ਸ਼ੇਅਰ ਬਾਜ਼ਾਰ 'ਚ ਰਹੀ ਮੰਦੀ, ਸੈਂਸੈਕਸ 315 ਅੰਕ ਡਿੱਗਾ ਤੇ ਨਿਫ਼ਟੀ ਵੀ ਟੁਟਿਆ

ਏਜੰਸੀ

ਖ਼ਬਰਾਂ, ਪੰਜਾਬ

ਸ਼ੇਅਰ ਬਾਜ਼ਾਰ 'ਚ ਰਹੀ ਮੰਦੀ, ਸੈਂਸੈਕਸ 315 ਅੰਕ ਡਿੱਗਾ ਤੇ ਨਿਫ਼ਟੀ ਵੀ ਟੁਟਿਆ

image

ਮੁੰਬਈ, 20 ਅਕਤੂਬਰ : ਗਲੋਬਲ ਬਾਜ਼ਾਰਾਂ ਦੇ ਕਮਜ਼ੋਰ ਰੁਖ਼ ਅਤੇ ਵਿਦੇਸ਼ੀ ਫ਼ੰਡਾਂ ਦੇ ਲਗਾਤਾਰ ਬਾਹਰ ਨਿਕਲਣ ਦੌਰਾਨ ਵੀਰਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਸਟਾਕ ਸੂਚਕਾਂਕ ਗਿਰਾਵਟ ਦੀ ਰਫ਼ਤਾਰ ਵਧ ਗਏ ਅਤੇ ਚਾਰ ਦਿਨਾਂ ਤੋਂ ਜਾਰੀ ਵਾਧਾ ਰੁਕ ਗਿਆ | ਇਸ ਦੌਰਾਨ ਬੀਐੱਸਈ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 315.91 ਅੰਕ ਡਿੱਗ ਕੇ 58,791.28 'ਤੇ ਖੁਲਿ੍ਹਆ |  ਨਿਫ਼ਟੀ 90.2 ਅੰਕ ਡਿੱਗ ਕੇ 17,422.05 'ਤੇ ਬੰਦ ਹੋਇਆ |
ਅੱਜ ਦੇ ਟਾਪ ਲੂਜ਼ਰਜ਼ ਇੰਡਸਇੰਡ ਬੈਂਕ, ਟਾਈਟਨ, ਮਹਿੰਦਰਾ ਐਂਡ ਮਹਿੰਦਰਾ, ਐਨਟੀਪੀਸੀ, ਆਈਸੀਆਈਸੀਆਈ ਬੈਂਕ, ਐਚਡੀਐਫ਼ਸੀ ਬੈਂਕ, ਐਚਡੀਐਫ਼ਸੀ, ਮਾਰੂਤੀ ਰਹੇ ਅਤੇ ਟਾਪ ਗੇਨਰਜ਼ ਨੇਸਲੇ, ਰਿਲਾਇੰਸ ਇੰਡਸਟਰੀਜ਼, ਆਈਟੀਸੀ, ਹਿੰਦੁਸਤਾਨ ਯੂਨੀਲੀਵਰ ਰਹੇ |
ਦੂਜੇ ਏਸ਼ੀਆਈ ਬਾਜ਼ਾਰਾਂ 'ਚ ਸਿਓਲ, ਟੋਕੀਉ, ਸ਼ੰਘਾਈ ਅਤੇ ਹਾਂਗਕਾਂਗ ਘਾਟੇ 'ਚ ਕਾਰੋਬਾਰ ਕਰ ਰਹੇ ਸਨ | ਸ਼ੁੱਕਰਵਾਰ ਨੂੰ  ਅਮਰੀਕੀ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਬੰਦ ਹੋਏ | ਬੁੱਧਵਾਰ ਨੂੰ  ਭਸ਼ਓ ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 146.59 ਅੰਕ ਭਾਵ 0.25 ਫ਼ੀ ਸਦੀ ਦੇ ਵਾਧੇ ਨਾਲ 59,107.19 'ਤੇ ਬੰਦ ਹੋਇਆ |
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ ਵੀ 25.30 ਅੰਕ ਭਾਵ 0.14 ਫ਼ੀ ਸਦੀ ਦੇ ਵਾਧੇ ਨਾਲ 17,512.25 'ਤੇ ਬੰਦ ਹੋਇਆ | ਅੰਤਰਰਾਸ਼ਟਰੀ ਤੇਲ ਸੂਚਕਾਂਕ ਬ੍ਰੈਂਟ ਕਰੂਡ 0.17 ਫ਼ੀ ਸਦੀ ਘੱਟ ਕੇ 92.25 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ | ਸਟਾਕ ਮਾਰਕੀਟ ਦੇ ਆਰਜ਼ੀ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫ਼.ਆਈ.ਆਈ.) ਨੇ ਬੁੱਧਵਾਰ ਨੂੰ  453.91 ਕਰੋੜ ਰੁਪਏ ਦੇ ਸ਼ੇਅਰ ਵੇਚੇ |                (ਏਜੰਸੀ)