ਸਾਬਕਾ ਸੈਨਿਕਾਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਦੇਣ ਦੇ ਮਾਮਲੇ ਵਿਚ ਪੰਜਾਬ ਦੇਸ਼ 'ਚ 14ਵੇਂ ਨੰਬਰ 'ਤੇ
ਰਾਸ਼ਟਰੀ ਪੀਐੱਮ ਸਕਾਲਰਸ਼ਿਪ ਯੋਜਨਾ ਵਿਚ 2022-23 ਦੌਰਾਨ ਪੰਜਾਬ ਤੋਂ 88 ਵਿਦਿਆਰਥੀ (1.60 ਫ਼ੀਸਦੀ) ਚੁਣੇ
ਚੰਡੀਗੜ੍ਹ - ਸਾਬਕਾ ਸੈਨਿਕਾਂ ਦੇ ਬੱਚਿਆਂ ਨੂੰ ਵੱਖ-ਵੱਖ ਪੇਸ਼ੇਵਰ ਕੋਰਸਾਂ ਲਈ ਦਿੱਤੇ ਜਾਣ ਵਾਲੇ ਵਜ਼ੀਫ਼ਿਆਂ ਵਿਚ ਚੰਡੀਗੜ੍ਹ ਦੇਸ਼ ਭਰ ਵਿਚ 17ਵੇਂ ਸਥਾਨ ਅਤੇ ਪੰਜਾਬ 14ਵੇਂ ਸਥਾਨ 'ਤੇ ਹੈ। ਇਸ ਦੇ ਨਾਲ ਹੀ ਹਿਮਾਚਲ 8ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਰੱਖਿਆ ਮੰਤਰਾਲੇ ਦੇ ਅਧੀਨ ਆਰਮੀ ਵੈਲਫੇਅਰ ਸੁਸਾਇਟੀ ਦੁਆਰਾ ਰਾਸ਼ਟਰੀ ਪ੍ਰਧਾਨ ਮੰਤਰੀ ਸਕਾਲਰਸ਼ਿਪ ਯੋਜਨਾ ਦੇ ਤਹਿਤ, ਸਾਬਕਾ ਸੈਨਿਕਾਂ ਦੇ ਹਰੇਕ ਰੈਂਕ ਦੇ ਦੋ ਬੱਚਿਆਂ ਨੂੰ ਪੇਸ਼ੇਵਰ ਕੋਰਸਾਂ ਲਈ ਹਰ ਸਾਲ 30 ਤੋਂ 36 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ।
2022-23 ਦੇ ਰਾਜ-ਵਾਰ ਲਾਭਪਾਤਰੀ ਅੰਕੜਿਆਂ ਦੇ ਅਨੁਸਾਰ, ਵਿਦਿਆਰਥੀਆਂ ਦੀ ਚੋਣ ਲਈ ਹਰਿਆਣਾ ਅਤੇ ਉੱਤਰਾਖੰਡ ਬਰਾਬਰ 12ਵੇਂ ਅਤੇ ਦਿੱਲੀ 13ਵੇਂ ਸਥਾਨ 'ਤੇ ਹਨ। ਸਕਾਲਰਸ਼ਿਪ ਸਕੀਮ ਲਈ ਸਾਬਕਾਂ ਸੈਨਿਕਾਂ ਦੇ ਬੱਚਿਆਂ ਨੂੰ ਆਨਲਾਈਨ ਅਪਲਾਈ ਕਰਨ ਲਈ ਨੈਸ਼ਨਲ ਸਕਾਲਰਸ਼ਿਪ ਪੋਰਟਲ 'ਤੇ ਜਾਣਾ ਹੋਵੇਗਾ। ਇਸ ਲਈ ਚੋਣ ਮੈਰਿਟ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਹਿਮਾਚਲ ਪ੍ਰਦੇਸ਼ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਯੋਜਨਾ ਦਾ ਲਾਭ ਮਿਲਣ ਨੂੰ ਯਕੀਨੀ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
ਓਧਰ ਜੋ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਸ ਸਕਾਲਰਸ਼ਿਪ ਲਈ ਪੰਜਾਬ ਤੋਂ 88 ਵਿਦਿਆਰਥੀ ਚੁਣੇ ਗਏ ਹਨ ਜੋ ਕਿ 1.60 ਫ਼ੀਸਦੀ ਬਣਦਾ ਹੈ। ਹਰਿਆਣਾ ਵਿਚ 184 ਵਿਦਿਆਰਥੀ ਦੇ ਨਾਲ 3.35 ਫ਼ੀਸਦੀ ਹੈ। ਚੰਡੀਗੜ੍ਹ ਵਿਚ 17 ਵਿਦਿਆਰਥੀਆਂ ਦੇ ਨਾਲ 0.31 ਫੀਸਦੀ ਬਣਦਾ ਹੈ। ਦੱਸ ਦਈਏ ਕਿ ਇਸ ਯੋਜਨਾ ਲਈ ਹਰ ਸਾਲ ਦੇਸ਼ ਭਰ ਤੋਂ 5500 ਬੱਚਿਆਂ ਨੂੰ ਮੈਰਿਟ ਦੇ ਆਧਾਰ 'ਤੇ ਸ਼ਾਮਲ ਕੀਤਾ ਜਾਂਦਾ ਹੈ।