ਅੰਮ੍ਰਿਤਸਰ ਬੰਬ ਕਾਂਡ ਦੀ ਸਾਜਿਸ਼ ਪਿੱਛੇ ਪਾਕਿ ਦਾ ਹੱਥ: ਕੈਪਟਨ ਅਮਰਿੰਦਰ ਸਿੰਘ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 ਪੰਜਾਬ  ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਅੰਮ੍ਰਿਤਸਰ ਹਮਲੇ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਏਸਆਈ ਨੇ ਅੰਜਾਮ ...

CM Amrinder Singh

ਚੰਡੀਗੜ੍ਹ (ਸਸਸ):  ਪੰਜਾਬ  ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਅੰਮ੍ਰਿਤਸਰ ਹਮਲੇ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਏਸਆਈ ਨੇ ਅੰਜਾਮ ਦਿਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਗ੍ਰਨੇਡ ਨਾਲ ਹਮਲਾ ਹੋਇਆ ਉਹ ਮੇਡ ਇਨ ਪਾਕਿਸਤਾਨ ਸੀ। ਦੱਸ ਦਈਏ ਕਿ ਐਤਵਾਰ ਨੂੰ ਅੰਮ੍ਰਿਤਸਰ 'ਚ ਨਿਰੰਕਾਰੀ ਮਿਸ਼ਨ ਦੇ ਪ੍ਰੋਗਰਾਮ 'ਚ ਹੋਏ ਗ੍ਰਨੇਡ ਵਿਸਫੋਟ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।

ਪੰਜਾਬ  ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ 'ਚ ਕੋਈ ਸੰਪਰਦਾਈਕ ਪਹਿਲੂ ਨਹੀਂ ਹੈ ਕਿਉਂਕਿ ਇਹ ਸਾਫ਼-ਸਾਫ਼ ਅਤਿਵਾਦੀਆਂ ਦਾ ਮਾਮਲਾ ਹੈ। ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹ ਸੋਖਾ ਨਿਸ਼ਾਨਾ ਸੀ ਸਾਨੂੰ ਅਤੀਤ 'ਚ ਹੋਰ ਸੰਗਠਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਸੂਚਨਾਵਾਂ ਮਿਲੀਆਂ ਸਨ , ਪਰ ਏਹਤੀਯਾਤੀ ਕਦਮ ਚੁੱਕ ਕੇ ਉਨ੍ਹਾਂ ਨੂੰ ਰੋਕ ਲਿਆ ਗਿਆ ਸੀ।

ਦੱਸ ਦਈਏ ਕਿ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਕੋਲ ਨਿਰੰਕਾਰੀ ਮਿਸ਼ਨ 'ਚ ਹੋਏ ਧਮਾਕੇ ਦੇ ਮਾਮਲੇ 'ਚ ਦੋ ਮੁਲਜ਼ਮਾਂ ਵਿੱਚੋਂ ਇਕ ਬਿਕਰਮਜੀਤ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ। ਅਮਰਿੰਦਰ ਸਿੰਘ ਨੇ ਕਿਹਾ ਕਿ ਦੂਜੇ ਮੁਲਜ਼ਮ ਅਵਤਾਰ ਸਿੰਘ ਨੂੰ ਵੀ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਅਤਿਵਾਦੀ ਹਮਲਾ ਸੀ। ਉਨ੍ਹਾਂ ਨੇ ਕਿਹਾ ਕਿ ਇਹ ਅਤਿਵਾਦੀ  ਸਿਰਫ ਮੋਹਰੇ ਸਨ। ਇਨ੍ਹਾਂ ਦਾ ਮਾਸਟਰਮਾਇੰਡ ਪਾਕਿਸਤਾਨ 'ਚ ਬੈਠਾ ਹੈ ਜਿਨੂੰ ਆਈਐਸਆਈ ਆਪਰੇਟ ਕਰ ਰਹੀ ਹੈ।  

ਦੱਸ ਦਈਏ ਕਿ ਏਨਆਈਏ ਦੀ ਇਕ ਟੀਮ ਐਤਵਾਰ ਦੀ ਰਾਤ ਜਾਂਚ ਕਰਤਾਵਾਂ ਅਤੇ ਵਿਸਫੋਟਕ ਮਾਹਰ ਦੇ ਨਾਲ ਮੌਕੇ 'ਤੇ ਗਈ ਸੀ। ਉਨ੍ਹਾਂ ਨੇ ਪੰਜਾਬ ਪੁਲਿਸ ਦੇ ਸਿਖਰ ਅਧਿਕਾਰੀਆਂ  ਦੇ ਨਾਲ ਵੀ ਚਰਚਾ ਕੀਤੀ ।ਅਮਰਿੰਦਰ ਸਿੰਘ  ਨੇ ਕਿਹਾ ਸੀ ਕਿ ਇਸ ਹਮਲੇ ਦੀ ਤੁਲਣਾ 1978 ਦੇ ਨਿਰੰਕਾਰੀ ਸੰਘਰਸ਼ ਦੇ ਨਾਲ ਨਹੀਂ ਜਾ ਸਕਦੀ, ਕਿਉਂਕਿ ਉਹ ਇਕ ਧਾਰਮਿਕ ਮਾਮਲਾ ਸੀ ਅਤੇ ਇਹ ਘਟਨਾ ਪੂਰੀ ਤਰ੍ਹਾਂ ਅਤਿਵਾਦੀਆਂ  ਦਾ ਮਾਮਲਾ ਹੈ।

ਤੁਹਾਨੂੰ ਇਹ ਵੀ ਦੱਸ ਦਈਏ ਕਿ 19 ਅਪ੍ਰੈਲ 1978 ਨੂੰ ਅੰਮ੍ਰਿਤਸਰ 'ਚ ਸੰਤ ਨਿਰੰਕਾਰੀ ਮਿਸ਼ਨ ਅਤੇ ਸਿੱਖਾਂ 'ਚ ਹੋਈ ਹਿੰਸਾ ਵਿਚ 13 ਲੋਕਾਂ ਦੀ ਮੌਤ ਹੋ ਗਈ ਸੀ।