ ਦਈਏ ਕਿ ਜਗਮੀਤ ਬਰਾੜ ਵੱਲੋਂ ਪਾਰਟੀ ਖਿਲਾਫ਼ ਟਿੱਪਣੀਆਂ ਕੀਤੀਆਂ ਗਈਆਂ ਸਨ ਜਿਸ ‘ਤੇ ਪਾਰਟੀ ਨੇ ਉਨ੍ਹਾਂ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਹੈ। ਜਗਮੀਤ ਬਰਾੜ ਪਾਰਟੀ ਨੂੰ ਪਹਿਲਾਂ ਵੀ ਬਾਗੀ ਸੁਰ ਦਿਖਾ ਚੁੱਕੇ ਹਨ। ਉਹ ਕਾਂਗਰਸ ਤੋਂ ਅਕਾਲੀ ਦਲ ‘ਚ ਆਏ ਸੀ ਤੇ ਅਕਾਲੀ ਦਲ ‘ਚ ਉਨ੍ਹਾਂ ਦੇ ਪਾਰਟੀ ਖਿਲਾਫ ਬਾਗੀ ਸੁਰ ਦੇਖਣ ਨੂੰ ਮਿਲ ਰਹੇ ਹਨ।

ਦੱਸ ਦਈਏ ਕਿ ਜਗਮੀਤ ਬਰਾੜ ਵੱਲੋਂ ਕੋਆਰਡੀਨੇਸ਼ਨ ਕਮੇਟੀ ਵੀ ਬਣਾਈ ਗਈ ਸੀ ਜਿਸ ਨੂੰ ਅਕਾਲੀ ਦਲ ਨੇ ਸਾਫ਼ ਖਾਰਜ ਕਰ ਦਿੱਤਾ ਸੀ ਤੇ ਆਖਿਆ ਸੀ ਕਿ ਉਸ ਕੋਲ ਅਜਿਹੀ ਪਾਵਰ ਹੀ ਨਹੀਂ ਹੈ ਕਿ ਉਹ ਇਸ ਕਮੇਟੀ ਦਾ ਗਠਨ ਕਰ ਸਕੇ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਵੀ ਟਵੀਟ ਕਰਕੇ ਆਖਿਆ ਸੀ ਕਿ ਜਗਮੀਤ ਬਰਾੜ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਪਾਰਟੀ ਦੀ ਤਾਲਮੇਲ ਕਮੇਟੀ ਬਣਾ ਸਕਣ।

ਦਲਜੀਤ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਪੱਸ਼ਟ ਕਰਦਾ ਹੈ ਕਿ ਅਸੀਂ ਨਾ ਤਾਂ ਕੋਈ ਤਾਲਮੇਲ ਕਮੇਟੀ ਬਣਾਈ ਹੈ ਅਤੇ ਨਾ ਹੀ ਕਿਸੇ ਨੂੰ ਕਮੇਟੀ ਬਣਾਉਣ ਦਾ ਅਧਿਕਾਰ ਦਿੱਤਾ ਹੈ। ਅਕਾਲੀ ਦਲ ਬਰਾੜ ਵਲੋਂ ਬਣਾਈ ਗਈ ਤਾਲਮੇਲ ਕਮੇਟੀ ਨੂੰ ਖਾਰਜ ਕਰਦਾ ਹੈ।