ਅਮਰੀਕਾ ਦੇ ‘ਵੈਟਰਨਡੇ’ ਸਮਾਰੋਹ ਵਿਚ ਫੌਜ ਵਿੱਚ ਸੇਵਾ ਕਰਨ ਵਾਲਿਆਂ ਦਾ ਧੰਨਵਾਦ ਅਤੇ ਸ਼ਹੀਦ ਫੌਜੀਆਂ ਨੂੰ ਦਿੱਤੀ ਸ਼ਰਧਾਂਜਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੂਜੀ ਵਿਸ਼ਵ ਜੰਗ ਦੇ ਫੌਜੀ ਵੀ ਸਮਾਰੋਹ 'ਚ ਹੋਏ ਸ਼ਾਮਲ

photo

                              
  

 ਡੇਟਨ (ਸਮੀਪ ਸਿੰਘ ਗੁਮਟਾਲਾ)  ਬੀਤੇ ਦਿਨੀਂ ਅਮਰੀਕਾ ਦੇ ਸੂਬੇ ਓਹਾਇਓ ਦੇ ਪ੍ਰਸਿੱਧ ਸ਼ਹਿਰ ਡੇਟਨ ਦੇ ਨਾਲ ਲੱਗਦੇ ਬੀਵਰਕਰੀਕ ਸ਼ਹਿਰ ਵਿਖੇ ਵੈਟਰਨਜ਼ਡੇ 'ਤੇ ਫੌਜ ਵਿੱਚ ਸੇਵਾ ਕਰਨ ਵਾਲਿਆਂ ਨੂੰ ਧੰਨਵਾਦ ਅਤੇ ਸ਼ਰਧਾਂਜਲੀ ਦੇਣ ਲਈ ਬਰਸਾਤ ਦੇ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਅਮਰੀਕਨ ਵੈਟਰਨ ਮੈਮੋਰੀ ਅਲਪਾਰਕ ਵਿੱਚ ਇਕੱਠੇ ਹੋਏ।                                                             

ਇਸ ਸੰਬੰਧੀ ਜਾਣਕਾਰੀ ਸਾਂਝੇ ਕਰਦੇ ਹੋਏ ਇਸ ਸਮਾਰੋਹ ਵਿੱਚ ਸ਼ਾਮਲ ਸਿੱਖ ਭਾਈਚਾਰੇ ਦੇ ਕਾਰਕੁੰਨ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲਕ ਨਵੀ ਨਰਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਜਿਵੇਂ ਹੀ ਸਮਾਰੋਹ ਖਤਮ ਹੋਇਆ, ਉਹ ਵਰਦੀ ਵਿੱਚ ਆਏ ਹੋਏ ਫੌਜੀਆਂ ਨੂੰ ਸ਼ੁਭ ਕਾਮਨਾਵਾਂ ਦੇ ਰਹੇ ਸਨ ਤਾਂ ਇਕ ਵੱਡੀ ਉਮਰ ਦੇ ਵੈਟਰਨ ਨੇ ਆਕੇ ਲਾਲ ਰੰਗ ਦੀ ਦਸਤਾਰ ਸਜਾ ਕੇ ਖੜੇ ਰਾਈ ਟਸਟੇਟ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਵਿਦਿਆਰਥੀ ਹਰਰੂਪ ਸਿੰਘ ਨੂੰ ਮਿਲੇ ਅਤੇ ਜੱਫੀ ਪਾ ਕੇ ਪੁੱਛਿਆ “ਕੀ ਤੁਸੀਂ ਸਿੱਖ ਹੋ?” ਸਾਨੂੰ ਮਿਲਕੇ ਉਹਨਾਂ ਦੇ ਚਿਹਰੇ ’ਤੇ ਇਹਨੀ ਖੁਸ਼ੀ ਦੇਖ ਕੇ ਸਾਨੂੰ ਹੈਰਾਨੀ ਵੀ ਹੋਈ। ਅਮਰੀਕਾ ਉੱਪਰ ਸਤੰਬਰ 11, 2001 ਦੇ ਹਮਲੇ ਤੋਂ ਬਾਅਦ ਇਹ ਤੱਥ ਸਾਹਮਣੇ ਆਇਆ ਸੀ ਕਿ ਅਮਰੀਕਾ ਦੇ ਬਹੁਤੇ ਲੋਕਾਂ ਨੂੰ ਸਿੱਖਾਂ ਬਾਰੇ ਇਹਨੀ ਜਾਣਕਾਰੀ ਨਹੀਂ ਹੈ, ਖਾਸ ਕਰ ਉਹਨਾਂ ਸ਼ਹਿਰਾਂ ਵਿੱਚ ਜਿੱਥੇ ਸਿੱਖਾਂ ਦੀ ਗਿਣਤੀ ਬਹੁਤ ਥੋੜੀ ਹੈ।                                                                      

 ਇਹ ਪੁੱਛਣ ਤੇ ਕਿ ਤੁਹਾਨੂੰ ਸਿੱਖਾਂ ਬਾਰੇ ਕਿਵੇਂ ਪਤਾ ਤਾਂ ਇਸ ਬਜ਼ੁਰਗ ਫੌਜ਼ੀ ਨੇ ਹਰਰੂਪ ਨੂੰ ਆਪਣੀ ਇਕ ਬਾਂਹ ਨਾਲ ਜੱਫੀ ਪਾਈ ਰੱਖੀ ਅਤੇ ਬਹੁਤ ਹੀ ਖੁਸ਼ੀ ਨਾਲ ਦੱਸਿਆ, ‘ਮੈ ਸਿੱਖਾਂ ਨੂੰ ਦੂਜੀ ਵਿਸ਼ਵ ਜੰਗ ਦੌਰਾਨ ਮਿਲਿਆ ਸੀ। ਉਹ ਬਹੁਤ ਹੀ ਬਹਾਦਰ ਸਨ। ਸਾਡੇ ਨਾਲ ਉਹਨਾਂ ਨੂੰ ਮੈਂ ਦੁਸ਼ਮਣ ਦੀਆਂ ਫੌਜਾਂ ਨਾਲ ਲੜਦੇ ਦੇਖਿਆ। ਮੈਨੂੰ ਅੱਜ ਤੁਹਾਨੂੰ ਮਿਲਕੇ ਬਹੁਤ ਚੰਗਾ ਲੱਗਾ ਹੈ।” ਫਿਰ ਉਹਨਾਂ ਖੁਸ਼ੀ - ਖੁਸ਼ੀ ਆਪਣੀ ਪਤਨੀ ਸਮੇਤ ਤਸਵੀਰ ਵੀ ਖਿਚਵਾਈ।                                  

ਗੁਮਟਾਲਾ ਨੇ ਮਾਣ ਨਾਲ ਇਸ ਵੈਟਰਨ ਨੂੰ ਅਮਰੀਕਾ ਦੀ ਫੌਜ ਵਿੱਚ ਸਿੱਖ ਪਛਾਣ ਨਾਲ ਲੈਫਟੀਨੈਂਟ ਕਰਨਲ ਵਜੋਂ ਸੇਵਾ ਨਿਭਾ ਰਹੇ ਆਪਣੇ ਭਰਾ  ਡਾ. ਤੇਜਦੀਪ ਸਿੰਘ ਰਤਨ ਬਾਰੇ ਵੀ ਜਾਣਕਾਰੀ ਦਿੱਤੀ। ਫੌਜੀ ਪਹਿਰਾਵੇ ਵਿੱਚ ਉਸਦੀ ਤਸਵੀਰ ਦੇਖ ਕੇ ਉਹਨਾਂ ਦੱਸਿਆ ਕਿ ਮੇਰਾ ਪੁੱਤਰ ਵੀ ਅਮਰੀਕਾ ਦੀ ਫੌਜ ਵਿੱਚ 10ਵੀ ਮਾਉਂਟੇਨ ਡਿਵੀਜ਼ਨ ਵਿੱਚ ਹੈ। ਸਾਲ 2009 ਵਿੱਚ ਡਾ. ਤੇਜ ਦੀਪ ਸਿੰਘ ਰਤਨ ਅਤੇ ਡਾ. ਕਮਲਦੀਪ ਸਿੰਘ ਕਲਸੀ ਨੂੰ 25 ਸਾਲ ਬਾਅਦ ਅਮਰੀਕਾ ਦੀ ਫੌਜ ਵਿਚ ਦਸਤਾਰ ਅਤੇ ਦਾੜੀ ਰੱਖ ਕੇ ਸ਼ਾਮਲ ਹੋਣ ਦੀ ਇਜਾਜਤ ਦਿੱਤੀ ਗਈ ਸੀ। ਉਸ ਤੋਂ ਬਾਅਦ ਅਮਰੀਕਾ ਦੀ ਫੌਜ ਵਿੱਚ ਹੁਣ ਵੱਡੀ ਗਿਣਤੀ ਵਿੱਚ ਦਸਤਾਰ ਧਾਰੀ ਫੌਜੀ ਹਨ।                                                            

ਹਰਰੂਪ ਸਿੰਘ ਨੇ ਦੱਸਿਆ ਕਿ ਉਹ ਜਨਵਰੀ ਵਿੱਚ ਅੰਮ੍ਰਿਤਸਰ ਤੋਂ ਅਮਰੀਕਾ ਇੰਜਨੀਅਰਿੰਗ ਵਿੱਚ ਪੋਸਟ ਗਰੈਜੁਏਸ਼ਨ (ਮਾਸਟਰਜ਼) ਕਰਨ ਆਏ ਹਨ। ਅਸੀਂ ਵਿਸ਼ਵ ਜੰਗਾਂ ਵਿੱਚ ਸ਼ਹੀਦ ਹੋਏ ਹਜ਼ਾਰਾਂ ਸਿੱਖ ਫੌਜੀਆਂ ਦੀਆਂ ਕੁਰਬਾਨੀਆਂ ਬਾਰੇ ਪੜਿਆ ਹੈ। ਹੁਣ ਇਸ ਸਮਾਰੋਹ ਵਿੱਚ ਵਿਸ਼ਵ ਜੰਗ ਦੇ ਅਮਰੀਕਾ ਦੇ ਬਹਾਦਰ ਫੌਜੀਆਂ ਤੋਂ ਸਿੱਖ ਕੌਮ ਦੀ ਬਹਾਦਰੀ ਬਾਰੇ ਸੁਣ ਕੇ ਮੇਰਾ ਸਿਰ ਮਾਣ ਨਾਲ ਹੋਰ ਉੱਚਾ ਹੋ ਗਿਆ। ਅਮਰੀਕਾ ਦੇ ਵੈਟਰਨ ਫੌਜੀਆਂ ਸਮੇਤ ਇਸ ਸਮਾਰੋਹ ਵਿੱਚ ਕੈਨੇਡਾ, ਆਸਟਰੇਲੀਆ, ਬ੍ਰਾਜ਼ੀਲ ਅਤੇ ਹੋਰ ਦੇਸ਼ਾਂ ਦੇ ਫੌਜੀ ਅਫਸਰਾਂ ਨੂੰ ਵੀ ਮਿਲਣਾ ਇਕ ਚੰਗਾ ਅਨੁਭਵ ਸੀ।                                                                               

ਗੁਮਟਾਲਾ ਨੇ ਅੱਗੇ ਕਿਹਾ ਕਿ ਵਿਸ਼ਵ ਯੁੱਧ ਸਮੇਤ ਇਤਿਹਾਸ ਵਿੱਚ ਹਜ਼ਾਰਾਂ ਸਿੱਖਾਂ ਦੀ ਬਹਾਦਰੀ, ਕੁਰਬਾਨੀਆਂ ਸਦਕਾ ਹੀ ਅਸੀਂ ਜਿੱਥੇ ਵੀ ਜਾਂਦੇ ਹਾਂ, ਲੋਕ ਸਿੱਖਾਂ ਦਾ ਮਾਣ ਕਰਦੇ ਹਨ। ਸਾਡੇ ਗੁਰੂਆਂ ਅਤੇ ਬਜ਼ੁਰਗਾਂ ਨੇ ਧਾਰਮਿਕ ਅਜ਼ਾਦੀ, ਸਾਰਿਆਂ ਦੇ ਨਿਆਂ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਇਹ ਬਹੁਤ ਜਰੂਰੀ ਹੈ ਕਿ ਅਮਰੀਕਾ ਵਿੱਚ ਹੁੰਦੇ ਅਜਿਹੇ ਸਮਾਗਮਾਂ ਵਿੱਚ ਸਿੱਖ ਸ਼ਾਮਲ ਹੋਣ।                                                            

ਬੀਵਰਕਰੀਕ ਸ਼ਹਿਰ ਦੇ ਮੇਅਰ ਬੋਬਸਟੋਨ ਜੋ ਕਿ ਖੁਦ ਵੀ ਫੌਜ ਵਿੱਚ ਰਹਿ ਚੁੱਕੇ ਹਨ ਨੇ ਅਮਰੀਕਾ ਦੇ ਫੌਜੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਵਾਈ ਸੈਨਾ ਦੇ ਫੌਜੀਆਂ ਨੇ ਅਮਰੀਕਾ ਦਾ ਝੰਡਾ ਚੜਾਇਆ ਅਤੇ ਰਾਸ਼ਟਰੀ ਗੀਤ ਗਾਇਨ ਕੀਤਾ। ਵੈਟਰਨਡੇ ਦਾ ਦਿਹਾੜਾ ਹਰ ਸਾਲ ਜੰਗਾਂ ਵਿੱਚ ਦੇਸ਼ ਦੀ ਸੇਵਾ ਵਿੱਚ ਮਰਨ ਵਾਲਿਆਂ ਦੀ ਬਹਾਦਰੀ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਸਭ ਤੋਂ ਪਹਿਲਾਂ 11 ਨਵੰਬਰ ਵਾਲੇ ਦਿਨ ਖਤਮ ਹੋਈ ਪਹਿਲੀ ਵਿਸ਼ਵ ਜੰਗ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਵਜੋਂ ਸ਼ੁਰੂ ਕੀਤਾ ਗਿਆ ਸੀ।