ਸੋਨਾਲੀਕਾ ਗਰੁੱਪ ਦੇ ਚੇਅਰਮੈਨ ਐਲ.ਡੀ. ਮਿੱਤਲ ਅਮੀਰਾਂ ਦੀ ਸੂਚੀ ਵਿਚ 82ਵੇਂ ਸਥਾਨ 'ਤੇ
ਫੋਰਬਸ ਨੇ 2022 ਲਈ ਜਾਰੀ ਕੀਤੀ 100 ਅਮੀਰ ਭਾਰਤੀਆਂ ਦੀ ਸੂਚੀ
19,173 ਕਰੋੜ ਰੁਪਏ ਹੈ ਐਲ.ਡੀ. ਮਿੱਤਲ ਦੀ ਜਾਇਦਾਦ
ਮੁਹਾਲੀ : ਸੋਨਾਲੀਕਾ ਗਰੁੱਪ ਦੇ ਚੇਅਰਮੈਨ ਐਲ.ਡੀ. ਮਿੱਤਲ ਇਸ ਵਾਰ ਫਿਰ ਦੇਸ਼ ਦੇ 100 ਅਮੀਰਾਂ ਦੀ ਸੂਚੀ ਵਿੱਚ ਸ਼ਾਮਲ ਹੋਏ ਹਨ। ਫੋਰਬਸ ਵਲੋਂ ਜਾਰੀ 2022 ਦੇ ਛੋਟੀ ਦੇ 100 ਅਮੀਰ ਭਾਰਤੀਆਂ ਦੀ ਸੂਚੀ ਵਿੱਚ 82ਵੇਂ ਸਥਾਨ 'ਤੇ ਰਹੇ ਐਲ.ਡੀ. ਮਿੱਤਲ ਦੀ ਜਾਇਦਾਦ 2.31 ਬਿਲੀਅਨ ਡਾਲਰ ਯਾਨੀ 19,173 ਕਰੋੜ ਰੁਪਏ ਹੈ।
2012 ਵਿੱਚ ਪਹਿਲੀ ਵਾਰ ਦੇਸ਼ ਦੇ ਪਹਿਲੇ 100 ਅਮੀਰਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਵਾਲੇ 92 ਸਾਲ ਮਿੱਤਲ ਪੰਜਾਬ ਦੇ ਅਜਿਹੇ ਪਹਿਲੇ ਉਦਯੋਗਪਤੀ ਹਨ ਜੋ 11 ਸਾਲਾਂ ਤੋਂ ਸੂਚੀ ਵਿੱਚ ਸ਼ਾਮਲ ਹਨ। 1990 ਵਿੱਚ ਭਾਰਤੀ ਜੀਵਨ ਬੀਮਾ ਨਿਗਮ ਤੋਂ ਬਤੌਰ ਡਿਪਟੀ ਜ਼ੋਨਲ ਮੈਨੇਜਰ ਸੇਵਾਮੁਕਤ ਹੋਏ ਮਿੱਤਲ ਪਰਿਵਾਰ ਦੇ ਛੋਟੇ ਜਿਹੇ ਕਾਰੋਬਾਰ ਨੂੰ ਪਿਛਲੇ 32 ਸਾਲਾਂ ਵਿੱਚ ਨਵੀਆਂ ਬੁਲੰਦੀਆਂ ਲੱਕ ਲੈ ਗਏ ਹਨ।
ਸੋਨਾਲੀਕਾ ਗਰੁੱਪ ਦੇ ਚੇਅਰਮੈਨ ਐਲ.ਡੀ. ਮਿੱਤਲ ਦਾ ਕਹਿਣਾ ਹੈ ਕਿ ਕਿਸਾਨ ਗਾਹਕਾਂ ਦੇ ਸਾਡੇ ਪ੍ਰਤੀ ਵਿਸ਼ਵਾਸ ਦੇ ਬਲਬੂਤੇ 'ਤੇ ਇੱਕ ਸਥਾਨਕ ਕੰਪਨੀ ਨੂੰ ਆਲਮੀ ਬਣਾਉਣ ਦਾ ਸੁਪਨਾ ਪੂਰਾ ਹੋਇਆ ਹੈ।