ਵਿਵਾਦ ਤੋਂ ਸਿਆਸੀ ਰੋਟੀਆਂ ਸੇਕਣ ਵਾਲਿਆਂ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ
"ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਮਜ਼ਬੂਤ ਕਰਨ ਵੱਲ ਦੇਵੇ ਧਿਆਨ"
ਅੰਮ੍ਰਿਤਸਰ: ਅੰਮ੍ਰਿਤਸਰ ਵਿਖੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੁਬਈ ਤੋਂ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਪੁੱਜੇ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਆਪ ਨੂੰ ਮਜ਼ਬੂਤ ਕਰਨਾ ਚਾਹੀਦਾ ਉਨ੍ਹਾ ਨੇ ਕਿਹਾ ਕਿ ਮਸਲੇ ਸੁਲਝਾਣੇ ਚਾਹੀਦੇ ਹਣ ਮਸਲੇ ਉਲਝਣੇ ਨਹੀਂ ਚਾਹੀਦੈ।
ਉਨ੍ਹਾਂ ਨੇ ਕਿਹਾ ਹੈ ਕਿ ਮਸਲੇ ਜਿੰਨੇ ਜਿਆਦਾ ਉਲਝਣਗੇ ਉਨ੍ਹਾ ਜਿਆਦਾ ਜਿਹੜਾ ਮਾਹੌਲ ਖਰਾਬ ਹੁੰਦੇ ਹਨ। ਉਨ੍ਹਾਂ ਨੇ ਖੁਦ ਵੀ ਕਿਹਾ ਸੀ ਕਿ ਮੈਨੂੰ ਅਹੁਦੇ ਦਾ ਬਹੁਤਾ ਲਾਲਚ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਕਥਾ ਦਾ ਗੁਣ ਦਿੱਤਾ ਹੈ ਤੇ ਕਥਾ ਕਰਕੇ ਪਰਿਵਾਰ ਦਾ ਪਾਲਣ ਕਰ ਸਕਦਾ ਹਾਂ।
ਜਥੇਦਾਰ ਨੇ ਕਿਹਾ ਕਿ ਇਵੇ ਦੇ ਬਿਆਨ ਦੇਣੇ ਕਿਸੇ ਨੂੰ ਸ਼ੋਭਾ ਨਹੀਂ ਦਿੰਦੇ ਚਾਹੇ ਉਹ ਸਿਆਸਤਦਾਨ ਹੋਵੇ ਚਾਹੇ ਉਹ ਧਾਰਮਿਕ ਸੰਸਥਾ ਦਾ ਬੰਦਾ ਹੋਵੇ। ਉਨ੍ਹਾਂ ਨੇ ਕਿਹਾ ਹੈ ਕਿ ਜਿਹੜਾ ਵੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਿਆ ਜਾਵੇ ਉਹ ਠੀਕ ਹੈ ਅਤੇ ਜੋ ਪਹਿਲਾ ਵੀ ਸੇਵਾ ਕਰਕੇ ਗਏ ਹਨ ਉਹ ਸਾਡੇ ਲਈ ਸਨਮਾਨ ਯੋਗ ਹਨ।