ਭਾਰਤੀ ਫ਼ੌਜ ਦੇ ਬੇੜੇ 'ਚ ਛੇਤੀ ਸ਼ਾਮਲ ਹੋਵੇਗਾ ਐਲਸੀਐਚ ਹੈਲੀਕਾਪਟਰ: ਭਦੌਰੀਆ

ਏਜੰਸੀ

ਖ਼ਬਰਾਂ, ਪੰਜਾਬ

ਭਾਰਤੀ ਫ਼ੌਜ ਦੇ ਬੇੜੇ 'ਚ ਛੇਤੀ ਸ਼ਾਮਲ ਹੋਵੇਗਾ ਐਲਸੀਐਚ ਹੈਲੀਕਾਪਟਰ: ਭਦੌਰੀਆ

image

ਨਵੀਂ ਦਿੱਲੀ, 20 ਨਵੰਬਰ: ਭਾਰਤ-ਚੀਨ ਵਿਵਾਦ ਦੌਰਾਨ ਹਵਾਈ ਫ਼ੌਜ ਮੁਖੀ ਰਾਕੇਸ਼ ਕੁਮਾਰ ਸਿੰਘ ਭਦੌਰੀਆ ਨੇ ਸ਼ੁਕਰਵਾਰ ਨੂੰ ਬੰਗਲੁਰੂ ਵਿਚ ਸਵਦੇਸ਼ੀ ਹਲਕੇ ਲੜਾਕੂ ਹੈਲੀਕਾਪਟਰ (ਐਲ. ਸੀ. ਐਚ.) ਦਾ ਜਾਇਜ਼ਾ ਲਿਆ ਅਤੇ ਉਡਾਣ ਭਰੀ।
ਹਿੰਦੁਸਤਾਨ ਐਰੋਨੌਟਿਕਸ ਲਿਮਟਿਡ  (ਐਚਏਐਲ) ਨੇ ਇਕ ਰੀਲੀਜ਼ ਵਿਚ ਕਿਹਾ ਕਿ ਜਹਾਜ਼ ਸਵੇਰੇ 11.45 ਵਜੇ ਉਡਿਆ ਅਤੇ ਲਗਭਗ ਇਕ ਘੰਟਾ ਅਸਮਾਨ ਵਿਚ ਰਿਹਾ। ਹਵਾਈ ਸੈਨਾ ਦੇ ਚੀਫ਼ ਦੇ ਨਾਲ ਐਚਏਐਲ ਦੇ ਡਿਪਟੀ ਚੀਫ਼ ਟੈਸਟ ਪਾਇਲਟ, ਵਿੰਗ ਕਮਾਂਡਰ (ਸੇਵਾਮੁਕਤ) ਐਸ ਪੀ ਜੌਹਨ ਵੀ ਸਨ।
ਏਅਰ ਚੀਫ਼ ਮਾਰਸ਼ਲ ਭਦੌਰੀਆ ਨੇ ਐਲਸੀਐਚ ਪ੍ਰੋਜੈਕਟ ਦੇ ਸਾਰੇ ਹਿਤਧਾਰਕਾਂ ਦਾ ਧਨਵਾਦ ਕਰਦਿਆਂ ਕਿਹਾ ਕਿ ਇਹ ਬਹੁਤ ਵਧੀਆ ਉਡਾਣ ਸੀ। ਮੈਂ ਉਡਾਣ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਅਤੇ ਪਹਿਲਾਂ ਤੋਂ ਸਥਾਪਤ ਸੈਂਸਰਾਂ ਦੀ ਸਥਿਤੀ ਨੂੰ ਵੇਖ ਸਕਿਆ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਐਚਏਐਲ ਤੇਜ਼ ਰਫ਼ਤਾਰ ਨਾਲ ਉਤਪਾਦਨ ਦੀ ਪ੍ਰਕਿਰਿਆ ਵਲ ਜ਼ਰੂਰੀ ਧਿਆਨ ਦੇਵੇਗੀ।
ਐਲਸੀਐਚ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਲਾਈਟ ਕਾਮਬੈਟ ਹੈਲੀਕਾਪਟਰ ਬਹੁਤ ਛੇਤੀ ਭਾਰਤੀ ਰਖਿਆ ਪ੍ਰਣਾਲੀ ਦਾ ਹਿੱਸਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨੂੰ ਫ਼ੌਜ ਵਿਚ ਸ਼ਾਮਲ ਕਰਨ ਦੀਆਂ ਯੋਜਨਾਵਾਂ ਪਹਿਲਾਂ ਹੀ ਵਿਚਾਰ ਅਧੀਨ ਹਨ। ਇਸ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। (ਪੀਟੀਆਈ)