ਪੰਜਾਬ ’ਚ ਯੂਰੀਆ ਦੀ ਕਿੱਲਤ,ਕਿਸਾਨਾਂ ਦਾ ਹਰਿਆਣਾ ਵੱਲ ਰੁਖ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਲਈ ਖੇਤੀ ਵਿਭਾਗ ਪੂਰੀ ਤਰ੍ਹਾਂ ਅਲਰਟ ਹੋ ਗਿਆ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਲਵੇਗਾ।

urea

ਚੰਡੀਗੜ੍ਹ- ਪੰਜਾਬ ਦੇ ਵੱਖ ਵੱਖ ਸੂਬਿਆਂ 'ਚ ਖੇਤੀ ਕਾਨੂੰਨਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੇ ਚਲਦੇ ਪੰਜਾਬ 'ਚ ਮਾਲ ਗੱਡੀਆਂ ਕਾਫੀ ਸਮੇਂ ਤੋਂ ਬੰਦ ਹਨ ਜਿਸ ਨਾਲ ਆਮਦ ਬੰਦ ਪਈ ਹੈ। ਆਮਦ ਬੰਦ ਹੋਣ ਕਾਰਨ ਯੂਰੀਆ ਖਾਦ 'ਚ ਕਿੱਲਤ ਆ ਗਈ ਹੈ। ਜਿਸ ਕਾਰਨ ਕਿਸਾਨਾਂ ਨੇ ਹੁਣ ਯੂਰੀਆ ਦੀ ਪੂਰਤੀ ਲਈ ਹਰਿਆਣਾ ਦਾ ਰੁਖ਼ ਕੀਤਾ ਹੈ। ਇਸ ਨੂੰ ਦੇਖਦਿਆਂ ਹੁਣ ਬਾਰਡਰ ਸੀਲ ਕਰਨ ਦੀ ਤਿਆਰੀ ਹੈ। ਇਸ ਲਈ ਖੇਤੀ ਵਿਭਾਗ ਪੂਰੀ ਤਰ੍ਹਾਂ ਅਲਰਟ ਹੋ ਗਿਆ ਤੇ ਪੁਲਿਸ ਪ੍ਰਸ਼ਾਸਨ ਦੀ ਮਦਦ ਲਵੇਗਾ।

ਬਾਰਡਰ 'ਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਵੀ ਡਿਊਟੀ ਲੱਗੀ ਹੈ। ਇਸ ਮਾਮਲੇ 'ਚ ਖੇਤੀ ਵਿਭਾਗ ਦੇ ਅਡੀਸ਼ਨਲ ਡਾਇਰੈਕਟਰ ਡਾ.ਰਾਜੇਂਦਰ ਸੋਲੰਕੀ ਨੇ ਵਿਭਾਗੀ ਅਧਿਕਾਰੀਆਂ ਨਾਲ ਸ਼ੁੱਕਰਵਾਰ ਬੈਠਕ ਕੀਤੀ। ਉਨ੍ਹਾਂ ਦੱਸਿਆ ਕਿ ਫਤਹਿਾਬਾਦ ਤੋਂ ਯੂਰੀਆ ਪੰਜਾਬ 'ਚ ਨਾ ਜਾਵੇ ਇਸ ਲਈ ਬਾਰਡਰ ਸੀਲ ਕਰਨ ਦੀ ਅਪੀਲ ਪੁਲਿਸ ਵਿਭਾਗ ਨੂੰ ਕਰ ਦਿੱਤੀ ਗਈ ਹੈ। ਇਸ ਦੌਰਾਨ ਦੁਕਾਨਾਂ ਤੇ ਵੀ ਪੂਰੀ ਨਿਗਰਾਨੀ ਰੱਖੀ ਜਾਵੇਗੀ ਕਿ ਕੋਈ ਯੂਰੀਆ ਦੀ ਬਲੈਕ ਨਾ ਕਰੇ।