ਚੰਡੀਗੜ੍ਹ 'ਚ ਜ਼ਰਾ ਸੰਭਾਲਕੇ ਚਲਾਇਓ ਗੱਡੀ , ਨਹੀਂ ਤਾਂ ਆ ਸਕਦੀ ਦਿਕਤ
ਹੁਣ ਯੂਟੀ ਪੁਲਿਸ ਨੇ ਨਿਯਮਾਂ ਨੂੰ ਬਦਲ ਦਿੱਤਾ ਹੈ।
ਚੰਡੀਗੜ੍ਹ: ਨਵੇਂ ਟ੍ਰੈਫਿਕ ਨਿਯਮਾਂ ਨੂੰ ਲਾਗੂ ਹੋਣ ਕਰਕੇ ਤੇ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਪੁਲਿਸ ਸਖ਼ਤ ਹੋ ਗਈ ਹੈ। ਚੰਡੀਗੜ੍ਹ ਪੁਲਿਸ ਨੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆ ਦੇ ਖਿਲਾਫ ਸਖਤ ਕਦਮ ਚੁੱਕੇ ਹਨ।
ਜੇਕਰ ਚੰਡੀਗੜ੍ਹ ਸ਼ਹਿਰ ਵਿੱਚ ਚਾਰ ਮੁੱਖ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਗੱਡੀ ਦਾ ਚਲਾਨ ਹੋਣ 'ਤੇ ਡਰਾਈਵਿੰਗ ਲਾਇਸੈਂਸ ਅਦਾਲਤ ਵਲੋਂ ਮੁਅੱਤਲ ਕਰ ਦਿੱਤਾ ਜਾਂਦਾ ਹੈ। ਜਿਸਦਾ ਅਦਾਲਤ ਵਿਚ ਭੁਗਤਾਨ ਕਰਨ 'ਤੇ ਲਾਇਸੈਂਸ ਨਿਰਧਾਰਤ ਸਮੇਂ ਵਿਚ ਡਾਕ ਰਾਹੀਂ ਡਰਾਈਵਰ ਦੇ ਪਤੇ 'ਤੇ ਪਹੁੰਚ ਜਾਂਦਾ ਸੀ। ਹੁਣ ਯੂਟੀ ਪੁਲਿਸ ਨੇ ਨਿਯਮਾਂ ਨੂੰ ਬਦਲ ਦਿੱਤਾ ਹੈ।
ਚਾਰ ਨਿਯਮਾਂ ਵਿਚ ਲਾਇਸੈਂਸ ਮੁਅੱਤਲ--
ਸ਼ਰਾਬੀ ਪੀ ਕੇ ਡਰਾਈਵ ਕਰਨਾ।
ਓਵਰ ਸਪੀਡ ਡਰਾਈਵਿੰਗ।
ਲਾਲ ਲਾਈਟ ਜੰਪ ਕਰਨਾ।
ਗੱਡੀ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ
ਨਵਾਂ ਨਿਯਮ
ਹੁਣ ਟ੍ਰੈਫਿਕ ਨਿਯਮਾਂ ਨੂੰ ਤੋੜਨ ਤੋਂ ਬਾਅਦ ਮੁਅੱਤਲ ਲਾਇਸੈਂਸ ਹਾਸਲ ਕਰਨ ਲਈ ਅਦਾਲਤ ਵਿਚ ਭੁਗਤਾਨ ਦੇ ਨਾਲ ਟ੍ਰੈਫਿਕ ਸਕੂਲ ਤੋਂ ਮੁੜ ਸਿਖਲਾਈ ਲਾਜ਼ਮੀ ਹੋ ਗਈ। ਇਹ ਸੈਸ਼ਨ ਪਾਸ ਕਰਨ ਤੋਂ ਬਾਅਦ ਹੀ ਦੁਬਾਰਾ ਡਰਾਈਵਰ ਲਾਇਸੈਂਸ ਮਿਲੇਗਾ।