ਹਵਾਈ ਫਾਇਰ ਕਰ ਰਹੇ ਦੋ ਧੜਿਆਂ ਖ਼ਿਲਾਫ਼ ਕਾਰਵਾਈ, ਨਾਜਾਇਜ਼ ਹਥਿਆਰਾਂ ਸਣੇ 5 ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਮੁਲਜ਼ਮਾਂ ਕੋਲੋਂ 2 ਨਾਜਾਇਜ਼ ਪਿਸਟਲ 32 ਬੋਰ ਸਮੇਤ ਇਕ ਜਿੰਦਾ ਰੌਂਦ, 2 ਮੈਗਜੀਨ, 11 ਰਾਈਫ਼ਲ, 12 ਬੋਰ ਕਬਜ਼ੇ ’ਚ  ਲਏ ਗਏ ਹਨ

Action against two factions firing in the air, 5 arrested with illegal weapons

 

ਅੰਮ੍ਰਿਤਸਰ  -  ਅੰਮ੍ਰਿਤਸਰ (ਦਿਹਾਤੀ) ਦੇ ਥਾਣਾ ਮਜੀਠਾ ਦੀ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਕਿਸੇ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਮਜੀਠਾ ਵਿਖੇ 2 ਗੁੱਟ ਜਿਨ੍ਹਾਂ ’ਚ ਇਕ ਪਾਸੇ ਤੋਂ ਰਵੀ ਅਤੇ ਦੂਸਰੇ ਪਾਸੇ ਤੋਂ ਸੁਖਚੈਨ ਸਿੰਘ ਆਪਣੇ-ਆਪਣੇ ਹਥਿਆਰਾਂ ਨਾਲ ਹਵਾਈ ਫ਼ਾਇਰ ਕਰ ਰਹੇ ਹਨ। ਇਸ ਦੇ ਨਾਲ ਉਹ ਇੱਟਾਂ ਰੋੜੇ ਚਲਾ ਕੇ ਹੁਲੱੜਬਾਜੀ ਕਰਕੇ ਆਮ ਜਨਤਾ ਦੀ ਸ਼ਾਂਤੀ ਨੂੰ ਭੰਗ ਕਰ ਰਹੇ ਹਨ।

ਇਸ ’ਤੇ ਥਾਣਾ ਮਜੀਠਾ ਦੀ ਪੁਲਿਸ ਨੇ ਹਾਲਾਤਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਾਰਵਾਈ ਕੀਤੀ ਤੇ ਦੋਵਾਂ ਧਿਰਾਂ ਦੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁਲਿਸ ਦਾ ਦਾਅਵਾ ਹੈ ਕਿ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਸੁਖਚੈਨ ਸਿੰਘ, ਰਾਜ ਬੱਬਰ ਉਰਫ਼ ਗੱਬਰ , ਜਸ਼ਨਪ੍ਰੀਤ ਸਿੰਘ , ਲਵਪ੍ਰੀਤ ਸਿੰਘ ਉਰਫ਼ ਭੂਪਾ ਅਤੇ ਜੋਬਨਜੀਤ ਸਿੰਘ ਵਜੋਂ ਹੋਈ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ 2 ਨਾਜਾਇਜ਼ ਪਿਸਟਲ 32 ਬੋਰ ਸਮੇਤ ਇਕ ਜਿੰਦਾ ਰੌਂਦ, 2 ਮੈਗਜੀਨ, 11 ਰਾਈਫ਼ਲ, 12 ਬੋਰ ਕਬਜ਼ੇ ’ਚ  ਲਏ ਗਏ ਹਨ। ਇਸ ਦੇ ਨਾਲ ਮੌਕੇ ’ਤੇ 17 ਖੋਲ ਪਿਸਟਲ 32 ਬੋਰ ਅਤੇ 7 ਖੋਲ ਰਾਈਫ਼ਲ 12 ਬੋਰ ਦੇ ਪੁਲਸ ਵਲੋਂ ਕਬਜ਼ੇ ’ਚ ਲਏ ਗਏ ਹਨ। ਰਾਈਫ਼ਲ 12 ਬੋਰ ਸਬੰਧੀ ਮੁਲਜ਼ਮਾਂ ਤੋਂ ਪੁੱਛ-ਗਿੱਛ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਥਾਣਾ ਮਜੀਠਾ ’ਚ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।