ਚੰਡੀਗੜ੍ਹ ਪਹਿਲੀ ਵਾਰ ਸੰਤੋਸ਼ ਟ੍ਰਾਫ਼ੀ ਟੂਰਨਾਮੈਂਟ ਦੀ ਕਰੇਗਾ ਮੇਜ਼ਬਾਨੀ

ਏਜੰਸੀ

ਖ਼ਬਰਾਂ, ਪੰਜਾਬ

ਇਸ ਟੂਰਨਾਮੈਂਟ ਵਿਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੀਆਂ ਟੀਮਾਂ ਭਾਗ ਲੈਣਗੀਆਂ।

Santosh trophy

ਚੰਡੀਗੜ੍ਹ : ਸੰਤੋਸ਼ ਟ੍ਰਾਫ਼ੀ ਦੇ ਮੈਚ ਅੱਜ ਤੋਂ ਸਪੋਰਟਸ ਕੰਪਲੈਕਸ ਵਿਚ ਸ਼ੁਰੂ ਹੋਣਗੇ। ਇਹ ਪਹਿਲੀ ਵਾਰ ਹੈ ਜਦੋਂ ਚੰਡੀਗੜ੍ਹ ਨੂੰ ਇਸ ਵੱਡੇ ਸੰਤੋਸ਼ ਟਰਾਫੀ ਟੂਰਨਾਮੈਂਟ ਦੀ ਮੇਜ਼ਬਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਟੂਰਨਾਮੈਂਟ ਵਿਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੀਆਂ ਟੀਮਾਂ ਭਾਗ ਲੈਣਗੀਆਂ।

ਟ੍ਰਾਫ਼ੀ ਦੇ ਸਾਰੇ ਮੈਚ ਸਪੋਰਟਸ ਕੰਪਲੈਕਸ ਸੈਕਟਰ-7 ਦੀ ਗਰਾਊਂਡ ਵਿਚ ਖੇਡੇ ਜਾਣਗੇ ਜਦਕਿ ਟੀਮਾਂ ਸਪੋਰਟਸ ਕੰਪਲੈਕਸ-46 ਅਤੇ 42 ਵਿਚ ਅਭਿਆਸ ਕਰ ਸਕਦੀਆਂ ਹਨ। ਚੰਡੀਗੜ੍ਹ ਫੁੱਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਕੇਪੀ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਪਹਿਲੀ ਵਾਰ ਇੰਨੇ ਵੱਡੇ ਫੁੱਟਬਾਲ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਇਹ ਚੰਡੀਗੜ੍ਹ ਦੀ ਫੁੱਟਬਾਲ ਨੂੰ ਹੋਰ ਵੀ ਅੱਗੇ ਲੈ ਜਾਵੇਗਾ।

ਕੋਵਿਡ ਪ੍ਰੋਟੋਕੋਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਅਸੀਂ ਖਿਡਾਰੀਆਂ ਨੂੰ ਸੁਰੱਖਿਅਤ ਮਾਹੌਲ ਵਿਚ ਰੱਖਿਆ ਹੈ ਅਤੇ ਸਾਰਿਆਂ ਦਾ ਕੋਵਿਡ ਟੈਸਟ ਵੀ ਕੀਤਾ ਗਿਆ ਹੈ। ਗਰਾਊਂਡ ਸਮੇਤ ਹਰ ਥਾਂ ਨੂੰ ਵੀ ਸੈਨੀਟਾਈਜ਼ ਕਰ ਦਿਤਾ ਗਿਆ ਹੈ। ਸਟਾਫ਼ ਅਤੇ ਅਧਿਕਾਰੀਆਂ ਦੀ ਵੀ ਜਾਂਚ ਕੀਤੀ ਗਈ ਹੈ।