ਬਠਿੰਡਾ 'ਚ ਮੋਟਰਸਾਈਕਲ ਤੇ ਬੱਸ ਦੀ ਹੋਈ ਭਿਆਨਕ ਟੱਕਰ, ਲੱਗੀ ਅੱਗ, ਜ਼ਿੰਦਾ ਸੜੇ 2 ਵਿਅਕਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕਾਂ ਦੀ ਹਜੇ ਤੱਕ ਨਹੀਂ ਹੋ ਸਕੀ ਪਹਿਚਾਣ

photo

 

ਬਠਿੰਡਾ- ਐਤਵਾਰ ਦੇਰ ਸ਼ਾਮ ਨੂੰ ਬਠਿੰਡਾ 'ਚ ਦਰਦਨਾਕ ਹਾਦਸਾ ਵਾਪਰ ਗਿਆ। ਪ੍ਰਾਈਵੇਟ ਬੱਸ ਅਤੇ ਮੋਟਰ ਸਾਈਕਲ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਅਤੇ ਮੋਟਰਸਾਈਕਲ ਸਵਾਰ ਆਦਮੀ ਅਤੇ ਔਰਤ ਜਿਉਂਦੇ ਸੜ ਗਏ।

ਜਾਣਕਾਰੀ ਅਨੁਸਾਰ ਸੰਗਤ ਮੰਡੀ ਦੇ ਪਿੰਡ ਗੁਰਥੜੀ ਨੇੜੇ ਐਤਵਾਰ ਦੇਰ ਸ਼ਾਮ  ਬੱਸ ਅਤੇ ਮੋਟਰ ਸਾਈਕਲ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਬੱਸ ਨੂੰ ਅਚਾਨਕ ਅੱਗ ਲੱਗ ਗਈ।

ਇਸ ਕਾਰਨ ਮੋਟਰ ਸਾਈਕਲ 'ਤੇ ਸਵਾਰ ਆਦਮੀ ਅਤੇ ਔਰਤ ਦੀ ਅੱਗ ਦੀ ਲਪੇਟ 'ਚ ਆ ਕੇ ਝੁਲਸ ਗਏ। ਲੋਕਾਂ ਨੇ ਤੁਰੰਤ ਦੋਵਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ , ਜਿੱਥੇ ਦੋਵਾਂ ਦੀ ਮੌਤ ਵੀ ਹੋ ਗਈ ਹੈ ਪਰ ਹਾਲੇ ਤੱਕ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ। ਇਹ ਬੱਸ ਬਠਿੰਡਾ ਦੇ ਦੀਪ ਸਰਵਿਸ ਦੀ ਹੈ। ਜੋ ਕਿ ਸਾਲਾਸਰ ਤੋਂ ਵਾਪਸ ਮੌੜ ਮੰਡੀ ਜਾ ਰਹੀ ਸੀ। ਪੁਲਿਸ ਨੇ ਮੌਕੇ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।