DSP ਗਗਨਦੀਪ ਭੁੱਲਰ ਨੇ ਘਰੇਲੂ ਕਲੇਸ਼ ਦੇ ਚੱਲਦਿਆਂ ਕੀਤੀ ਸੀ ਖੁਦਕੁਸ਼ੀ 

ਏਜੰਸੀ

ਖ਼ਬਰਾਂ, ਪੰਜਾਬ

ਮ੍ਰਿਤਕ ਡੀ. ਐੱਸ. ਪੀ. ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਤਫਤੀਸ਼ ਜਾਰੀ ਹੈ।

Gagandeep Bhullar

 

ਪਟਿਆਲਾ  : ਬੀਤੇ ਦਿਨੀਂ ਨਾਭਾ ਦੇ ਡੀ.ਐੱਸ.ਪੀ ਗਗਨਦੀਪ ਭੁੱਲਰ ਦੀ ਮਾਡਲ ਰੋਡ ’ਤੇ ਸਥਿਤ ਆਪਣੇ ਘਰ ਵਿਚ 32 ਬੋਰ ਦੀ ਨਿੱਜੀ ਲਾਇਸੈਂਸੀ ਰਿਵਾਲਵਰ ਨਾਲ ਗੋਲ਼ੀ ਚੱਲਣ ਕਾਰਨ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ ਤੇ ਅੱਜ ਇਸ ਮਾਮਲੇ ਵਿਚ ਨਾਭਾ ਦੇ ਡੀ. ਐੱਸ. ਪੀ. ਦਵਿੰਦਰ ਅੱਤਰੀ ਨੇ ਵੱਡਾ ਖ਼ੁਲਾਸਾ ਕੀਤਾ ਹੈ ਕਿ ਡੀ. ਐੱਸ. ਪੀ. ਗਗਨਦੀਪ ਭੁੱਲਰ ਨੇ ਆਤਮਹੱਤਿਆ ਕੀਤੀ ਹੈ। ਡੀ. ਐੱਸ. ਪੀ. ਗਗਨਦੀਪ ਦਾ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ।

ਮ੍ਰਿਤਕ ਡੀ. ਐੱਸ. ਪੀ. ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਤਫਤੀਸ਼ ਜਾਰੀ ਹੈ। ਵੱਡੇ ਅਹੁਦੇ ’ਤੇ ਤਾਇਨਾਤ ਡੀ.ਐੱਸ.ਪੀ ਗਗਨਦੀਪ ਭੁੱਲਰ ਜੋ ਪਟਿਆਲਾ ਬਹਾਦਰਗੜ੍ਹ ਵਿਖੇ (ਐੱਸ. ਓ. ਜੀ. ਵਿੰਗ) ਵਿਚ ਡਿਊਟੀ ਨਿਭਾਅ ਰਹੇ ਸਨ। ਬੀਤੇ ਦਿਨੀਂ ਅਚਾਨਕ ਘਰ ਵਿਚ ਉਸ ਵੱਲੋਂ ਆਤਮਹੱਤਿਆ ਕਰ ਲਈ ਗਈ। ਡੀ.ਐੱਸ.ਪੀ ਅੱਤਰੀ ਨੇ ਕਿਹਾ ਕਿ ਫਿਲਹਾਲ ਪੁਲਿਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।