ਮਾਨਸਾ ’ਚ 12 ਕਿਲੋ ਅਫੀਮ ਸਣੇ ਰਾਜਸਥਾਨ ਪੁਲਿਸ ਦਾ ਮੁਅੱਤਲ ਮੁਲਾਜ਼ਮ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੰਬੇ ਸਮੇਂ ਤੋਂ ਪੰਜਾਬ ਵਿਚ ਨਸ਼ਾ ਸਪਲਾਈ ਕਰਦਾ ਸੀ ਵਿਕਰਮ ਸਿੰਘ

Suspended employee of Rajasthan Police arrested with 12 kg of opium in Mansa

 

ਮਾਨਸਾ: ਪੰਜਾਬ ਪੁਲਿਸ ਵਲੋਂ ਨਸ਼ਿਆਂ ਵਿਰੁਧ ਵਿੱਢੀ ਮੁਹਿੰਮ ਦੌਰਾਨ ਸਰਦੂਲਗੜ੍ਹ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸਰਦੂਲਗੜ੍ਹ ਪੁਲਿਸ ਨੇ ਨਾਕਾਬੰਦੀ ਦੌਰਾਨ ਰਾਜਸਥਾਨ ਦੇ ਇਕ ਮੁਅੱਤਲ ਪੁਲਿਸ ਮੁਲਾਜ਼ਮ ਨੂੰ 12 ਕਿਲੋ ਅਫੀਮ ਅਤੇ ਇੱਕ ਗੱਡੀ ਸਮੇਤ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ: ਸਿੱਖੀ ਦੀ ਨਿਆਰੀ ਹੋਂਦ ‘ਤੇ ਹਮਲੇ ਕਰਨ ਵਾਲੀਆਂ ਤਾਕਤਾਂ ਤੋਂ ਸਿੱਖ ਕੌਮ ਸੁਚੇਤ ਹੋਵੇ- ਜਥੇਦਾਰ

ਜਾਣਕਾਰੀ ਦਿੰਦਿਆਂ ਐਸਪੀ ਬਾਲ ਕ੍ਰਿਸ਼ਨ ਸਿੰਗਲਾ ਨੇ ਦਸਿਆ ਕਿ ਸਰਦੂਲਗੜ੍ਹ ਪੁਲਿਸ ਨੇ ਰਤੀਆ ਰੋਡ ’ਤੇ ਨਾਕਾਬੰਦੀ ਕੀਤੀ ਹੋਈ ਸੀ ਅਤੇ ਜਦੋਂ ਸਾਹਮਣੇ ਤੋਂ ਆ ਰਹੀ ਇਕ ਕਰੈਟਾ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਵਿਅਕਤੀ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਇਸ ਮੌਕੇ ਪੁਲਿਸ ਨੇ ਹਨੂੰਮਾਨਗੜ੍ਹ ਵਾਸੀ ਵਿਕਰਮ ਸਿੰਘ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੀ ਗੱਡੀ ਵਿਚੋਂ 12 ਕਿਲੋ ਅਫੀਮ ਬਰਾਮਦ ਹੋਈ।

ਇਹ ਵੀ ਪੜ੍ਹੋ: ਬੇਕਾਬੂ ਪਿਕਅਪ ਨੇ 2 ਲੋਕਾਂ ਨੂੰ ਕੁਚਲਿਆ; ਡਰਾਈਵਰ ਸਣੇ 2 ਦੀ ਮੌਤ 

ਉਨ੍ਹਾਂ ਦਸਿਆ ਕਿ ਮੁੱਢਲੀ ਪੁਛਗਿਛ ਵਿਚ ਸਾਹਮਣੇ ਆਇਆ ਹੈ ਕਿ ਉਕਤ ਵਿਅਕਤੀ ਕਾਫੀ ਸਮੇਂ ਤੋਂ ਪੰਜਾਬ ਵਿਚ ਅਫੀਮ ਸਪਲਾਈ ਕਰਨ ਦਾ ਕੰਮ ਕਰਦਾ ਹੈ। ਉਨ੍ਹਾਂ ਦਸਿਆ ਕਿ ਪੁਲਿਸ ਉਸ ਕੋਲੋਂ ਬਾਰੀਕੀ ਨਾਲ ਪੁਛਗਿਛ ਕਰੇਗੀ ਕਿ ਇਹ ਵਿਅਕਤੀ ਕਿੰਨੇ ਲੋਕਾਂ ਨੂੰ ਨਸ਼ਾ ਸਪਲਾਈ ਕਰਦਾ ਸੀ ਅਤੇ ਇਸ ਨੂੰ ਮਾਣਯੋਗ ਅਦਾਲਤ ਤੋਂ ਰਿਮਾਂਡ 'ਤੇ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਉਕਤ ਵਿਅਕਤੀ ਨੂੰ ਰਾਜਸਥਾਨ ਪੁਲਿਸ ਨੇ ਨਸ਼ਾ ਤਸਕਰਾਂ ਨਾਲ ਸਬੰਧ ਹੋਣ ਦੇ ਇਲਜ਼ਾਮ 'ਤੇ ਮੁਅੱਤਲ ਕਰ ਦਿਤਾ ਸੀ।