ਕਪੂਰਥਲਾ ਮਾਡਰਨ ਜੇਲ 'ਚ 3 ਮੋਬਾਈਲ, 4 ਸਿਮ ਕਾਰਡ, 2 ਈਅਰਫੋਨ ਅਤੇ ਚਾਰਜਰ ਸਮੇਤ ਡਾਟਾ ਕੇਬਲ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ

photo

 

ਕਪੂਰਥਲਾ: ਕਪੂਰਥਲਾ ਮਾਡਰਨ ਜੇਲ ਵਿਚ ਸਰਚ ਆਪ੍ਰੇਸ਼ਨ ਚਲਾਇਆ ਗਿਆ। ਇਸ ਵਿਚ ਜੇਲ ਪ੍ਰਸ਼ਾਸਨ ਨੇ ਵੱਖ-ਵੱਖ ਬੈਰਕਾਂ ਵਿਚੋਂ 3 ਮੋਬਾਈਲ ਫੋਨ ਅਤੇ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: ਨੋਇਡਾ 'ਚ ਅਣਪਛਾਤੇ ਵਾਹਨ ਨੇ ਈਕੋ ਵੈਨ ਨੂੰ ਮਾਰੀ ਟੱਕਰ, ਇਕੋ ਪਰਿਵਾਰ ਦੇ 5 ਲੋਕਾਂ ਦੀ ਹੋਈ ਮੌਤ 

ਸਹਾਇਕ ਸੁਪਰਡੈਂਟ ਬਿਕਰਮ ਸਿੰਘ ਨੇ ਦੱਸਿਆ ਕਿ ਜੇਲ ਅੰਦਰ ਕੈਦੀਆਂ ਵਲੋਂ ਮੋਬਾਈਲ ਫੋਨ ਦੀ ਵਰਤੋਂ ਨੂੰ ਰੋਕਣ ਲਈ ਸੀ.ਆਰ.ਪੀ.ਐੱਫ. ਦੀ ਟੀਮ ਅਤੇ ਜੇਲ ਸੁਰੱਖਿਆ ਕਰਮਚਾਰੀਆਂ ਦੇ ਨਾਲ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਕਾਰਵਾਈ ਦੌਰਾਨ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਦੌਰਾਨ 3 ਮੋਬਾਈਲ ਫ਼ੋਨ, 4 ਸਿਮ ਕਾਰਡ, 2 ਈਅਰਫ਼ੋਨ ਅਤੇ ਡਾਟਾ ਕੇਬਲ ਵਾਲਾ ਚਾਰਜਰ ਬਰਾਮਦ ਕੀਤਾ ਗਿਆ |

ਇਹ ਵੀ ਪੜ੍ਹੋ: ਸੁਰਜੀਤ ਹਾਕੀ ਟੂਰਨਾਮੈਂਟ' ਨਹੀਂ ਖੇਡ ਸਕੇਗਾ ਪਾਕਿਸਤਾਨ, ਮਹਿਲਾ-ਪੁਰਸ਼ ਦੋਹਾਂ ਟੀਮਾਂ ਨੂੰ ਨਹੀਂ ਮਿਲਿਆ ਵੀਜ਼ਾ  

ਜਿਸ ਦੇ ਬਾਅਦ ਸਹਾਇਕ ਜੇਲ ਸੁਪਰਡੈਂਟ ਵਿਕਰਮ ਸਿੰਘ ਦੀ ਸ਼ਿਕਾਇਤ 'ਤੇ ਥਾਣਾ ਕੋਤਵਾਲੀ ਪੁਲਿਸ ਨੇ ਦੋਸ਼ੀ ਵਿਸ਼ਾਲ ਸਿੰਘ ਪੁੱਤਰ ਨਰੇਸ਼ ਕੁਮਾਰ ਵਾਸੀ ਸੰਗਤ ਨਗਰ, ਜਲੰਧਰ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਜਿਸ ਦੀ ਪੁਸ਼ਟੀ ਤਫਤੀਸ਼ੀ ਅਫਸਰ ਏ.ਐਸ.ਆਈ ਬਲਵੰਤ ਸਿੰਘ ਨੇ ਵੀ ਕੀਤੀ ਹੈ।